` ਪੁਲਿਸ ‘ਚ ਨਵੇਂ ਭਰਤੀ ਹੋਣ ਵਾਲੇ ਮੁਲਾਜ਼ਮਾਂ ਨੂੰ ਚਾਰ ਪਹੀਆ ਵਾਹਨ ਚਲਾਉਣ ਦੀ ਸਿਖਲਾਈ ‘ਤੇ ਵਿਚਾਰ ਕੀਤਾ ਜਾਵੇਗਾ-ਸਿਹਤ ਮੰਤਰੀ ਨੇ ਦਿੱਤਾ ਭਰੋਸਾ.. – Azad Tv News
Home » Punjab » ਪੁਲਿਸ ‘ਚ ਨਵੇਂ ਭਰਤੀ ਹੋਣ ਵਾਲੇ ਮੁਲਾਜ਼ਮਾਂ ਨੂੰ ਚਾਰ ਪਹੀਆ ਵਾਹਨ ਚਲਾਉਣ ਦੀ ਸਿਖਲਾਈ ‘ਤੇ ਵਿਚਾਰ ਕੀਤਾ ਜਾਵੇਗਾ-ਸਿਹਤ ਮੰਤਰੀ ਨੇ ਦਿੱਤਾ ਭਰੋਸਾ..

ਪੁਲਿਸ ‘ਚ ਨਵੇਂ ਭਰਤੀ ਹੋਣ ਵਾਲੇ ਮੁਲਾਜ਼ਮਾਂ ਨੂੰ ਚਾਰ ਪਹੀਆ ਵਾਹਨ ਚਲਾਉਣ ਦੀ ਸਿਖਲਾਈ ‘ਤੇ ਵਿਚਾਰ ਕੀਤਾ ਜਾਵੇਗਾ-ਸਿਹਤ ਮੰਤਰੀ ਨੇ ਦਿੱਤਾ ਭਰੋਸਾ..

ਚੰਡੀਗੜ•, 14 ਫਰਵਰੀ:
ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਵੀਰਵਾਰ ਨੂੰ ਵਿਧਾਨ ਸਭਾ ‘ਚ ਇਹ ਭਰੋਸਾ ਦਿੱਤਾ ਕਿ ਪੰਜਾਬ ਪੁਲਿਸ ਵਿੱਚ ਨਵੀਂ ਭਰਤੀ ਵਾਲੇ ਮੁਲਾਜ਼ਮਾਂ ਨੂੰ ਚਾਰ ਪਹੀਆ ਵਾਹਨ ਚਲਾਉਣ ਦੀ ਸਿਖਲਾਈ ਦੇਣ ਸਬੰਧੀ ਸਰਕਾਰ ਵੱਲੋਂ ਵਿਚਾਰ ਕੀਤਾ ਜਾਵੇਗਾ ਤਾਂ ਜੋ ਇਹ ਮੁਲਾਜ਼ਮ ਹਰ ਮੌਕੇ ਆਪਣੀ ਡਿਊਟੀ ਨੂੰ ਹੋਰ ਵੀ ਸੁਚੱਜੇ ਅਤੇ ਅਸਰਦਾਰ ਢੰਗ ਨਾਲ ਨਿਭਾ ਸਕਣ।
ਕੈਬਨਿਟ ਮੰਤਰੀ ਨੇ ਇਹ ਭਰੋਸਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤਾ ਜਿਨ•ਾਂ ਨੂੰ ਵਿਧਾਇਕ ਡਾ. ਧਰਮਵੀਰ ਅਗਨੀਹੋਤਰੀ ਵੱਲੋਂ ਧਿਆਨ ਦਿਵਾਊ ਮਤੇ ਦਾ ਜਵਾਬ ਦੇਣ ਲਈ ਅਧਿਕਾਰਤ ਕੀਤਾ ਗਿਆ ਸੀ। ਵਿਧਾਇਕ ਸ੍ਰੀ ਅਗਨੀਹੋਤਰੀ ਨੇ ਆਪਣੇ ਮਤੇ ਵਿੱਚ ਪੁਲਿਸ ਟ੍ਰੇਨਿੰਗ ਸੈਂਟਰ, ਜਹਾਨ ਖੇਲ•ਾਂ, ਜ਼ਿਲ•ਾ ਹੁਸ਼ਿਆਰਪੁਰ ਵਿੱਚ ਨਵੇਂ ਭਰਤੀ ਮੁਲਾਜ਼ਮਾਂ ਨੂੰ ਵਾਹਨ ਚਲਾਉਣ ਦੀ ਸਿਖਲਾਈ ਨਾ ਹੋਣ ਬਾਰੇ ਗੱਲ ਕੀਤੀ ਸੀ। ਉਨ•ਾਂ ਦੱਸਿਆ ਕਿ ਜੇਕਰ ਚਾਰ ਪਹੀਆ ਵਾਹਨ ਡਰਾਇਵਿੰਗ ਸਿਖਲਾਈ ਪ੍ਰੋਗਰਾਮ ਮੁਢਲੇ ਪਾਠਕ੍ਰਮ ਵਿੱਚ ਸ਼ਾਮਲ ਕੀਤਾ ਜਾਂਦਾ ਹੈ ਤਾਂ ਲੋੜੀਂਦਾ ਸਾਜ਼ੋ-ਸਮਾਨ, ਸਿਖਲਾਈ ਅਮਲਾ ਅਤੇ ਸਿਖਲਾਈ ਦਾ ਸਮਾਂ ਵੀ ਵਧਾਉਣਾ ਪਵੇਗਾ ਜਿਸ ਦੀ ਸੰਭਾਵਨਾ ਸਰਕਾਰ ਵੱਲੋਂ ਘੋਖੀ ਜਾ ਰਹੀ ਹੈ।
ਮੰਤਰੀ ਨੇ ਸਦਨ ਨੂੰ ਦੱਸਿਆ ਪੁਲਿਸ ਰਿਕਰੂਟਸ ਟ੍ਰੇਨਿੰਗ ਸੈਂਟਰ, ਜਹਾਨਖੇਲ•ਾਂ, ਹੁਸ਼ਿਆਰਪੁਰ, ਪੰਜਾਬ ਪੁਲਿਸ ਦੇ ਜ਼ਿਲ•ਾ ਕਾਡਰ, ਇੰਟੈਲੀਜੈਂਸ, ਆਈ.ਟੀ. ਐਂਡ ਟੀ. ਅਤੇ ਸਪੈਸ਼ਲ ਪ੍ਰੋਟੈਕਸ਼ਨ ਯੂਨਿਟ ਦੇ ਨਵੇਂ ਭਰਤੀ ਹੋਏ ਸਿਪਾਹੀਆਂ ਨੂੰ ਮੁਢਲੀ ਸਿਖਲਾਈ ਪ੍ਰਦਾਨ ਕਰ ਰਿਹਾ ਹੈ। ਮੁਢਲੀ ਸਿਖਲਾਈ ਕੋਰਸ ਦਾ ਸਮਾਂ 9 ਮਹੀਨੇ ਹੈ। ਇਸ ਸਿਖਲਾਈ ਦੌਰਾਨ ਜ਼ਿਲ•ਾ ਪੁਲਿਸ ਕਾਡਰ ਦੇ ਨਵੇਂ ਭਰਤੀ ਹੋਏ ਸਿਪਾਹੀਆਂ ਨੂੰ 50 ਫੀਸਦੀ ਆਊਟਡੋਰ ਅਤੇ 50 ਫੀਸਦੀ ਇੰਨਡੋਰ ਸਿਖਲਾਈ ਨਿਰਧਾਰਿਤ ਪਾਠਕ੍ਰਮ ਅਨੁਸਾਰ ਦਿੱਤੀ ਜਾਂਦੀ ਹੈ। ਦੋ-ਪਹੀਆ ਵਾਹਨ ਡਰਾਇਵਿੰਗ ਸਿਖਲਾਈ ਦਾ ਉਪਬੰਧ ਪਹਿਲਾਂ ਹੀ ਮੁਢਲੇ ਸਿਖਲਾਈ ਪਾਠਕ੍ਰਮ ਵਿੱਚ ਮੌਜੂਦ ਹੈ। ਜਿਹੜੇ ਰਿਕਰੂਟਸ ਦੋ-ਪਹੀਆ ਵਾਹਨ ਡਰਾਇਵਿੰਗ ਨਹੀਂ ਜਾਣਦੇ, ਉਨ•ਾਂ ਨੂੰ ਪਾਠਕ੍ਰਮ ਦੌਰਾਨ ਲੋੜੀਂਦੀ ਡਰਾਇਵਿੰਗ ਸਿਖਲਾਈ ਦਿੱਤੀ ਜਾਂਦੀ ਹੈ। ਮੰਤਰੀ ਨੇ ਦੱਸਿਆ ਕਿ ਹਾਲ ਦੀ ਘੜੀ ਚਾਰ ਪਹੀਆ ਵਾਹਨ ਡਰਾਇਵਿੰਗ ਲਾਇਸੰਸ ਦੀ ਨੌਕਰੀ ਲਈ ਜ਼ਰੂਰਤ ਨਹੀਂ ਹੈ। ਇਸ ਤੋਂ ਇਲਾਵਾ ਚਾਰ ਪਹੀਆ ਵਾਹਨ ਡਰਾਇਵਿੰਗ ਦੀ ਸਿਖਲਾਈ ਲਈ ਪੁਲਿਸ ਰਿਕਰੂਟਸ ਟ੍ਰੇਨਿੰਗ ਸੈਂਟਰ ਵਿਖੇ ਡਰਾਇਵਿੰਗ ਟਰੈਕਸ, ਉਪਕਰਨ ਅਤੇ ਵਾਹਨ ਉਪਲਬਧ ਨਹੀਂ ਹਨ।

Leave a Reply

Your email address will not be published. Required fields are marked *

*

x

Check Also

ਪੰਜਾਬ ਪੁਲਿਸ ਵੱਲੋਂ ਹਰ ਕਿਸਮ ਦੇ ਅੱਤਵਾਦ ਤੇ ਹਿੰਸਾ ਨੂੰ ਜੜੋਂ ਪੁੱਟਣ ਦਾ ਅਹਿਦਡੀ.ਜੀ.ਪੀ. ਦਿਨਕਰ ਗੁਪਤਾ ਨੇ ਪੁਲਿਸ ਅਧਿਕਾਰੀਆਂ ਤੇ ਮੁਲਾਜਮਾਂ ਨੂੰ ਚੁੱਕਾਈ ਸਹੁੰ..

ਚੰਡੀਗੜ• 21 ਮਈ: ਸੂਬੇ ਦੇ ਲੋਕਾਂ ਨੂੰ ਅੱਤਵਾਦ ਅਤੇ ਹਿੰਸਾ ਸਬੰਧੀ ਜਾਗਰੂਕ ਕਰਨ ਦੇ ਉਪਰਾਲੇ ...

ਪੰਜਾਬ ਸਰਕਾਰ ਨੇ ਅੱਤਵਾਦ ਵਿਰੋਧੀ ਦਿਵਸ ਮਨਾਇਆਪੰਜਾਬ ਸਿਵਲ ਸਕੱਤਰੇਤ  ਮੁਲਾਜ਼ਮਾਂ ਵੱਲੋਂ ਅੱਤਵਾਦ ਖਿਲਾਫ਼ ਲੜਨ ਦਾ ਅਹਿਦ.

ਚੰਡੀਗੜ•, 21 ਮਈ: ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਰਾਜੀਵ ਗਾਂਧੀ ਦੀ ਸ਼ਹਾਦਤ ਦੀ 28ਵੀਂ ...