` ਪਰਾਲੀ ਨੂੰ ਅੱਗ ਲਗਾਏ ਬਿਨਾਂ ਆਪਣੇ ਆਲੇ ਦੁਆਲੇ ਨੂੰ ਸੁਰੱਖਿਅਤ ਰੱਖਣ ਵਿੱਚ ਅਹਿਮ ਯੋਗਦਾਨ ਪਾ ਰਿਹੈ ਪਿੰਡ ਖੇੜੀ ਦਾ ਅਗਾਂਹਵਧੂ ਕਿਸਾਨ ਪਰਵਿੰਦਰ ਸਿੰਘ – Azad Tv News
Breaking News
Home » Punjab » ਪਰਾਲੀ ਨੂੰ ਅੱਗ ਲਗਾਏ ਬਿਨਾਂ ਆਪਣੇ ਆਲੇ ਦੁਆਲੇ ਨੂੰ ਸੁਰੱਖਿਅਤ ਰੱਖਣ ਵਿੱਚ ਅਹਿਮ ਯੋਗਦਾਨ ਪਾ ਰਿਹੈ ਪਿੰਡ ਖੇੜੀ ਦਾ ਅਗਾਂਹਵਧੂ ਕਿਸਾਨ ਪਰਵਿੰਦਰ ਸਿੰਘ

ਪਰਾਲੀ ਨੂੰ ਅੱਗ ਲਗਾਏ ਬਿਨਾਂ ਆਪਣੇ ਆਲੇ ਦੁਆਲੇ ਨੂੰ ਸੁਰੱਖਿਅਤ ਰੱਖਣ ਵਿੱਚ ਅਹਿਮ ਯੋਗਦਾਨ ਪਾ ਰਿਹੈ ਪਿੰਡ ਖੇੜੀ ਦਾ ਅਗਾਂਹਵਧੂ ਕਿਸਾਨ ਪਰਵਿੰਦਰ ਸਿੰਘ

ਸੰਗਰੂਰ, 6 ਨਵੰਬਰ:
ਪੰਜਾਬ ਸਰਕਾਰ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਇਸ ਤਹਿਤ ਡਿਪਟੀ ਕਮਿਸ਼ਨਰ ਸੰਗਰੂਰ ਸ਼੍ਰੀ ਘਨਸ਼ਿਆਮ ਥੋਰੀ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਜਿਲਾ੍ਹ ਸੰਗਰੂਰ ਵੱਲੋਂ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਫਸਲਾਂ ਦੀ ਰਹਿੰਦ ਖੂੰਹਦ ਨੂੰ ਸਾੜਨ ਤੋਂ ਰੋਕਿਆ ਜਾ ਸਕੇ। ਇਨਾਂ੍ਹ ਉਦੇਸ਼ਾਂ ਨੂੰ ਪੂਰਾ ਕਰਨ ਵਿੱਚ ਪਿੰਡ ਖੇੜੀ ਦਾ 25 ਸਾਲਾਂ ਨੌਜਵਾਨ ਅਗਾਂਹਵਧੂ ਕਿਸਾਨ ਪਰਵਿੰਦਰ ਸਿੰਘ ਵੱਡੀਆਂ ਪੁਲਾਂਘਾ ਪਾਉਣ ਲਈ ਯਤਨਸ਼ੀਲ ਹੈ।
ਸਫਲ ਕਿਸਾਨ ਪਰਵਿੰਦਰ ਸਿੰਘ ਨੇ ਦੱਸਿਆ ਕਿ ਪਾਮੇਤੀ ਵੱਲੋਂ ਯੂਨਾਈਟਡ ਨੇਸ਼ਨ ਇੰਵਾਇਰਨਮੈਂਟ ਪ੍ਰੋਗਰਾਮ ਦੀ ਮਦਦ ਨਾਲ ਮਾਰਚ 2018 ਤੋਂ ਬਤੌਰ ਡੈਮੋਨਸਟ੍ਰੇਟਰ ਜਿਲਾ੍ਹ ਸੰਗਰੂਰ ਦੇ ਤਿੰਨ ਪਿੰਡ ਕਨੋਈ, ਤੁੰਗਾ, ਉਪੱਲੀ ਨੂੰ ਵਾਤਾਵਰਣ ਪੱਖੋਂ ਸਾਫ ਸੁਥਰਾ ਰੱਖਣ ਲਈ ਅਤੇ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਪ੍ਰੇਰਿਤ ਕਰ ਰਿਹਾ ਹੈ ਅਤੇ ਲੋੜਵੰਦ ਕਿਸਾਨਾਂ ਨੂੰ ਵਿਭਾਗਾਂ ਰਾਹੀਂ ਹੈਪੀਸੀਡਰ, ਰੋਟਾਵੇਟਰ ਆਦਿ ਉਪਲੱਬਧ ਕਰਵਾ ਰਿਹਾ ਹੈ। ਉਸ ਨੇ ਦੱਸਿਆ ਕਿ ਇਸ ਸਾਲ ਪਿੰਡ ਉਪਲੀ ਵਿੱਚ ਲਗਭੱਗ 50 ਪ੍ਰਤੀਸ਼ਤ ਹਿੱਸੇ ਵਿੱਚ ਕਣਕ ਦੀ ਬਿਜਾਈ ਹੈਪੀਸੀਡਰ ਨਾਲ ਕਰਵਾਈ ਜਾ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਇਸ ਨੂੰ ਹੋਰ ਵਧਾਇਆ ਜਾਵੇਗਾ।
ਪਰਵਿੰਦਰ ਸਿੰਘ ਨੇ ਦੱਸਿਆ ਕਿ ਸਾਲ 2018-19 ਦੌਰਾਨ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਪਰਾਲੀ ਦੀ ਸਾਂਭ ਸੰਭਾਲ ਲਈ ਚਲਾਈ ਗਈ ਸਕੀਮ ਕਰਾਪ ਰਿਜ਼ਿਡਿਊ ਮੈਂਨੇੇਜਮੈਂਟ ਤਹਿਤ 10 ਲੱਖ ਕਸਟਮ ਹਾਇੰਰਿੰਗ ਸੈਂਟਰ (ਸਿੰਘ ਖੇਤੀਬਾੜੀ ਸਵੈ ਸਹਾਇਤਾ ਗਰੁੱਪ) ਜ਼ੋ ਕਿ 11 ਮੈਂਬਰਾਂ ਦਾ ਹੈ ਵੱਲੋ ਪਿੰਡ ਖੇੜੀ ਵਿਖੇ ਸਥਾਪਿਤ ਕਰਨ ਲਈ ਖੇਤੀ ਮਸ਼ੀਨਰੀ ਜਿਵੇਂ ਰਿਵਰਸਿਵਲ ਪਲੌ, ਐਸ ਐਮ ਐਸ ਕੰਬਾਇਨ, ਰੋਟਾਵੇਟਰ ਆਦਿ 80% ਸਬਸਿਡੀ ਤੇ ਲਈ ਹੈ। ਇਸ ਤੋਂ ਇਲਾਵਾ ਉਨਾਂ੍ਹ ਵੱਲੋਂ ਅਪਣੀ ਜਮੀਨ ਦੇ ਮਿੱਟੀ ਦੇੇ ਨਮੂਨੇ ਸਰਕਾਰ ਦੀ ਭੁਮੀ ਸਿਹਤ ਕਾਰਡ ਸਕੀਮ ਤਹਿਤ ਵਿਭਾਗ ਤੋਂ ਟੈਸਟ ਕਰਵਾਏ ਹਨ ਅਤੇ ਵਿਭਾਗ ਵੱਲੋਂ ਦਿੱਤੀਆਂ ਸਿਫਾਰਸ਼ਾਂ ਅਨੁਸਾਰ ਹੀ ਇਹ ਕਿਸਾਨ ਯੂਰੀਆ, ਡੀ ਏ ਪੀ ਅਤੇ ਮਾਇਕਰੋ ਨਿਊਟ੍ਰੀਏਨਟ ਦਾ ਪ੍ਰਯੋਗ ਕਰਦਾ ਹੈ। ਸਫਲ ਕਿਸਾਨ ਪਰਵਿੰਦਰ ਸਿੰਘ ਨੇ ਕਿਹਾ ਕਿ ਉਹ ਹੁਣ ਅਪਣੇ ਖੇਤਾਂ ਵਿੱਚ ਯੁਰੀਆ ਦਾ ਇਸਤੇਮਾਲ 5 ਬੋਰੀਆਂ ਪ੍ਰਤੀ ਏਕੜ ਤੋਂ ਘਟਾ ਕੇ 2 ਬੋਰੀਆਂ ਪ੍ਰਤੀ ਏਕੜ ਕਰਦਾ ਹੈ।
ਸਫਲ ਕਿਸਾਨ ਪਰਵਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਉਸ ਵੱਲੋ ਸਾਲ 2017 ਵਿੱਚ ਇਹ ਫੈਸਲਾ ਕੀਤਾ ਗਿਆ ਕਿ ਉਹ ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਨਹੀਂ ਲਗਾਵੇਗਾ ਤਾਂ ਉਸ ਦੇ ਆਲੇ ਦੁਆਲੇ ਵੱਲੋਂ ਉਸ ਦੇ ਇਸ ਫੈਸਲੇ ਦਾ ਵਿਰੋਧ ਕੀਤਾ ਗਿਆ ਤਾਂ ਉਸ ਨੇ  ਹੋਰਨਾਂ ਲੋਕਾਂ ਨੂੰ ਵੀ ਪ੍ਰੇਰਿਤ ਕਰਨ ਦਾ ਫੈਸਲਾ ਕੀਤਾ। ਸਾਲ 2017 ਵਿੱਚ ਉਸ ਵੱਲੋਂ ਉਸ ਦੇ ਹਿੱਸੇ ਆਉਂਦੇ 18 ਏਕੜ ਰਕਬੇ ਵਿੱਚ ਕਣਕ ਦੀ ਬਿਜਾਈ ਝੋਨੇ ਦੇ ਖੜੇ ਕਰਚਿਆਂ ਵਿੱਚ ਹੈਪੀਸੀਡਰ ਮਸ਼ੀਨ ਨਾਲ ਕੀਤੀ ਗਈ ਅਤੇ ਪ੍ਰਤੀ ਏਕੜ ਔਸਤਨ ਝਾੜ ਵਿੱਚ ਲਗਭੱਗ 4-5 ਕੁਇੰਟਲ ਪ੍ਰਤੀ ਏਕੜ ਦਾ ਵਾਧਾ ਪ੍ਰਾਪਤ ਕੀਤਾ ਜ਼ੋ ਕਿ ਬਿਨਾ ਹੈਪੀਸੀਡਰ ਨਾਲ ਬਿਜਾਈ ਤੋਂ ਕਾਫੀ ਜਿਆਦਾ ਸੀ ਅਤੇ ਇਸ ਨਾਲ ਉਸ ਦੇ ਖੇਤੀ ਨਾਲ ਸੰਬੰਧਤ ਖਰਚਿਆਂ ਵਿੱਚ ਵੀ ਬਹੁਤ ਕਮੀ ਆਈ। ਉਸ ਕੋਲ ਤਕਰੀਬਨ 25 ਪਸ਼ੂ ਜਿਵੇਂ ਮੱਝਾਂ, ਗਾਵਾਂ ਆਦਿ ਹਨ ਜਿਨਾਂ੍ਹ ਦੇ ਗੋਬਰ ਤੋਂ ਉਸ ਵੱਲੋਂ ਰੂੜੀ ਦੀ ਖਾਦ ਤਿਆਰ ਕਰਕੇ ਖੇਤਾਂ ਵਿੱਚ ਵਰਤੀ ਜਾਂਦੀ ਹੈ ਅਤੇ ਖੇਤੀ ਧੰਦੇ ਤੋਂ ਇਲਾਵਾ ਇਸ ਕਿਸਾਨ ਵੱਲੋ ਸਹਾਇਕ ਧੰਦਿਆਂ ਜਿਵੇਂ ਡੇਅਰੀ, ਪੋਲਟਰੀ ਫਾਰਮ ਆਦਿ ਦਾ ਕੰਮ ਵੀ ਕਰਦਾ ਹੈ।

Leave a Reply

Your email address will not be published. Required fields are marked *

*

x

Check Also

ਸੰਗਰੂਰ ਅਧੀਨ ਆਉਂਦੇ 7 ਵਿਧਾਨ ਸਭਾ ਹਲਕਿਆਂ ਵਿੱਚ ਸਥਾਪਤ 1325 ਪੋਲਿੰਗ ਬੂਥਾਂ ਵਿੱਚ ਵੋਟਰਾਂ ਦੀ ਸੁਵਿਧਾ ਲਈ ਪੀਣ ਵਾਲਾ ਸਾਫ਼ ਪਾਣੀ, ਬਿਜਲੀ, ਹਵਾ..,

ਸਮੂਹ ਸਹਾਇਕ ਰਿਟਰਨਿੰਗ ਅਧਿਕਾਰੀਆਂ ਅਤੇ ਨੋਡਲ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ * ਚੋਣ ਕਮਿਸ਼ਨ ਦੀਆਂ ਹਦਾਇਤਾਂ ...

ਕਾਉਂਸਲੇਟ ਜਨਰਲ ਆਫ਼ ਇੰਡੀਆ ਨੇ ਫਰੈਂਕਫਰਟ ਵਿਖੇ ਧੂਮਧਾਮ ਨਾਲ ਮਨਾਈ ਵਿਸਾਖੀਭੰਗੜੇ, ਗਿੱਧੇ ਅਤੇ ਪੰਜਾਬੀ ਲੋਕ ਕਲਾਕਾਰਾਂ ਦੀਆਂ ਪੇਸ਼ਕਾਰੀਆਂ ਨੇ ਸਮਾਗਮ ਨੂੰ ਚਾਰ-ਚੰਨ ਲਾਏ

ਕਾਉਂਸਲੇਟ ਜਨਰਲ ਆਫ਼ ਇੰਡੀਆ ਨੇ ਫਰੈਂਕਫਰਟ ਵਿਖੇ ਧੂਮਧਾਮ ਨਾਲ ਮਨਾਈ ਵਿਸਾਖੀ ਭੰਗੜੇ, ਗਿੱਧੇ ਅਤੇ ਪੰਜਾਬੀ ...