` ਪਹਿਲੀ ਬਰਸਾਤ ਨੇ ਖੋਹਿਆ ਮਾਸੂਮ ਬਾਲ, ਗੁਰਨੁਰ ਸਿੰਘ ਰੂੜ੍ਹੀ ਵਾਲੇ ੮ ਫੁੱਟ ਡੂੰਘੇ ਟੋਏ ਵਿੱਚ ਡਿੱਗਣ ਕਾਰਨ ਹੋਈ ਮੌਤ – Azad Tv News
Home » Breaking News » ਪਹਿਲੀ ਬਰਸਾਤ ਨੇ ਖੋਹਿਆ ਮਾਸੂਮ ਬਾਲ, ਗੁਰਨੁਰ ਸਿੰਘ ਰੂੜ੍ਹੀ ਵਾਲੇ ੮ ਫੁੱਟ ਡੂੰਘੇ ਟੋਏ ਵਿੱਚ ਡਿੱਗਣ ਕਾਰਨ ਹੋਈ ਮੌਤ

ਪਹਿਲੀ ਬਰਸਾਤ ਨੇ ਖੋਹਿਆ ਮਾਸੂਮ ਬਾਲ, ਗੁਰਨੁਰ ਸਿੰਘ ਰੂੜ੍ਹੀ ਵਾਲੇ ੮ ਫੁੱਟ ਡੂੰਘੇ ਟੋਏ ਵਿੱਚ ਡਿੱਗਣ ਕਾਰਨ ਹੋਈ ਮੌਤ

ਲ਼ਹਿਰਾਗਾਗਾ (ਅਮਨ ਸਿੰਗਲਾ) – ਪਹਿਲੀ ਬਰਸਾਤ ਨੇ ਨੇੜਲੇ ਪਿੰਡ ਭੂਟਾਲ ਕਲਾਂ ਦਾ ਇੱਕ ਮਾਸੂਮ ਮਾਪਿਆਂ ਕੋਲੋਂ ਸਦਾ ਲਈ ਖੋਹ ਲਿਆ ਹੈ।ਜਾਣਕਾਰੀ ਅਨੁਸਾਰ ਗੁਰਨੂਰ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਆਪਣੇ ਮਾਪਿਆਂ ਦਾ ਤਿੰਨ ਸਾਲਾ ਇੱਕਲੌਤਾ ਪੁੱਤਰ ਸੀ।ਗੁਰਨੂਰ ਆਪਣੇ ਹਾਣੀ ਨਾਲ ਬਾਹਰ ਖੇਡ ਰਿਹਾ ਸੀ, ਖੇਡਦੇ ਹੋਏ ਉਨਾਂ੍ਹ ਦੀ ਬਾਲ (ਗੇਂਦ) ਇਕ ੮ ਫੁੱਟ ਡੂੰਘੇ ਟੋਏ ਵਿਚ ਜਾ ਡਿੱਗੀ।ਜਿਸ ਨੂੰ ਚੁੱਕਣ ਲਈ ਉਹ ਟੋਏ ਵਿੱਚ ਜਾ ਵੜਿਆ ਤੇ ਡੁੱਬ ਗਿਆ।ਮਾਪਿਆਂ ਨੇ ਉਸਦੀ ਸਾਰਾ ਦਿਨ ਤੇ ਸਾਰੀ ਰਾਤ ਭਾਲ ਕੀਤੀ ਪਰ ਨਾ ਮਿਲਣ ਤੇ ਉਨ੍ਹਾਂ ਨੂੰ ਸ਼ੱਕ ਹੋਇਆ ਕਿ ਇਹ ਬੱਚੇ ਬਾਲ ਨਾਲ ਖੇਡ ਰਹੇ ਸਨ, ਕਿਤੇ ਗੁਰਨੂਰ ਰੂੜ੍ਹੀ ਵਾਲੇ ਇਸ ਟੋਏ ਵਿੱਚ ਤਾਂ ਨਹੀਂ ਡਿੱਗ ਗਿਆ।ਉਨ੍ਹਾਂ ਦਾ ਇਹ ਸ਼ੱਕ ਉਦੋਂ ਸਾਬਿਤ ਹੋ ਗਿਆ ਜਦੋਂ ਮਾਸੂਮ ਗੁਰਨੂਰ ਦੀ ਲਾਸ਼ ਉਸ ਟੋਏ ਵਿਚੋਂ ਹੀ ਮਿਲੀ।ਉਸ ਨੂੰ ਤੁਰੰਤ ਇਲਾਜ ਲਈ ਲਹਿਰਾਗਾਗਾ ਵਿਖੇ ਲਿਆਂਦਾ ਗਿਆ।ਪਰ ਉਦੋਂ ਤੱਕ ਉਹ ਮੌਤ ਦੀ ਆਗੋਸ ਵਿਚ ਜਾ ਚੁੱਕਿਆ ਸੀ।ਮ੍ਰਿਤਕ ਦੇ ਪਿਤਾ ਗੁਰਪ੍ਰੀਤ ਸਿੰਘ ਦੀ ਭੂਆ ਅਮਰਜੀਤ ਕੌਰ ਨੇ ਦੱਸਿਆ ਕਿ ਇਹ ਪਰਿਵਾਰ ਅਤਿ ਗਰੀਬ ਹੈ, ਦਿਹਾੜੀ ਕਰਦਾ ਹੈ, ਆਟਾ-ਦਾਲ, ਦੁੱਧ ਆਦਿ ਮੁੱਲ ਲੈ ਕੇ ਮੁਸ਼ਕਿਲ ਨਾਲ ਗੁਜ਼ਾਰਾ ਕਰਦਾ ਹੈ।ਪਿੰਡ ਦੀ ਸਰਪੰਚ ਕੁਲਵਿੰਦਰ ਕੌਰ, ਮੇਲਾ ਸਿੰਘ ਸਰਪੰਚ ਡੇਰਾ ਭੁਟਾਲ, ਪੇਸਰ ਸਿੰਘ, ਰਾਮਫਲ ਸਿੰਘ, ਸੁਖਦੇਵ ਸਿੰਘ, ਸ਼ਿਵਜੀ ਸ਼ਰਮਾ, ਅਤੇ ਰੋਹੀ ਰਾਮ ਸ਼ਰਮਾ ਆਦਿ ਨੇ ਮੰਗ ਕਰਦਿਆਂ ਕਿਹਾ ਕਿ ਇਸ ਗਰੀਬ ਪਰਿਵਾਰ ਨੂੰ ਆਰਥਿਕ ਮਦਦ ਕੀਤੀ ਜਾਵੇ।

Leave a Reply

Your email address will not be published. Required fields are marked *

*

x

Check Also

ਜ਼ਿਲ੍ਹਾ ਪੁਲਿਸ ਸੰਗਰੂਰ ਵੱਲੋਂ ਵੱਖ-ਵੱਖ ਥਾਵਾਂ ਤੋਂ 7 ਨਸ਼ਾ ਤਸਕਰ ਗ੍ਰਿਫਤਾਰ: ਐਸ.ਐਸ.ਪੀ..

ਜ਼ਿਲ੍ਹਾ ਪੁਲਿਸ ਸੰਗਰੂਰ ਵੱਲੋਂ ਵੱਖ-ਵੱਖ ਥਾਵਾਂ ਤੋਂ 7 ਨਸ਼ਾ ਤਸਕਰ ਗ੍ਰਿਫਤਾਰ: ਐਸ.ਐਸ.ਪੀ 8400 ਬੋਤਲਾਂ ਅੰਗਰੇਜ਼ੀ ...

शिव सेना हिंदुस्तान की धार्मिक शाखा श्री राम हनुमान सेवा दल…..

शिव सेना हिंदुस्तान की धार्मिक शाखा श्री राम हनुमान सेवा दल की ओर से प्रत्येक ...