` ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ ਟੀਮ ਵੱਲੋਂ ਲਗਾਈ ਗਈ ਤਿੰਨ ਰੋਜਾ ਵਰਕਸ਼ਾਪ.. – Azad Tv News
Home » Breaking News » ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ ਟੀਮ ਵੱਲੋਂ ਲਗਾਈ ਗਈ ਤਿੰਨ ਰੋਜਾ ਵਰਕਸ਼ਾਪ..

ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ ਟੀਮ ਵੱਲੋਂ ਲਗਾਈ ਗਈ ਤਿੰਨ ਰੋਜਾ ਵਰਕਸ਼ਾਪ..

ਲ਼ਹਿਰਾਗਾਗਾ ਸ਼ੰਭੂ ਗੋਇਲ, ਕ੍ਰਿਸ਼ਨ ਕੁਮਾਰ ਸਿੱਖਿਆ ਸਕੱਤਰ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਲਹਿਰਾਗਾਗਾ ਬਲਾਕ ਦੇ ਸਮੂਹ ਸਕੂਲ ਮੁਖੀਆਂ ਅਤੇ ਪ੍ਰੀ-ਪ੍ਰਾਇਮਰੀ ਇੰਚਾਰਜਾਂ ਨੂੰ ਤਿੰਨ ਫੇਜ਼ਾਂ ਵਿਚ ਟਰੇਨਿੰਗ ਦਿੱਤੀ ਗਈ।ਇਹ ਪ੍ਰੀ-ਪ੍ਰਾਇਮਰੀ ਵਰਕਸ਼ਾਪ ਲਹਿਰਾਗਾਗਾ ਬਲਾਕ ਦੇ ਅਨਦਾਨਾ ਸਾਇਡ ਵਾਲੇ ਅਧਿਆਪਕਾਂ ਦੀ ਪੁਰਜ਼ੋਰ ਮੰਗ ਤੇ ਅਨਦਾਨਾ ਵਿਖੇ ਵੀ ਦੋ ਫੇਜ਼ ਵਿਚ ਲਗਾਈ ਗਈ।ਇਹ ਜਾਣਕਾਰੀ ਬਲਾਕ ਦੇ ਬੀ.ਐੱਮ.ਟੀ. ਰਜੇਸ਼ ਕੁਮਾਰ ਵੱਲੋਂ ਦਿੱਤੀ ਗਈ।ਬੀ.ਐੱਮ.ਟੀ. ਰਜੇਸ਼ ਕੁਮਾਰ ਨੇ ਦੱਸਿਆ ਕਿ ਇਸ ਵਰਕਸ਼ਾਪ ਵਿੱਚ ਪ੍ਰੀ-ਪ੍ਰਾਇਮਰੀ ਬੱਚਿਆਂ ਦਾ ਖੇਡ ਵਿਧੀ ਰਾਹੀਂ ਸਰਵਪੱਖੀ ਵਿਕਾਸ ਕਰਨ ਲਈ ਵੱਖ-ਵੱਖ ਖੇਡਾਂ, ਬਾਲ ਗੀਤ ਅਤੇ ਹੋਰ ਗਤੀਵਿਧੀਆਂ ਅਮਲੀ ਤੌਰ ਤੇ ਕਰਵਾਈਆਂ ਗਈਆਂ।ਜਿਸ ਨੂੰ ਅਧਿਆਪਕਾਂ ਨੇ ਖੁਦ ਵੀ ਕਰ ਕੇ ਦਿਖਾਇਆ।ਇਹ ਸੈਮੀਨਾਰ ਪਹਿਲਾ ਲਗਾਏ ਗਏ ਸੈਮੀਨਾਰਾਂ ਤੋਂ ਬਿਲਕੁਲ ਨਵੇਕਲੇ ਅੰਦਾਜ਼ ਵਿੱਚ  ਸਨ।ਇਸ ਤਿੰਨ ਰੋਜ਼ਾ ਵਰਕਸ਼ਾਪ ਵਿਚ ਅਧਿਆਪਕਾਂ ਵੱਲੋਂ ਆਪਣੇ ਹੱਥਾਂ ਨਾਲ ਵੇਸਟਜ਼ ਮਟੀਰੀਅਲ ਤੋਂ ਬਣਾਏ ਗਏ ਪ੍ਰੀ-ਪ੍ਰਾਇਮਰੀ ਮਟੀਰੀਅਲ ਦੀ ਇੱਕ ਵਿਸ਼ੇਸ ਪ੍ਰਦਰਸ਼ਨੀ ਵੀ ਲਗਾਈ ਗਈ।ਇਸ ਵਰਕਸ਼ਾਪ ਵਿਚ ਪ੍ਰੀ-ਪ੍ਰਾਇਮਰੀ ਅਤੇ ਪ੍ਰਾਇਮਰੀ ਬੱਚਿਆਂ ਲਈ ਵਿੱਦਿਅਕ ਸਹਾਇਕ ਕਿੱਟਾਂ ਵੀ ਵੰਡੀਆਂ ਗਈਆਂ।ਇਸ ਵਰਕਸ਼ਾਪ ਵਿੱਚ ਰਜੇਸ਼ ਕੁਮਾਰ, ਲਖਮੀਰ ਸਿੰਘ, ਬਲਵਿੰਦਰ ਸਿੰਘ, ਉਮਾ ਚਰਨ ਨੇ ਅਹਿਮ ਭੂਮਿਕਾ ਨਿਭਾਈ।

Leave a Reply

Your email address will not be published. Required fields are marked *

*

x

Check Also

ਪੰਜਾਬ ਦੇ ਮੁੱਖ ਮੰਤਰੀ ਵੱਲੋਂ ਜੰਮੂ ਵਿਖੇ ਪੰਜਾਬ ਰੋਡਵੇਜ਼ ਦੀ ਬੱਸ ‘ਤੇ ਗ੍ਰਨੇਡ ਹਮਲੇ ਦੀ ਨਿਖੇਧੀ…

ਪੰਜਾਬ ਦੇ ਮੁੱਖ ਮੰਤਰੀ ਵੱਲੋਂ ਜੰਮੂ ਵਿਖੇ ਪੰਜਾਬ ਰੋਡਵੇਜ਼ ਦੀ ਬੱਸ ‘ਤੇ ਗ੍ਰਨੇਡ ਹਮਲੇ ਦੀ ...

Sucha Singh Gill and Baldev Dhaliwal highlight Challenges face by Farming Communities…

Well known experts of their respective disciplines, Sucha Singh Gill and Baldev Singh Dhaliwal spelled ...