` ਪਿੰਡ ਅਲੀਸ਼ੇਰ ਦੇ ਸਰਕਾਰੀ ਸਕੂਲ ਵਿੱਚ ਵਿਦਿਆਰਥੀ ੨੫੦ ਅਤੇ ਅਧਿਆਪਕ ਸਿਰਫ ੫ – Azad Tv News
Home » Breaking News » ਪਿੰਡ ਅਲੀਸ਼ੇਰ ਦੇ ਸਰਕਾਰੀ ਸਕੂਲ ਵਿੱਚ ਵਿਦਿਆਰਥੀ ੨੫੦ ਅਤੇ ਅਧਿਆਪਕ ਸਿਰਫ ੫

ਪਿੰਡ ਅਲੀਸ਼ੇਰ ਦੇ ਸਰਕਾਰੀ ਸਕੂਲ ਵਿੱਚ ਵਿਦਿਆਰਥੀ ੨੫੦ ਅਤੇ ਅਧਿਆਪਕ ਸਿਰਫ ੫

ਲਹਿਰਾਗਾਗਾ ਸ਼ੰਭੂ ਗੋਇਲ, ਨੇੜਲੇ ਪਿੰਡ ਅਲੀਸ਼ੇਰ ਦੇ ਸਰਕਾਰੀ ਸਕੂਲ ਵਿਚ ਤਕਰੀਬਨ ੨੫੦ ਵਿਦਿਆਰਥੀ ਪੜਦੇ ਹਨ ਪਰ ਅਧਿਆਪਕਾਂ ਦੀ ਗਿਣਤੀ ਸਿਰਫ ੫ ਹੈ ਜਿਵੇਂ ਹਿਸਾਬ ੦੧, ਸਾੲਿੰਸ ੦੧,  ਸਮਾਜਿਕ ਸਿਖਿਆ ੦੧, ਅੰਗਰੇਜ਼ੀ ੦੧, ਹਿੰਦੀ ੦੧,ਡੀ.ਪੀ ੦੧, ਕਲਰਕ ੦੧ ਆਦਿ  ਦੀਆਂ ਅਸਾਮੀਆਂ ਬਹੁਤ ਸਮੇਂ ਤੋਂ ਖਾਲੀ ਪੲੀਆਂ ਹਨ ਜਿਸ ਕਰਕੇ ਵਿਦਿਆਰਥੀਆਂ ਦਾ ਬਹੁਤ ਨੁਕਸਾਨ ਹੋ ਰਿਹਾ ਹੈ ਅਤੇ ਮਾਪੇ ਵੀ ਮਜ਼ਬੂਰੀ ਵਸ ਬਚਿਆਂ ਨੂੰ ਟਿੳੂਸ਼ਨਾਂ ਤੇ ਲਗਾੳੁਂਦੇ ਹਨ ਤੇ ਕਾਫੀ ਖਰਚਾ ਝਲਦੇ ਹਨ। ਇਹ ਤਰਾਸਦੀ ਪੰਜਾਬ ਦੇ ਸਾਰੇ ਹੀ ਸਰਕਾਰੀ ਸਕੂਲਾਂ ਦੀ ਹੈ ਪਿੰਡ ਅਲੀਸ਼ੇਰ ਦੀ ਪੰਚਾੲਿਤ ਵਲੋਂ ਸਰਕਾਰ ਦੇ ਧਿਆਨ ਵਿਚ ਲਿਆਂਦਾ ਜਾਂਦਾ ਹੈ ਕਿ ਸਾਡੇ ਪਿੰਡ ਦੇ ਸਕੂਲ ਵਿਚ ਜਲਦ ਹੀ ਅਧਿਆਪਕ ਭੇਜੇ ਜਾਣ ਤਾਂ ਜੋ ਬਚਿਆਂ ਦੀ ਪੜਾੲੀ ਦਾ ਹੋਰ ਨੁਕਸਾਨ ਨਾ ਹੋਵੇ| ਭਵਿਖ ਵਿਚ ਵਿਦਿਆਰਥੀਆਂ ਦੀ ਪੜਾੲੀ ਨੂੰ ਧਿਆਨ ਵਿਚ ਰਖਦੇ ਹੋੲੇ ਨਵੀਂ ਭਰਤੀ ਕੀਤੀ ਜਾਵੇ ਤਾਂ ਜੋ ਰੁਜ਼ਗਾਰ ਵੀ ਮਿਲ ਸਕੇ । ਇਸ ਸਮੇਂ ਸਤਿੰਦਰ ਸਿੰਘ ਅਲੀਸ਼ੇਰ, ਬਿਰਕਮਜੀਤ ਬਾਵਾ, ਅਮਨਦੀਪ ਸ਼ਰਮਾ, ਕਾਮਰੇਟ ਲਛਮਣ ਸਿੰਘ ਆਦਿ ਨੇ ਮੰਗ ਕੀਤੀ ਹੈ ਕਿ ਸਕੂਲ ਵਿੱਚ ਖਾਲੀ ਪੋਸਟਾਂ ਜਲਦੀ ਭਰੀਆਂ ਜਾਣ।

Leave a Reply

Your email address will not be published. Required fields are marked *

*

x

Check Also

छत्तीसगढ़ विधानसभा के अध्यक्ष डॉ चरणदास महंत का नगर आगमन होने जा रहा है..

छत्तीसगढ़ विधानसभा के अध्यक्ष डॉ चरणदास महंत का नगर आगमन होने जा रहा है जहां ...

ਸੀ ਕਤਲ ਕਾਂਡ ਦੇ ਦੋਵੇਂ ਦੋਸ਼ੀ ਭਲਕੇ ਹੋਣਗੇ ਮਾਲੇਰਕੋਟਲਾ ਅਦਾਲਤ ਵਿਚ ਪੇਸ਼ …..

ਜੱਸੀ ਕਤਲ ਕਾਂਡ ਦੇ ਦੋਵੇਂ ਦੋਸ਼ੀ ਭਲਕੇ ਹੋਣਗੇ ਮਾਲੇਰਕੋਟਲਾ ਅਦਾਲਤ ਵਿਚ ਪੇਸ਼ . ਸੰਗਰੂਰ .. ...