` ਪੰਚਾਇਤ ਸੰਮਤੀ ਅਤੇ ਜਿਲਾ ਪ੍ਰਸੀਦ ਕਰਮਚਾਰੀਆਂ ਦੀ ਹੜਤਾਲ ਜਾਰੀ…. – Azad Tv News
Home » Breaking News » ਪੰਚਾਇਤ ਸੰਮਤੀ ਅਤੇ ਜਿਲਾ ਪ੍ਰਸੀਦ ਕਰਮਚਾਰੀਆਂ ਦੀ ਹੜਤਾਲ ਜਾਰੀ….

ਪੰਚਾਇਤ ਸੰਮਤੀ ਅਤੇ ਜਿਲਾ ਪ੍ਰਸੀਦ ਕਰਮਚਾਰੀਆਂ ਦੀ ਹੜਤਾਲ ਜਾਰੀ….

ਲ਼ਹਿਰਾਗਾਗਾ (ਸ਼ੰਭੂ ਗੋਇਲ), ਪੰਚਾਇਤੀ ਸੰਮਤੀ ਅਤੇ ਜਿਲ੍ਹਾ ਪ੍ਰੀਸ਼ਦ ਕਰਮਚਾਰੀ ਐਸ਼ੋ.ਪੰਜਾਬ ਦੇ ਸੱਦੇ ਤੇ ਇਕ ਮਹੀਨੇ ਤੋਂ ਉੱਪਰ ਹੜ੍ਹਤਾਲ ਤੇ ਚੱਲ ਰਹੇ ਹਨ। ਜਿਸ ਦੇ ਚੱਲਦਿਆਂ ਸਥਾਨਕ ਬੀ.ਡੀ.ਪੀ.ਓ ਦਫਤਰ ਵਿਖੇ ਇੱਕਤਰ ਹੋਏ ਕਰਮਚਾਰੀਆਂ ਨੇ ਸਰਕਾਰ ਵਿਰੁੱਧ ਰੋਸ ਧਰਨਾ ਦਿੰਦਿਆਂ ਨਾਅਰੇਬਾਜੀ ਕੀਤੀ। ਇਸ ਤੋਂ ਇਲਾਵਾ ਮੁੱਖ ਦਫਤਰ ਮੋਹਾਲੀ ਵਿਖੇ ਵੀ ਪਹਿਲੀ ਅਗਸਤ ਤੋਂ ਸੰਮਤੀ ਮੁਲਾਜਮ ਭੁੱਖ ਹੜਤਾਲ ਤੇ ਚੱਲ ਰਹੇ ਹਨ। ਇਸ ਸਮੇਂ ਬਲਾਕ ਪ੍ਰਧਾਨ ਹਰਦੀਪ ਸਿੰਘ ਨੇ ਕਿਹਾ ਕਿ ਜਦੌਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਧਰਨੇ ਜਾਰੀ ਰਹਿਣਗੇ।ਧਰਨਾਕਾਰੀ ਮੰਗ ਕਰ ਰਹੇ ਹਨ ਕਿ ਪੰਚਾਇਤ ਅਤੇ ਜਿਲ੍ਹਾਂ ਪ੍ਰੀਸ਼ਦ ਕਰਮਚਾਰੀਆਂ ਨੂੰ ਤਨਖਾਹ ਖਜ਼ਾਨੇ ਵਿਚੋ ਦਿੱਤੀ ਜਾਵੇ।ਪਹਿਲੀ ਜਨਵਰੀ ੨੦੧੨ ਤੱਕ ਭਰਤੀ ਹੋਏ ਮੁਲਾਜ਼ਮਾ ਨੂੰ ਪੁਰਾਣੀ ਪੈਨਸ਼ਨ ਸਕੀਮ ਹੇਠ ਲਿਆਦਾ ਜਾਵੇ ਪੰਚਾਇਤ ਅਫਸਰ ਅਤੇ ਸੁਪਰਡੈਂਟ ਨੂੰ ਤਰੱਕੀ ਦੇ ਕੇ ਕਾਰਜ਼ ਸਾਧਕ ਅਫਸਰ ਅਤੇ ਪੰਚਾਇਤ ਸੰਮਤੀ ਦੀ ਪ੍ਰਮੋਸ਼ਨ ਦਿੱਤੀ ਜਾਵੇ।ਇਸ ਸਮੇ ਸਕੱਤਰਾਂ ਵਿਚੋਂ ਵਰਿੰਦਰ ਸਿੰਘ,ਗੁਰਤੇਜ਼ ਸਿੰਘ,ਕ੍ਰਿਸ਼ਨ ਕੁਮਾਰ,ਕੁਲਦੀਪ ਸਿੰਘ,ਹਰਮੇਸ ਕੁਮਾਰ ਤੋਂ ਇਲਾਵਾ ਗੁਰਦੀਪ ਸਿੰਘ ਪੰਚਾਇਤ ਅਫਸਰ,ਨਰਿੰਦਰਬੀਰ ਸਿੰਘ ਸੁਪਰਡੈਂਟ ਤੇ ਗਰਜੰਟ ਸਿੰਘ ਆਦਿ ਵੀ ਧਰਨਾਕਾਰੀਆਂ ਵਿੱਚ ਸ਼ਾਮਿਲ ਸਨ।

Leave a Reply

Your email address will not be published. Required fields are marked *

*

x

Check Also

पी.एस.आई.ई.सी. के औद्योगिक प्लाटों के डिफॉलटर अलाटियों को उत्पादन /निर्माण शुरू करने के लिए समय सीमा में ढील दी-सुंदर शाम अरोड़ा..

चंडीगढ़, 15 फरवरी: उद्योगपतियों को बड़ी राहत देते हुए पंजाब स्मॉल इंडस्ट्रीज़ और एक्सपोर्ट कोर्पोरेशन ...

पंजाब सरकार द्वारा पुलवामा के शहीदों को राजकीय सम्मान के साथ अंतिम विदाई देने का फैसला..

चंडीगढ़, 15 फरवरी: पंजाब सरकार के प्रवक्ता ने बताया कि राज्य सरकार द्वारा पुलवामा के ...