` ਪ੍ਰੈਸ਼ਰ ਹਾਰਨਾਂ ਵਾਲੇ 10 ਵਾਹਨਾਂ ਦੇ ਕੱਟੇ ਚਲਾਨ, ਮੌਕੇ ‘ਤੇ ਹੀ ਛੇ ਹਜ਼ਾਰ ਰੁਪੲੇ ਜ਼ੁਰਮਾਨਾ ਵਸੂਲਿਆ.. – Azad Tv News
Breaking News
Home » Breaking News » ਪ੍ਰੈਸ਼ਰ ਹਾਰਨਾਂ ਵਾਲੇ 10 ਵਾਹਨਾਂ ਦੇ ਕੱਟੇ ਚਲਾਨ, ਮੌਕੇ ‘ਤੇ ਹੀ ਛੇ ਹਜ਼ਾਰ ਰੁਪੲੇ ਜ਼ੁਰਮਾਨਾ ਵਸੂਲਿਆ..

ਪ੍ਰੈਸ਼ਰ ਹਾਰਨਾਂ ਵਾਲੇ 10 ਵਾਹਨਾਂ ਦੇ ਕੱਟੇ ਚਲਾਨ, ਮੌਕੇ ‘ਤੇ ਹੀ ਛੇ ਹਜ਼ਾਰ ਰੁਪੲੇ ਜ਼ੁਰਮਾਨਾ ਵਸੂਲਿਆ..

‘ਤੰਦਰੁਸਤ ਪੰਜਾਬ ‘ ਮਿਸ਼ਨ ਤਹਿਤ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਅਤੇ ਟਰੈਫਿਕ ਪੁਲਿਸ ਨੇ ਜ਼ਿਲ੍ਹੇ ਭਰ ‘ਚ ਚਲਾੲੀ ਜਾਂਚ ਮੁਹਿੰਮ

ਸੰਗਰੂਰ, 8 ਜੂਨ:

ਪੰਜਾਬ ਸਰਕਾਰ ਵੱਲੋਂ ਚਲਾਏ ਗਏ ਤੰਦਰੁਸਤ ਪੰਜਾਬ ਮਿਸ਼ਨ ਦੇ ਅਧੀਨ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ, ਖੇਤਰੀ ਦਫ਼ਤਰ, ਸੰਗਰੂਰ ਵੱਲੋਂ ਅੱਜ ਧੂਰੀ, ਆਈ.ਟੀ.ਆਈ ਚੌਂਕ, ਸੁਨਾਮ, ਖੰਨਾ ਰੋਡ, ਮਲੇਰਕੋਟਲਾ ਅਤੇ ਕੁੱਪ ਕਲਾਂ, ਲੁਧਿਆਣਾ ਰੋਡ, ਮਲੇਰਕੋਟਲਾ ਵਿੱਚ ਵਾਹਨਾਂ ‘ਚ ਪ੍ਰੈਸ਼ਰ ਹਾਰਨ ਜਾਂਚ ਕਰਨ ਦਾ ਨਾਕਾ ਲਗਾਇਆ ਗਿਆ। ਇਸ ਦੌਰਾਨ 110 ਵਾਹਨਾਂ ਦੀ ਜਾਂਚ ਕੀਤੀ ਗੲੀ, ਜਿਨ੍ਹਾਂ ਵਿੱਚੋਂ 10 ਨਿਯਮਾਂ ਦੀ ਉਲੰਘਣਾ ਕਰਦੇ ਪਾਏ ਗਏ ਅਤੇ ਉਨਾਂ ਵਾਹਨਾਂ ਦੇ ਚਲਾਨ ਕੀਤੇ ਗਏ, ਜਿਸ ਦੌਰਾਨ 6000 ਰੁਪਏ ਜੁਰਮਾਨੇ ਦੀ ਰਕਮ ਮੌਕੇ ਤੇ ਹੀ ਵਸੂਲ ਕੀਤੀ ਗਈ।
ਇਸ ਮੌਕੇ ਤੇ ਵਾਹਨ ਚਾਲਕਾਂ ਨੂੰ ਪ੍ਰੈਸ਼ਰ ਹਾਰਨ ਤੇ ਮੁਕੰਮਲ ਪਾਬੰਦੀ ਬਾਰੇ ਜਾਣੂ ਕਰਵਾਇਆ ਗਿਆ। ਇਸ ਤੋਂ ਇਲਾਵਾ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ, ਖੇਤਰੀ ਦਫ਼ਤਰ, ਸੰਗਰੂਰ ਵੱਲੋਂ ਸੰਗਰੂਰ ਸ਼ਹਿਰ ਦੇ ਕੈਰੀ ਬੈਗ ਦੇ ਡੀਲਰਾਂ, ਟ੍ਰੇਡਰਾਂ ਅਤੇ ਆਈ.ਟੀ.ਆਈ. ਸੁਨਾਮ ਦੇ ਵਿਦਿਆਰਥੀਆਂ ਨੂੰ ਬੋਰਡ ਵੱਲੋਂ ਜਾਰੀ ਕੀਤੇ ਗਏ ਕੰਪੋਸਟੇਬਲ ਲਿਫਾਫੇ,ਜੋ ਕਿ ਆਲੂ ਅਤੇ ਮੱਕੀ ਦੇ ਸਟਾਰਚ ਤੋਂ ਬਣੇ ਹਨ ਅਤੇ ਗਲਣਸ਼ੀਲ ਲਿਫਾਫੇ ਹਨ, ਬਾਰੇ ਜਾਣੂ ਕਰਾਇਆ ਗਿਆ। ਉਨਾਂ ਨੂੰ ਕੇਂਦਰੀ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਮਾਨਤਾ ਪ੍ਰਾਪਤ ਫਰਮਾਂ ਦੀ ਸੂਚੀ ਦਿੱਤੀ ਗਈ ਜੋ ਕਿ ਇਹ ਲਿਫਾਫੇ ਬਣਾ ਰਹੇ ਹਨ।
ਇਸ ਮੌਕੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਐਸ.ਡੀ.ਓ ਸ਼੍ਰੀ ਹਰਿੰਦਰ ਸਿੰਘ ਅਤੇ ਐਸ.ਡੀ.ਓ ਸ਼੍ਰੀ ਸਚਿਨ ਸਿੰਗਲਾ ਦੇ ਨਾਲ ਟ੍ਰੈਫਿਕ ਇੰਚਾਰਜ, ਮਲੇਰਕੋਟਲਾ ਸ਼੍ਰੀ ਕਰਮਜੀਤ ਸਿੰਘ, ਟ੍ਰੈਫਿਕ ਇੰਚਾਰਜ, ਅਹਿਮਦਗੜ੍ਹ ਸ਼੍ਰੀ ਕੁਲਵੰਤ ਸਿੰਘ, ਟ੍ਰੈਫਿਕ ਇੰਚਾਰਜ, ਸੁਨਾਮ ਸ਼੍ਰੀ ਨਰਿੰਦਰ ਸਿੰਘ ਅਤੇ ਟ੍ਰੈਫਿਕ ਇੰਚਾਰਜ, ਧੂਰੀ ਸ਼੍ਰੀ ਪਵਨ ਸ਼ਰਮਾ ਆਦਿ ਮੌਜੂਦ ਸਨ।

Leave a Reply

Your email address will not be published. Required fields are marked *

*

x

Check Also

ਸੰਗਰੂਰ ਅਧੀਨ ਆਉਂਦੇ 7 ਵਿਧਾਨ ਸਭਾ ਹਲਕਿਆਂ ਵਿੱਚ ਸਥਾਪਤ 1325 ਪੋਲਿੰਗ ਬੂਥਾਂ ਵਿੱਚ ਵੋਟਰਾਂ ਦੀ ਸੁਵਿਧਾ ਲਈ ਪੀਣ ਵਾਲਾ ਸਾਫ਼ ਪਾਣੀ, ਬਿਜਲੀ, ਹਵਾ..,

ਸਮੂਹ ਸਹਾਇਕ ਰਿਟਰਨਿੰਗ ਅਧਿਕਾਰੀਆਂ ਅਤੇ ਨੋਡਲ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ * ਚੋਣ ਕਮਿਸ਼ਨ ਦੀਆਂ ਹਦਾਇਤਾਂ ...

ਕਾਉਂਸਲੇਟ ਜਨਰਲ ਆਫ਼ ਇੰਡੀਆ ਨੇ ਫਰੈਂਕਫਰਟ ਵਿਖੇ ਧੂਮਧਾਮ ਨਾਲ ਮਨਾਈ ਵਿਸਾਖੀਭੰਗੜੇ, ਗਿੱਧੇ ਅਤੇ ਪੰਜਾਬੀ ਲੋਕ ਕਲਾਕਾਰਾਂ ਦੀਆਂ ਪੇਸ਼ਕਾਰੀਆਂ ਨੇ ਸਮਾਗਮ ਨੂੰ ਚਾਰ-ਚੰਨ ਲਾਏ

ਕਾਉਂਸਲੇਟ ਜਨਰਲ ਆਫ਼ ਇੰਡੀਆ ਨੇ ਫਰੈਂਕਫਰਟ ਵਿਖੇ ਧੂਮਧਾਮ ਨਾਲ ਮਨਾਈ ਵਿਸਾਖੀ ਭੰਗੜੇ, ਗਿੱਧੇ ਅਤੇ ਪੰਜਾਬੀ ...