` ਪੂਰੇ ਪੰਜਾਬ ਵਿੱਚ ਪਹਿਲ ਦੇ ਆਧਾਰ ਤੇ ਬਣਾਈਆਂ ਜਾਣਗੀਆਂ ਸ਼ੜਕਾਂ: ਵਿਜੇਇੰਦਰ ਸਿੰਗਲਾ.. – Azad Tv News
Breaking News
Home » Breaking News » ਪੂਰੇ ਪੰਜਾਬ ਵਿੱਚ ਪਹਿਲ ਦੇ ਆਧਾਰ ਤੇ ਬਣਾਈਆਂ ਜਾਣਗੀਆਂ ਸ਼ੜਕਾਂ: ਵਿਜੇਇੰਦਰ ਸਿੰਗਲਾ..

ਪੂਰੇ ਪੰਜਾਬ ਵਿੱਚ ਪਹਿਲ ਦੇ ਆਧਾਰ ਤੇ ਬਣਾਈਆਂ ਜਾਣਗੀਆਂ ਸ਼ੜਕਾਂ: ਵਿਜੇਇੰਦਰ ਸਿੰਗਲਾ..

ਲ਼ਹਿਰਾਗਾਗਾ ਸ਼ੰਭੂ ਗੋਇਲ, ਸਮੁੱਚੇ ਪੰਜਾਬ ਵਿੱਚ ਜਿੱਥੇ ਵੀ ਸ਼ੜਕਾਂ ਬਣਾਉਣ ਦੀ ਲੋੜ ਹੈ, ਪਹਿਲ ਦੇ ਆਧਾਰ ਤੇ ਕੰਮ ਸ਼ੁਰੂ ਕੀਤਾ ਜਾਵੇਗਾ।ਇਹਨਾਂ ਸ਼ੜਕਾਂ ਦਾ ਕੰਮ ਬੇਸ਼ੱਕ ਪ੍ਰਧਾਨ ਮੰਤਰੀ ਗ੍ਰਾਂਮੀਣ ਯੋਜਨਾਂ, ਸੀ. ਆਰ ਟੀ, ਪਲੇਣ ਰੋਡ, ਸਟੇਟ ਰੋਡ, ਜਾਂ ੫੦/੫੪ ਪਲਾਣ ਹੋਵੇ, ਤਹਿਤ ਬਣਾਈਆਂ ਜਾਣਗੀਆਂ।ਇਹ ਵਿਚਾਰ ਪੰਜਾਬ ਦੇ ਪੀ.ਡਬਲਿਊ ਮੰਤਰੀ ਵਿਜੇਇੰਦਰ ਸਿੰਗਲਾ ਨੇ ਸਥਾਨਕ ਸ਼ਹਿਰ ਦੀ ਲੜਕੀ ਅਲੀਜਾ ਬਾਂਸਲ ਜੋ ਏਮਜ ਦੀ ਪ੍ਰੀਖਿਆ ਵਿੱਚੋਂ ਦੇਸ਼ ਭਰ ਵਿੱਚੋਂ ਪਹਿਲੇ ਨੰਬਰ ਤੇ ਆਈ ਹੈ, ਦੇ ਘਰ ਉਨਾਂ ਦਾ ਸਨਮਾਨ ਕਰਨ ਉਪਰੰਤ ਪੱਤਰਕਾਰਾਂ ਨਾਲ ਸਾਂਝੇ ਕੀਤੇ।ਉਨਾਂ ਕਿਹਾ ਕਿ ਅਲੀਜਾ ਦਾ ਪਹਿਲੇ ਨੰਬਰ ਤੇ ਆਉਣਾ ਪਰਿਵਾਰ, ਡਾ. ਦੇਵ ਰਾਜ ਡੀ.ਏ.ਵੀ. ਪਬਲਿਕ ਸਕੂਲ, ਜਿਲਾ ਸੰਗਰੂਰ ਅਤੇ ਪੰਜਾਬ ਲਈ ਮਾਣ ਵਾਲੀ ਗੱਲ ਹੈ।ਉਨਾਂ ਪਾਵਰਕਾਮ ਵੱਲੋਂ ਇੱਕ ਅਪ੍ਰੈਲ ਤੋਂ ਬਿਜਲੀ ਦਰਾਂ ਵਿੱਚ ਕੀਤੇ ਵਾਧੇ ਬਾਰੇ ਬੋਲਦਿਆਂ ਕਿਹਾ ਕਿ ਇਹ ਵਾਧਾ ਵੱਡੇ ਪੈਮਾਨੇ ਤੇ ਨਹੀਂ ਹੋਇਆ ਪ੍ਰੰਤੂ ਸਰਕਾਰ ਸਨਅਤਾਂ ਨੂੰ ਪੰਜ ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਬਿਜਲੀ ਦੇਣ ਦਾ ਵਾਅਦਾ ਪੂਰਾ ਕਰ ਰਹੀ ਹੈ ਜਿਸ ਨਾਲ ਪੰਜਾਬ ਵਿੱਚ ਹੋਰ ਇੰਡਸਟ੍ਰੀਆਂ ਲੱਗਣਗੀਆਂ ਅਤੇ ਨੌਜਵਾਨਾਂ ਨੂੰ ਰੁਜਗਾਰ ਦੇ ਮੌਕੇ ਪ੍ਰਾਪਤ ਹੋਣਗੇ।ਉਨਾਂ ਸਿੱਖਿਆ ਬਾਰੇ ਗੱਲਬਾਤ ਕਰਦਿਆਂ ਦੱਸਿਆਂ ਬਾਰਵੀਂ ਜਮਾਤ ਤੋਂ ਬਾਅਦ ਕੁਝ ਬੱਚੇ ਲੱਖਾਂ ਰੁਪਏ ਖਰਚ ਕੇ ਅੱਗੇ ਪੜਾਈ ਨਹੀਂ ਕਰ ਸਕਦੇ ਸਾਡੀ ਕੋਸ਼ਿਸ਼ ਹੈ ਕਿ ਮੈਰੀਟੋਰਿਅਸ ਬੱਚਿਆਂ ਨੂੰ ਫਰੀ ਕੋਰਸ ਕਰਾ ਸਕੀਏ।ਪਿਛਲੇ ਦਿਨੀ ਜੇਲਾਂ ਵਿੱਚ ਕੈਦੀਆਂ ਕੋਲੋਂ ਮੋਬਾਇਲ ਫੜੇ ਜਾਣ ਬਾਰੇ ਉਨਾਂ ਕਿਹਾ ਕਿ ਸਿਰਫ ਇੱਕ ਮਹੀਨਾ ਖੜ ਜਾਵੋ ਜਿਥੇ ਗੈਂਗਸਟਰ ਸਾਫ ਹੋ ਗਏ ਉੱਥੇ ਮੋਬਾਇਲ ਵੀ ਸਾਫ ਹੋ ਜਾਣਗੇ।ਇਸ ਸਮੇਂ ਉਨਾਂ ਨਾਲ ਯੂਥ ਕਾਂਗਰਸ ਦੇ ਜਿਲਾ ਪ੍ਰਧਾਨ ਰਜਿੰਦਰ ਰਾਜਾ, ਬੀਬੀ ਰਾਜਿੰਦਰ ਕੌਰ ਭੱਠਲ ਦੇ ਮੀਡੀਆ ਸਲਾਹਕਾਰ ਸਨਮੀਕ ਸਿੰਘ ਹੈਨਰੀ, ਵਰਿੰਦਰ ਗੋਇਲ, ਅਕਾਲੀ ਆਗੂ ਸੱਤਪਾਲ ਸਿੰਗਲਾ, ਬਿਰਜ ਲਾਲ ਗਰਗ, ਸੈਲਰ ਐਸ਼ੋ: ਦੇ ਪ੍ਰਧਾਨ ਚਰਨਜੀਤ ਸ਼ਰਮਾ, ਇੰਸਪੈਕਟਰ ਮੁਨੀਸ਼ ਗਰਗ, ਸੋਮ ਨਾਥ ਭੱਠੇ ਵਾਲੇ, ਡਾ. ਤਰਸੇਮ ਚੰਦ, ਮਾਸਟਰ ਅਰੁਣ, ਲੜਕੀ ਦੇ ਪਿਤਾ ਵਿਜੇ ਬਾਂਸਲ ਅਤੇ ਚਾਚਾ ਅਸੋਕ ਬਾਂਸਲ ਵੀ ਮੌਜੂਦ ਸਨ।ਇਸ ਸਮੇਂ ਜੀ.ਪੀ.ਐਫ ਦੇ ਸੰਸਥਾਪਕ ਜਸ ਪੇਂਟਰ ਅਤੇ ਪ੍ਰਧਾਨ ਸੰਜੀਵ ਰੋਡਾ ਤੋਂ ਇਲਾਵਾ ਵੱਖ ਵੱਖ ਸੰਸਥਾਵਾਂ ਨੇ ਵਜਿੰਦਰ ਸਿੰਗਲਾ ਨੂੰ ਸਨਮਾਨਿਤ ਕੀਤਾ।

Leave a Reply

Your email address will not be published. Required fields are marked *

*

x

Check Also

ਕਾਉਂਸਲੇਟ ਜਨਰਲ ਆਫ਼ ਇੰਡੀਆ ਨੇ ਫਰੈਂਕਫਰਟ ਵਿਖੇ ਧੂਮਧਾਮ ਨਾਲ ਮਨਾਈ ਵਿਸਾਖੀਭੰਗੜੇ, ਗਿੱਧੇ ਅਤੇ ਪੰਜਾਬੀ ਲੋਕ ਕਲਾਕਾਰਾਂ ਦੀਆਂ ਪੇਸ਼ਕਾਰੀਆਂ ਨੇ ਸਮਾਗਮ ਨੂੰ ਚਾਰ-ਚੰਨ ਲਾਏ

ਕਾਉਂਸਲੇਟ ਜਨਰਲ ਆਫ਼ ਇੰਡੀਆ ਨੇ ਫਰੈਂਕਫਰਟ ਵਿਖੇ ਧੂਮਧਾਮ ਨਾਲ ਮਨਾਈ ਵਿਸਾਖੀ ਭੰਗੜੇ, ਗਿੱਧੇ ਅਤੇ ਪੰਜਾਬੀ ...

Baisakhi celebrated with great pomp & show in Frankfurt courtesy Consulate General of India Bhangra, Giddha & performances by Punjabi folk artists add colour to celebrations..

Chandigarh, April 13: The Consulate General of India, Frankfurt, Germany, organized an event to commemorate ...