` ਪੰਜਾਬ ਕਲਾ ਪਰਿਸ਼ਦ 2 ਤੋਂ 7 ਫਰਵਰੀ ਤੱਕ ਮਨਾਏਗੀ ਡਾ.ਐਮ.ਐਸ. ਰੰਧਾਵਾ ਸਾਹਿਤ ਤੇ ਕਲਾ ਉਤਸਵ • ਦਲੀਪ ਕੌਰ ਟਿਵਾਣਾ, ਗੁਲਜ਼ਾਰ ਸਿੰਘ ਸੰਧੂ, ਪ੍ਰੇਮ ਪ੍ਰਕਾਸ਼, ਤੇਜਵੰਤ ਸਿੰਘ ਗਿੱਲ, ਰਘੂਰਾਏ, ਰਣਬੀਰ ਕਾਲੇਕਾ, ਆਤਮਜੀਤ ਤੇ ਸ਼ਹਰਯਾਰ ਨੂੰ ਪੰਜਾਬ ਗੌਰਵ ਪੁਰਸਕਾਰ ਨਾਲ ਸਨਮਾਨਿਆ ਜਾਵੇਗਾ.. – Azad Tv News
Breaking News
Home » Punjab » ਪੰਜਾਬ ਕਲਾ ਪਰਿਸ਼ਦ 2 ਤੋਂ 7 ਫਰਵਰੀ ਤੱਕ ਮਨਾਏਗੀ ਡਾ.ਐਮ.ਐਸ. ਰੰਧਾਵਾ ਸਾਹਿਤ ਤੇ ਕਲਾ ਉਤਸਵ • ਦਲੀਪ ਕੌਰ ਟਿਵਾਣਾ, ਗੁਲਜ਼ਾਰ ਸਿੰਘ ਸੰਧੂ, ਪ੍ਰੇਮ ਪ੍ਰਕਾਸ਼, ਤੇਜਵੰਤ ਸਿੰਘ ਗਿੱਲ, ਰਘੂਰਾਏ, ਰਣਬੀਰ ਕਾਲੇਕਾ, ਆਤਮਜੀਤ ਤੇ ਸ਼ਹਰਯਾਰ ਨੂੰ ਪੰਜਾਬ ਗੌਰਵ ਪੁਰਸਕਾਰ ਨਾਲ ਸਨਮਾਨਿਆ ਜਾਵੇਗਾ..

ਪੰਜਾਬ ਕਲਾ ਪਰਿਸ਼ਦ 2 ਤੋਂ 7 ਫਰਵਰੀ ਤੱਕ ਮਨਾਏਗੀ ਡਾ.ਐਮ.ਐਸ. ਰੰਧਾਵਾ ਸਾਹਿਤ ਤੇ ਕਲਾ ਉਤਸਵ • ਦਲੀਪ ਕੌਰ ਟਿਵਾਣਾ, ਗੁਲਜ਼ਾਰ ਸਿੰਘ ਸੰਧੂ, ਪ੍ਰੇਮ ਪ੍ਰਕਾਸ਼, ਤੇਜਵੰਤ ਸਿੰਘ ਗਿੱਲ, ਰਘੂਰਾਏ, ਰਣਬੀਰ ਕਾਲੇਕਾ, ਆਤਮਜੀਤ ਤੇ ਸ਼ਹਰਯਾਰ ਨੂੰ ਪੰਜਾਬ ਗੌਰਵ ਪੁਰਸਕਾਰ ਨਾਲ ਸਨਮਾਨਿਆ ਜਾਵੇਗਾ..

ਚੰਡੀਗੜ•, 1 ਫਰਵਰੀ
ਪੰਜਾਬ ਕਲਾ ਪਰਿਸ਼ਦ ਵੱਲੋਂ ਸੈਕਟਰ 16 ਸਥਿਤ ਪੰਜਾਬ ਕਲਾ ਭਵਨ ਦੇ ਵਿਹੜੇ ਵਿੱਚ 2 ਤੋਂ 7 ਫਰਵਰੀ ਤੱਕ ਡਾ. ਐੱਮ ਐੱਸ ਰੰਧਾਵਾ ਸਾਹਿਤ ਅਤੇ ਕਲਾ ਉਤਸਵ ਕਰਵਾਇਆ ਜਾ ਰਿਹਾ ਹੈ। ਹਫਤਾ ਭਰ ਚੱਲਣ ਵਾਲੇ ਇਸ ਉਤਸਵ ਦੌਰਾਨ ਸਾਹਿਤ, ਸੱਭਿਆਚਾਰ, ਨਾਟਕ, ਡਾਕੂਮੈਂਟਰੀ ਫਿਲਮਾਂ ਤੇ ਲੋਕ ਨਾਚ ਦੀਆਂ ਵੰਨਗੀਆਂ ਦੀ ਪੇਸ਼ਕਾਰੀ ਕਲਾ ਪ੍ਰੇਮੀਆਂ ਲਈ ਖਿੱਚ ਦਾ ਕੇਂਦਰ ਹੋਵੇਗੀ। ਇਹ ਜਾਣਕਾਰੀ ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਡਾ. ਸੁਰਜੀਤ ਪਾਤਰ ਅਤੇ ਸਕੱਤਰ ਜਨਰਲ ਡਾ. ਲਖਵਿੰਦਰ ਸਿੰਘ ਜੌਹਲ ਨੇ ਅੱਜ ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਦਿੱਤੀ।
ਡਾ.ਪਾਤਰ ਤੇ ਡਾ.ਜੌਹਲ ਨੇ ਦੱਸਿਆ ਕਿ ਪਹਿਲੇ ਦਿਨ ਸਾਹਿਤ ਖੇਤਰ ਵਿੱਚੋਂ ਦਲੀਪ ਕੌਰ ਟਿਵਾਣਾ, ਗੁਲਜ਼ਾਰ ਸਿੰਘ ਸੰਧੂ, ਪ੍ਰੇਮ ਪ੍ਰਕਾਸ਼ ਤੇ ਤੇਜਵੰਤ ਸਿੰਘ ਗਿੱਲ, ਲਲਿਤ ਕਲਾ ਵਿੱਚੋਂ ਰਘੂਰਾਏ ਤੇ ਰਣਬੀਰ ਕਾਲੇਕਾ ਅਤੇ ਰੰਗਮੰਚ ਵਿੱਚੋਂ ਆਤਮਜੀਤ ਤੇ ਸ਼ਹਰਯਾਰ ਨੂੰ ਪੰਜਾਬ ਗੌਰਵ ਪੁਰਸਕਾਰ ਨਾਲ ਸਨਮਾਨਤ ਕੀਤਾ ਜਾਵੇਗਾ। ਉਨ•ਾਂ ਦੱਸਿਆ ਕਿ ਪੂਰਾ ਹਫਤਾ ਵਿਭਾ ਗਲਹੋਤਰਾ ਦੀ ਪ੍ਰਦਰਸ਼ਨੀ ‘ਕਲਾਈਮੈਕਟ੍ਰਿਕ’ ਕਲਾ ਪ੍ਰੇਮੀਆਂ ਲਈ ਲਗਾਈ ਜਾਵੇਗੀ। ਇਸ ਤੋਂ ਇਲਾਵਾ ਡਾ. ਐਮ.ਐਸ.ਰੰਧਾਵਾ ਦੇ ਜੀਵਨ ਕਾਲ ਦੀਆਂ ਵੱਖ-ਵੱਖ ਘਟਨਾਵਾਂ ਨੂੰ ਦਰਸਾਉਂਦੀਆਂ ਦੁਰਲੱਭ ਤਸਵੀਰਾਂ ਨਾਲ ਕਲਾ ਭਵਨ ਦਾ ਵਿਹੜਾ ਰੌਸ਼ਨਾਇਆ ਗਿਆ ਹੈ।
ਪੰਜਾਬ ਕਲਾ ਪਰਿਸ਼ਦ ਦੇ ਮੀਡੀਆ ਕੁਆਰਡੀਨੇਟਰ ਸ੍ਰੀ ਨਿੰਦਰ ਘੁਗਿਆਣਵੀ ਨੇ ਹਫਤਾ ਭਰ ਚੱਲਣ ਵਾਲੇ ਪ੍ਰੋਗਰਾਮ ਦੀ ਰੂਪ ਰੇਖਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ 2 ਫਰਵਰੀ ਨੂੰ ਉਘੇ ਗਾਇਕ ਰੱਬੀ ਸ਼ੇਰਗਿੱਲ, 6 ਫਰਵਰੀ ਨੂੰ ਮਦਨ ਗੋਪਾਲ ਸਿੰਘ ਅਤੇ ਸਾਥੀ ਸੂਫੀ ਗਾਇਨ ਪੇਸ਼ ਕਰਨਗੇ ਅਤੇ 7 ਫਰਵਰੀ ਨੂੰ ਸੁੱਖੀ ਈਦੂ ਸ਼ਰੀਫ ਢਾਡੀ ਲੋਕ ਗਾਥਾਵਾਂ ਪੇਸ਼ ਕਰਨਗੇ। 6 ਫਰਵਰੀ ਨੂੰ ਪ੍ਰਸਿੱਧ ਵਾਰਤਕ ਪਿੰ੍ਰਸੀਪਲ ਸਰਵਣ ਸਿੰਘ ਦਾ ਸਾਹਿਤ ਪ੍ਰੇਮੀਆਂ ਨਾਲ ਰੂਬਰੂ ਕਰਵਾਇਆ ਜਾਵੇਗਾ। ਡਾ.ਨਿਰਮਲ ਜੌੜਾ 7 ਫਰਵਰੀ ਨੂੰ ਸੱਭਿਆਚਾਰਕ ਕੁਇਜ਼ ਮੁਕਾਬਲੇ ਦਾ ਸੰਚਾਲਨ ਕਰਨਗੇ। ਇਸ ਤੋਂ ਇਲਾਵਾ ਬਹੁਭਾਸ਼ਾਈ ਕਵੀ ਦਰਬਾਰ, ਕੇਵਲ ਧਾਲੀਵਾਲ ਦਾ ਨਾਟਕ ਗੱਡੀ ਚੜ•ਨ ਦੀ ਕਾਹਲ ਬੜੀ ਸੀ, ਚੱਠੇ ਸੇਖਵਾਂ ਦੀ ਟੀਮ ਦਾ ਮਲਵਈ ਗਿੱਧਾ ਖਿੱਚ ਦਾ ਕੇਂਦਰ ਹੋਵੇਗਾ। ਪੂਰਾ ਹਫ਼ਤਾ ਪੁਸਤਕਾਂ ਅਤੇ ਪੰਜਾਬ ਲਲਿਤ ਕਲਾ ਅਕਾਦਮੀ ਵੱਲੋਂ ਨੁਮਾਇਸ  ਵੀ ਲਗਾਈ ਜਾਵੇਗੀ।

Leave a Reply

Your email address will not be published. Required fields are marked *

*

x

Check Also

ਸੰਗਰੂਰ ਅਧੀਨ ਆਉਂਦੇ 7 ਵਿਧਾਨ ਸਭਾ ਹਲਕਿਆਂ ਵਿੱਚ ਸਥਾਪਤ 1325 ਪੋਲਿੰਗ ਬੂਥਾਂ ਵਿੱਚ ਵੋਟਰਾਂ ਦੀ ਸੁਵਿਧਾ ਲਈ ਪੀਣ ਵਾਲਾ ਸਾਫ਼ ਪਾਣੀ, ਬਿਜਲੀ, ਹਵਾ..,

ਸਮੂਹ ਸਹਾਇਕ ਰਿਟਰਨਿੰਗ ਅਧਿਕਾਰੀਆਂ ਅਤੇ ਨੋਡਲ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ * ਚੋਣ ਕਮਿਸ਼ਨ ਦੀਆਂ ਹਦਾਇਤਾਂ ...

ਕਾਉਂਸਲੇਟ ਜਨਰਲ ਆਫ਼ ਇੰਡੀਆ ਨੇ ਫਰੈਂਕਫਰਟ ਵਿਖੇ ਧੂਮਧਾਮ ਨਾਲ ਮਨਾਈ ਵਿਸਾਖੀਭੰਗੜੇ, ਗਿੱਧੇ ਅਤੇ ਪੰਜਾਬੀ ਲੋਕ ਕਲਾਕਾਰਾਂ ਦੀਆਂ ਪੇਸ਼ਕਾਰੀਆਂ ਨੇ ਸਮਾਗਮ ਨੂੰ ਚਾਰ-ਚੰਨ ਲਾਏ

ਕਾਉਂਸਲੇਟ ਜਨਰਲ ਆਫ਼ ਇੰਡੀਆ ਨੇ ਫਰੈਂਕਫਰਟ ਵਿਖੇ ਧੂਮਧਾਮ ਨਾਲ ਮਨਾਈ ਵਿਸਾਖੀ ਭੰਗੜੇ, ਗਿੱਧੇ ਅਤੇ ਪੰਜਾਬੀ ...