` ਪ੍ਰਾਇਮਰੀ ਸਕੂਲਾਂ ਦੀਆਂ ਬਲਾਕ ਪੱਧਰੀ ਖੇਡਾਂ ਕਰਵਾਈਆਂ… – Azad Tv News
Home » Breaking News » ਪ੍ਰਾਇਮਰੀ ਸਕੂਲਾਂ ਦੀਆਂ ਬਲਾਕ ਪੱਧਰੀ ਖੇਡਾਂ ਕਰਵਾਈਆਂ…

ਪ੍ਰਾਇਮਰੀ ਸਕੂਲਾਂ ਦੀਆਂ ਬਲਾਕ ਪੱਧਰੀ ਖੇਡਾਂ ਕਰਵਾਈਆਂ…

ਪ੍ਰਾਇਮਰੀ ਸਕੂਲਾਂ ਦੀਆਂ ਬਲਾਕ ਪੱਧਰੀ ਖੇਡਾਂ ਕਰਵਾਈਆਂ

ਭਵਾਨੀਗੜ੍ਹ, 15 ਸਤੰਬਰ-ਬਲਾਕ ਪੱਧਰੀ ਟੂਰਨਾਂਮੈਂਟ ਦੀਵਾਨ ਟੋਡਰ ਮੱਲ ਅਕੈਡਮੀ ਕਾਕੜਾ ਵਿਖੇ ਕਰਵਾਏ ਗਏ। ਇਸ ਟੂਰਨਾਂਮੈਂਟ ਵਿੱਚ ਬਤੌਰ ਮੁੱਖ ਮਹਿਮਾਨ ਸ੍ਰੀ ਸਮਿਤ ਰਾਏ ਮੈਨੇਜਰ ਸਟੇਟ ਬੈਂਕ ਆਫ ਇੰਡੀਆ (ਪਟਿਆਲਾ) ਰਹੇ। ਸ੍ਰੀ ਅਮਿਤ ਸਿੰਗਲ (ਬ੍ਰਾਂਚ ਮੈਨੇਜਰ) ਅਤੇ ਸੁਨੀਲ ਕੁਮਾਰ ਸਟੇਟ ਬੈਂਕ ਆਫ ਇੰਡੀਆ (ਭਵਾਨੀਗੜ੍ਹ) ਵੱਲੋਂ ਸ਼ਿਰਕਤ ਕੀਤੀ ਗਈ। ਸਟੇਟ ਬੈਂਕ ਆਫ ਇੰਡੀਆ ਦੇ ਸਹਿਯੋਗ ਨਾਲ ਬੱਚਿਆਂ ਨੂੰ ਇਨਾਮ ਦਿੱਤੇ ਗਏ। ਇਸ ਵਿੱਚ ਲਗਭਗ ਬਲਾਕ ਦੇ ਸਾਰੇ ਸਕੂਲਾਂ ਦੇ ਬੱਚਿਆਂ ਨੇ ਟੂਰਨਾਮੈਂਟ ਵਿੱਚ ਭਾਗ ਲਿਆ। ਟੂਰਨਾਮੈਂਟ ਦੇ ਆਖਰੀ ਦਿਨ ਪਹਿਲੀ ਤੇ ਦੂਜੀ ਪੁਜੀਸ਼ਨ ਲੈਣ ਵਾਲੇ ਬੱਚਿਆਂ ਨੂੰ ਇਨਾਮ ਦਿੱਤੇ ਗਏ। ਕਬੱਡੀ, ਖੋ-ਖੋ ਮੁੰਡੇ ਕੁੜੀਆਂ ਪਹਿਲਾ ਤੇ ਦੂਜਾ ਅਤੇ ਐਥਲਿਟਿਕਸ ਵਿੱਚ ਪਹਿਲੀ, ਦੂਜੀ ਅਤੇ ਤੀਜੀ ਪੁਜੀਸ਼ਨਾਂ ਲੈਣ ਵਾਲੇ ਬੱਚਿਆਂ ਨੂੰ ਇਨਾਮ ਦਿੱਤੇ ਗਏ। ਕਲਚਰ ਐਕਟੀਵੀਟੀ ਵੀ ਕਰਵਾਈ ਗਈ। ਭਾਗ ਲੈਣ ਵਾਲੇ ਹਰ ਇੱਕ ਬੱਚੇ ਨੂੰ ਸਨਮਾਨਿਤ ਕੀਤਾ ਗਿਆ। ਮੈਡਮ ਬੀ. ਪੀ. ਈ. ਓ. ਸ੍ਰੀਮਤੀ ਅਨਿਤਾ ਸਿੰਗਲਾ, ਦਫਤਰੀ ਸਟਾਫ ਅਤੇ ਇਸ ਮੌਕੇ ਬਲਾਕ ਦੇ ਸਮੂਹ ਅਧਿਆਪਕਾਂ ਵੱਲੋਂ ਬੈਂਕ ਅਧਿਕਾਰੀਆਂ ਦਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ ਗਿਆ। ਇਸ ਡਾ. ਮਲਕੀਤ ਸਿੰਘ ਖੱਟੜਾ (ਡਾਇਰੈਕਟਰ ਟੋਡਰ ਮੱਲ ਅਕੈਡਮੀ, ਕਾਕੜਾ) ਅਤੇ ਕੇਵਲ ਕ੍ਰਿਸ਼ਨ ਸ਼ਰਮਾ ਅਤੇ ਪ੍ਰਿੰਸੀਪਲ ਹਰਵਿੰਦਰ ਕੌਰ ਸਾਹਨੀ ਅਤੇ ਬਲਾਕ ਦੇ ਸਮੂਹ ਅਧਿਆਪਕ ਅਤੇ ਦਫਤਰੀ ਅਮਲਾ ਹਾਜਰ ਸੀ।

Leave a Reply

Your email address will not be published. Required fields are marked *

*

x

Check Also

समर्थकों में भारी जोश है और उन्होंने महारानी परनीत कौर की जीत को अभी से मनाना शुरू कर दिया है…

पटियाला की सबसे ज्यादा हॉट सीट मानी जाने वाली पटियाला लोकसभा सीट का नतीजा बेशक ...

ਪੰਜਾਬ ਪੁਲਿਸ ਵੱਲੋਂ ਹਰ ਕਿਸਮ ਦੇ ਅੱਤਵਾਦ ਤੇ ਹਿੰਸਾ ਨੂੰ ਜੜੋਂ ਪੁੱਟਣ ਦਾ ਅਹਿਦਡੀ.ਜੀ.ਪੀ. ਦਿਨਕਰ ਗੁਪਤਾ ਨੇ ਪੁਲਿਸ ਅਧਿਕਾਰੀਆਂ ਤੇ ਮੁਲਾਜਮਾਂ ਨੂੰ ਚੁੱਕਾਈ ਸਹੁੰ..

ਚੰਡੀਗੜ• 21 ਮਈ: ਸੂਬੇ ਦੇ ਲੋਕਾਂ ਨੂੰ ਅੱਤਵਾਦ ਅਤੇ ਹਿੰਸਾ ਸਬੰਧੀ ਜਾਗਰੂਕ ਕਰਨ ਦੇ ਉਪਰਾਲੇ ...