` ਪਾਣੀ ਦੀ ਬੂੰਦ-ਬੂੰਦ ਨੂੰ ਤਰਸੇ ਪਿੰਡ ਗਾਰਦੀ ਨਗਰ ਦੇ ਵਾਸੀ… – Azad Tv News
Breaking News
Home » Breaking News » ਪਾਣੀ ਦੀ ਬੂੰਦ-ਬੂੰਦ ਨੂੰ ਤਰਸੇ ਪਿੰਡ ਗਾਰਦੀ ਨਗਰ ਦੇ ਵਾਸੀ…

ਪਾਣੀ ਦੀ ਬੂੰਦ-ਬੂੰਦ ਨੂੰ ਤਰਸੇ ਪਿੰਡ ਗਾਰਦੀ ਨਗਰ ਦੇ ਵਾਸੀ…

ਪਾਣੀ ਦੀ ਬੂੰਦ-ਬੂੰਦ ਨੂੰ ਤਰਸੇ ਪਿੰਡ ਗਾਰਦੀ ਨਗਰ ਦੇ ਵਾਸੀ

ਦੁਖੀ ਪਿੰਡ ਵਾਸੀਆਂ ਨੇ ਵਿਭਾਗ ਅਧਿਕਾਰੀਆਂ ਖਿਲਾਫ ਕੀਤੀ ਨਾਅਰੇਬਾਜੀ
ਰਾਜਪੁਰਾ 21 ਸਤੰਬਰ (ਮੋਹੀ):ਸ਼ੰਭੂ ਨੇੜਲੇ ਪਿੰਡ ਗਾਰਦੀ ਨਗਰ ਦੇ ਵਸਨੀਕਾਂ ਨੇ ਜਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਦੀ ਨਲਾਇਕੀ ਕਾਰਨ ਅੱਤ ਦੀ ਪੈ ਰਹੀ ਗਰਮੀ ਵਿਚ ਪਿਛਲੇ ਦੱਸ ਦਿਨਾਂ ਤੋਂ ਪਾਣੀ ਦੀ ਬੂੰਦ-ਬੂੰਦ ਨੂੰ ਤਰਸ ਰਹੇ ਹਨ।ਦੁਖੀ ਪਿੰਡ ਵਾਸੀਆਂ ਨੇ ਜਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਿੰਡ ਗਾਰਦੀ ਨਗਰ ਦੇ ਵਸਨੀਕ ਤਰਸੇਮ ਸਿੰਘ,ਗੁਰਪ੍ਰੀਤ ਸਿੰਘ,ਅਸ਼ੋਕ ਕੁਮਾਰ,ਰਵੀ ਕੁਮਾਰ,ਹਰਮੇਸ ਸਿੰਘ ,ਕਾਂਤਾ ਦੇਵੀ,ਮਨਿੰਦਰ ਕੌਰ,ਮਨਜੀਤ ਕੌਰ , ਤੋਂ ਇਲਾਵਾ ਹੋਰ ਬਹੁਤ ਸਾਰੀਆਂ ਵਸਨੀਕ ਔਰਤਾਂ ਨੇ ਦੱਸਿਆ ਕਿ ਉਹ ਜਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਦੀ ਨਲਾਇਕੀ ਕਾਰਨ ਪਿਛਲੇ ਦੱਸ ਦਿਨਾਂ ਤੋਂ ਪੀਣ ਵਾਲੇ ਪਾਣੀ ਦੀ ਬੂੰਦ-ਬੂੰਦ ਨੂੰ ਤਲਸ ਰਹੇ ਹਨ। ਉਨਾਂ ਕਿਹਾ ਕਿ ਉਹ ਪਾਣੀ ਦੀ ਸਮਸਿਆ ਲਈ ਵਿਭਾਗ ਦੇ ਅਧਿਕਾਰੀਆਂ ਨੂੰ ਕਈ ਵਾਰੀ ਸੂਚਿਤ ਕਰ ਚੁੱਕੇ ਹਨ ਪਰੰਤੂ ਇਸਦੇ ਬਾਵਜੂਦ ਵਿਭਾਗ ਦੇ ਅਧਿਕਾਰੀਆਂ ਕੂੰਭ ਕਰਨੀ ਨੀਂਦ ਸੁੱਤੇ ਪਏ ਹਨ।ਤੇ ਉਹ ਪੀਣ ਲਈ ਪਾਣੀ ਖੇਤਾਂ ਚ ਲੱਗੇ ਟਿਉਬਵੈਲਾਂ ਤੋਂ ਭਰ ਕੇ ਲਿਆਉਣ ਲਈ ਮਜਬੂਰ ਹਨ। ਪਿੰਡ ਵਾਸੀਆਂ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਜਲਦੀ ਹੀ ਪਿੰਡ ਵਾਸੀਆਂ ਦੀ ਇਸ ਸਮਸਿਆ ਨੂੰ ਹੱਲ ਨਾਂ ਕੀਤਾ ਤਾਂ ਉਹ ਇਲਾਕੇ ਦੇ ਵਸਨੀਕਾ ਨੂੰ ਨਾਲ ਲੈ ਕੇ ਵੱਡਾ ਸਘੰਰਸ ਕਰਨ ਲਈ ਮਜਬੂਰ ਹੋਣਗੇ।

ਇਸ ਮਾਮਲੇ ਬਾਰੇ ਜਦੋਂ ਵਿਭਾਗ ਦੇ ਐਸ.ਡੀ .ਓ ਅਦਰਸ਼ ਨਿਰਮਲ ਨਾਲ ਸਪੰਰਕ ਕੀਤਾ ਗਿਆ ਤਾਂ ਉਨਾਂ ਨੇ ਕਿਹਾ ਕਿ ਪਿੰਡ ਦੇ ਜਲ ਸਪਲਾਈ ਵਾਲੇ ਟਿਉਬਵੈਲ ਦੀ ਜਿੰਮੇਵਾਰੀ ਪਿੰਡ ਦੀ ਪੰਚਾਇਤ ਦੀ ਹੈ।ਫਿਰ ਵਿਭਾਗ ਇਸ ਮਾਮਲੇ ਵਿਚ ਪੰਚਾਇਤ ਦੀ ਮਦਦ ਕਰਨ ਨੂੰ ਤਿਆਰ ਹੈ ਬਸਰਤੇ ਪੰਚਾਇਤ ਮਤਾ ਪਾ ਕੇ ਵਿਭਾਗ ਨੂੰ ਭੇਜੇ।
ਸ਼ੰਭੂ ਬਾਰਡਰ ਤੋਂ ਰਾਜਿੰਦਰ ਸਿੰਘ ਮੋਹੀ ਦੀ ਰਿਪੋਰਟ

Leave a Reply

Your email address will not be published. Required fields are marked *

*

x

Check Also

ਕਾਉਂਸਲੇਟ ਜਨਰਲ ਆਫ਼ ਇੰਡੀਆ ਨੇ ਫਰੈਂਕਫਰਟ ਵਿਖੇ ਧੂਮਧਾਮ ਨਾਲ ਮਨਾਈ ਵਿਸਾਖੀਭੰਗੜੇ, ਗਿੱਧੇ ਅਤੇ ਪੰਜਾਬੀ ਲੋਕ ਕਲਾਕਾਰਾਂ ਦੀਆਂ ਪੇਸ਼ਕਾਰੀਆਂ ਨੇ ਸਮਾਗਮ ਨੂੰ ਚਾਰ-ਚੰਨ ਲਾਏ

ਕਾਉਂਸਲੇਟ ਜਨਰਲ ਆਫ਼ ਇੰਡੀਆ ਨੇ ਫਰੈਂਕਫਰਟ ਵਿਖੇ ਧੂਮਧਾਮ ਨਾਲ ਮਨਾਈ ਵਿਸਾਖੀ ਭੰਗੜੇ, ਗਿੱਧੇ ਅਤੇ ਪੰਜਾਬੀ ...

Baisakhi celebrated with great pomp & show in Frankfurt courtesy Consulate General of India Bhangra, Giddha & performances by Punjabi folk artists add colour to celebrations..

Chandigarh, April 13: The Consulate General of India, Frankfurt, Germany, organized an event to commemorate ...