` ਪਟਿਆਲਾ ਵਿਖੇ ਸ਼ਿਵ ਸੈਨਾ ਹਿੰਦੁਸਤਾਨ ਦੇ ਰਾਸ਼ਟਰੀ ਪ੍ਰਧਾਨ ਸ਼੍ਰੀ ਪਵਨ ਗੁਪਤਾ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ।  – Azad Tv News
Breaking News
Home » Breaking News » ਪਟਿਆਲਾ ਵਿਖੇ ਸ਼ਿਵ ਸੈਨਾ ਹਿੰਦੁਸਤਾਨ ਦੇ ਰਾਸ਼ਟਰੀ ਪ੍ਰਧਾਨ ਸ਼੍ਰੀ ਪਵਨ ਗੁਪਤਾ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ। 

ਪਟਿਆਲਾ ਵਿਖੇ ਸ਼ਿਵ ਸੈਨਾ ਹਿੰਦੁਸਤਾਨ ਦੇ ਰਾਸ਼ਟਰੀ ਪ੍ਰਧਾਨ ਸ਼੍ਰੀ ਪਵਨ ਗੁਪਤਾ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ। 

ਸ਼ਿਵ ਸੈਨਾ ਹਿੰਦੁਸਤਾਨ ਦੇ ਰਾਸ਼ਟਰੀ ਪ੍ਰਧਾਨ ਪਵਨ ਗੁਪਤਾ ਦੀ ਪ੍ਰਧਾਨਗੀ ਚ ਸਾਰੇ ਵਿੰਗਾਂ ਦੀ ਹੋਈ ਅਹਿਮ ਬੈਠਕ
ਇੰਦਰਾ ਗਾਂਧੀ ਦੇ ਬੁੱਤ ਲਗਾਉਣ ਵਿਚ ਅਸਮਰਥ ਕਾਂਗਰਸ ਸਰਕਾਰ ਅਲਗਾਵਵਾਦੀ ਤਾਕਤਾਂ ਨੂੰ ਕਿਵੇਂ ਦੇਵੇਗੀ ਟੱਕਰ- ਪਵਨ ਗੁਪਤਾ
ਅਕਾਲੀ,ਭਾਜਪਾ ਤੇ ਕਾਂਗਰਸ ਦੇ ਏਜੇਂਡੇ ਵਿਚ ਨਹੀਂ 35000 ਅੱਤਵਾਦ ਪੀੜਿਤ ਪਰਿਵਾਰ-ਪਵਨ ਗੁਪਤਾ
2019 ਦੇ ਲੋਕ ਸਭਾ ਚੋਣਾ ਲਈ ਸ਼ਿਵ ਸੈਨਾ ਹਿੰਦੁਸਤਾਨ ਵੱਲੋਂ ਤਿਆਰੀਆਂ ਸ਼ੁਰੂ
ਪਟਿਆਲਾ-  ਸ਼ਿਵ ਸੈਨਾ ਹਿੰਦੁਸਤਾਨ ਦੇ ਪੰਜਾਬ ਸੂਬੇ ਦੇ ਸਾਰੇ ਵਿੰਗਾਂ ਦੀ ਅਹਿਮ ਬੈਠਕ ਰਾਸ਼ਟਰੀ ਪ੍ਰਧਾਨ ਪਵਨ ਗੁਪਤਾ ਦੀ ਪ੍ਰਧਾਨਗੀ ਹੇਠ ਕੀਤੀ ਗਈ। ਬੈਠਕ ਵਿਚ ਪਾਰਟੀ ਦੇ ਸੂਬਾ ਪ੍ਰਧਾਨ ਕ੍ਰਿਸ਼ਨ ਸ਼ਰਮਾ, ਵਪਾਰ ਸੈਨਾ ਦੇ ਸੂਬਾ ਪ੍ਰਧਾਨ ਚੰਦਰਕਾਂਤ ਚੱਢਾ, ਲੀਗਲ ਸੈੱਲ ਦੇ ਸੂਬਾ ਪ੍ਰਧਾਨ ਐਡਵੋਕੇਟ ਅਮਿੱਤ ਘਈ, ਮਜ਼ਦੂਰ ਸੈਨਾ ਦੇ ਸੂਬਾ ਚੇਅਰਮੈਨ ਚੰਦਰ ਦੇਵ ਭਾਨ, ਮਹਿਲਾ ਸੈਨਾ ਦੇ ਸੂਬਾ ਪ੍ਰਧਾਨ ਸ਼੍ਰੀਮਤੀ ਸਵਰਾਜ ਘੁੰਮਣ, ਯੂਥ ਵਿੰਗ ਦੇ ਸੂਬਾ ਪ੍ਰਧਾਨ ਹਨੀ ਮਹਾਜਨ ਅਤੇ ਵਿਦਿਆਰਥੀ ਸੈਨਾ ਦੇ ਉੱਤਰ ਭਾਰਤ ਪ੍ਰਮੁੱਖ ਰਾਜੇਸ਼ ਕੌਸ਼ਿਕ ਸਹਿਤ ਸੀਨੀਅਰ ਆਗੂ ਸ਼ਾਮਿਲ ਹੋਏ। ਬੈਠਕ ਦੌਰਾਨ ਪਾਰਟੀ ਦੇ ਵਿਸਤਾਰ ਲਈ ਅਹਿਮ ਫ਼ੈਸਲੇ ਲੈਣ ਦੇ ਨਾਲ ਨਾਲ ਆਉਣ ਵਾਲੇ ਲੋਕ-ਸਭਾ ਚੋਣਾਂ 2019 ਦੀਆਂ ਤਿਆਰੀਆਂ ਨੂੰ ਲੈ ਕੇ ਰਣਨੀਤੀ ਤੈਅ ਕੀਤੀ ਗਈ। ਬੈਠਕ ਦੇ ਦੌਰਾਨ ਸੰਬੋਧਿਤ ਕਰਦੇ ਹੋਏ ਪਵਨ ਗੁਪਤਾ ਨੇ ਪਾਰਟੀ ਦੇ ਜ਼ਮੀਨੀ ਪੱਧਰ ਤੇ ਵਿਸਤਾਰ ਲਈ ਤੈਅ ਕੀਤੀ ਗਈ ਰਣਨੀਤੀ ਤੇ ਬੋਲਦੇ ਹੋਏ ਕਿਹਾ ਕਿ ਛੇਤੀ ਹੀ ਪਾਰਟੀ ਜ਼ਿਲ•ਾ, ਸ਼ਹਿਰੀ ਤੇ ਵਾਰਡ ਪੱਧਰ ਤੇ ਮੈਂਬਰਾਂ ਨੂੰ ਨਿਯੁਕਤ ਕਰ ਕੇ ਪਾਰਟੀ ਦੀ ਜਨਹਿਤ ਨੀਤੀਆਂ ਨੂੰ ਘਰ ਘਰ ਤੱਕ ਪਹੁੰਚਾਇਆ ਜਾਵੇਗਾ। ਇਸ ਮੌਕੇ ਸ਼ਿਵ ਸੈਨਾ ਹਿੰਦੁਸਤਾਨ ਦੇ ਨਵੇਂ ਟਰਾਂਸਪੋਰਟ ਸੈੱਲ ਦਾ ਵੀ ਨਿਰਮਾਣ ਕੀਤਾ ਗਿਆ ਤੇ ਮਨੋਜ ਕੁਮਾਰ ਟਿੰਕੂ ਨੂੰ ਉਸ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।
ਸ੍ਰੀ ਪਵਨ ਗੁਪਤਾ ਨੇ ਪੰਜਾਬ ਵਿਚ ਸੱਤਾਧਾਰੀ ਕਾਂਗਰਸ ਸਰਕਾਰ ਨੂੰ ਆੜੇ ਹੱਥੀ ਲੈਂਦੇ ਹੋਏ ਕਿਹਾ ਕਿ ਅਲਗਾਵਵਾਦੀ ਖਾਲਿਸਤਾਨੀਆਂ ਦੇ ਅੱਗੇ ਪੰਜਾਬ ਸਰਕਾਰ ਗੋਡੇ ਟੇਕਦੇ ਸਾਬਤ ਹੋ ਰਹੀ ਹੈ ਜਿਸ ਦਾ ਪ੍ਰਮਾਣ 6 ਜੂਨ ਨੂੰ ਪੰਜਾਬ ਭਰ ਵਿਚ ਅੱਤਵਾਦੀ ਸੋਚ ਦਾ ਜ਼ੋਰਾਂ ਤੇ ਹੋਇਆ ਪ੍ਰਚਾਰ ਪ੍ਰਸਾਰ ਨੇ ਦੇ ਦਿੱਤਾ ਹੈ। ਸ੍ਰੀ ਪਵਨ ਗੁਪਤਾ ਨੇ ਪਿਛਲੇ ਦਿਨੀਂ ਲੁਧਿਆਣਾ ਵਿਚ ਕਾਂਗਰਸ ਦਫ਼ਤਰ ਵਿਖੇ ਸਾਬਕਾ ਪ੍ਰਧਾਨ ਮੰਤਰੀ ਸ਼ਹੀਦ ਇੰਦਰਾ ਗਾਂਧੀ ਦੇ ਬੁੱਤ ਨੂੰ ਹਟਾਏ ਜਾਣ ਤੇ ਪ੍ਰਹਾਰ ਕਰਦੇ ਹੋਏ ਕਿਹਾ ਕਿ ਜਦੋਂ ਕਾਂਗਰਸ ਸਰਕਾਰ ਆਪਣੀ ਪਾਰਟੀ ਦੀ ਸਾਬਕਾ ਪ੍ਰਧਾਨ ਮੰਤਰੀ ਤੇ ਦੇਸ਼ ਲਈ ਕੁਰਬਾਨ ਹੋਣ ਵਾਲੀ ਇੰਦਰਾ ਗਾਂਧੀ ਦੇ ਬੁੱਤ ਨੂੰ ਨਹੀਂ ਲਗਾ ਸਕਦੀ ਉਹ ਕਾਂਗਰਸ ਸਰਕਾਰ ਪੰਜਾਬ ਦੀ ਅਮਨ ਤੇ ਸ਼ਾਂਤੀ ਭੰਗ ਕਰਨ ਵਾਲੀ ਅੱਤਵਾਦੀ ਤਾਕਤਾਂ ਨੂੰ ਕਿਵੇਂ ਮੂੰਹ-ਤੋੜ ਜਵਾਬ ਦੇਵੇਗੀ।
ਸ੍ਰੀ ਗੁਪਤਾ ਨੇ ਅੱਤਵਾਦ ਪੀੜਿਤ 35000 ਪਰਿਵਾਰਾਂ ਨੂੰ 781 ਕਰੋੜ ਰੁਪਏ ਦੀ ਮੁਆਵਜ਼ਾ ਰਾਸ਼ੀ ਜਾਰੀ ਨ ਹੋਣ ਤੇ ਰੋਸ ਜ਼ਾਹਿਰ ਕਰਦੇ ਹੋਏ ਕਿਹਾ ਕਿ ਅਕਾਲੀ ਭਾਜਪਾ ਤੇ ਕਾਂਗਰਸ ਸਹਿਤ ਕਿਸੇ ਵੀ ਰਾਜਨੀਤਕ ਪਾਰਟੀ ਦੇ ਏਜੇਂਡੇ ਵਿਚ ਪੰਜਾਬ ਵਿਚ ਕਾਲੇ ਦੌਰ ਦੇ ਦੌਰਾਨ ਅੱਤਵਾਦੀਆਂ ਦੇ ਹੱਥੋਂ ਸ਼ਹੀਦ ਹੋਏ 35000 ਹਿੰਦੂ ਪਰਿਵਾਰ ਨਹੀਂ ਹਨ। ਪਵਨ ਗੁਪਤਾ ਨੇ ਕਿਹਾ ਕਿ ਪੰਜਾਬ ਵਿਚ ਸੱਤਾਧਾਰੀ ਕੈਪਟਨ ਅਮਰਿੰਦਰ ਸਿੰਘ ਦੀ ਪਿਛਲੀ ਸਰਕਾਰ ਦੇ ਦੌਰਾਨ ਕੈਬਿਨੇਟ ਵਿਚ ਅੱਤਵਾਦ ਪੀੜਿਤ ਪਰਵਾਰਾਂ ਲਈ ਮੁਕੰਮਲ ਕੀਤੇ ਗਏ 781 ਕਰੋੜ ਰੁਪਏ ਜਾਰੀ ਕਰਵਾਉਣ ਨੂੰ ਲੈ ਕੇ ਸ਼ਿਵ ਸੈਨਾ ਹਿੰਦੁਸਤਾਨ ਦੇ ਸੀਨੀਅਰ ਆਗੂਆਂ ਦਾ ਵਫ਼ਦ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰੇਗਾ। ਇਸ ਮੌਕੇ ਤੇ ਸੂਬਾ ਮੀਤ ਪ੍ਰਧਾਨ ਸੰਜੀਵ ਦੇਵ, ਮਨੋਜ ਟਿੰਕੂ, ਚੇਤਨ ਕੱਕੜ, ਸੂਬਾ ਪ੍ਰਵਕਤਾ ਰੋਹਿਤ ਮੈਗੀ, ਮਹਿਲਾ ਸ਼ਾਖਾ ਦੀ ਸੂਬਾ ਮੀਤ ਪ੍ਰਧਾਨ ਕਾਂਤਾ ਬਾਂਸਲ, ਸਕੱਤਰ ਰਾਜਵੀਰ ਕੌਰ ਵਰਮਾ, ਲੀਗਲ ਸੇਲ ਲੁਧਿਆਣਾ ਜ਼ਿਲ•ਾ ਪ੍ਰਧਾਨ ਐਡਵੋਕੇਟ ਨਿਤਿਨ ਘੰਡ, ਪਟਿਆਲਾ ਜ਼ਿਲ•ਾ ਸ਼ਮਾਕਾਂਤ ਪਾਂਡੇ, ਕਾਰਜਕਾਰੀ ਜ਼ਿਲ•ਾ ਪ੍ਰਧਾਨ ਵਿਨੀਤ ਸਹਿਗਲ, ਆਈ.ਟੀ. ਸੈੱਲ ਜ਼ਿਲ•ਾ ਪ੍ਰਧਾਨ ਪਵਨ ਸਡਾਨਾ, ਮਜ਼ਦੂਰ ਸੈਨਾ ਦੇ ਜ਼ਿਲ•ਾ ਚੇਅਰਮੈਨ ਕ੍ਰਿਸ਼ਨ ਕੁਮਾਰ, ਉਪ ਜ਼ਿਲ•ਾ ਪ੍ਰਧਾਨ ਬਲਜੀਤ ਬਾਵਾ ਅਤੇ ਹੋਰ ਸ਼ਿਵ ਸੈਨਿਕ ਹਾਜ਼ਰ ਸਨ..
शिवसेना हिंदुस्तान के राष्ट्रीय अध्यक्ष पवन गुप्ता की अध्यक्षता में सभी विंगों की हुई अहम बैठक
इंदिरा गांधी का बुत लगाने में असमर्थ कांग्रेस सरकार अलगाववादी ताकतों को कैसे देगी टक्कर-पवन गुप्ता
अकाली,भाजपा व् कांग्रेस के एजेंडे में नहीं 35000 आतंकवाद पीड़ित परिवार-पवन गुप्ता
2019 के लोक सभा चुनावो के लिए शिव सेना हिंदुस्तान ने तयारिया की शुरू
पटियाला- शिव सेना हिंदुस्तान के पंजाब प्रदेश के सभी विंगों की एक अहम बैठक राष्ट्रीय अध्यक्ष पवन गुप्ता की अध्यक्षता में की गई।बैठक में पार्टी के प्रदेश प्रमुख कृष्ण शर्मा,व्यापार सेना के प्रदेशाध्यक्ष चन्द्रकान्त चड्ढा,लीगल सेल के प्रदेशाध्यक्ष एडवोकेट अमित घई,मजदूर सेना के प्रदेश चेयरमैन चंद्रदेव भान,महिला शाखा के प्रदेशाध्यक्ष श्रीमति स्वराज घुम्मन,यूवा सेना के प्रदेश प्रमुख हनी महाजन व् विद्यार्थी सेना के उत्तर भारत प्रमुख राजेश कौशिक सहित वरिष्ठ पदाधिकारी शामिल हुए।बैठक के दौरान पार्टी के विस्तार हेतु अहम फैंसले लेने के साथ साथ आगामी लोकसभा चुनावों को लेकर रणनीति तय की गई।बैठक के दौरान सम्बोधित करते हुए पवन गुप्ता ने पार्टी के जमीनी स्तर पर विस्तार के लिए तय की गई रणनीति पर बोलते हुए कहा कि जल्द ही पार्टी जिला,शहरी व् वार्ड स्तर पर पदाधिकारी नियुक्त करके पार्टी की जनहित नीतियों को घर घर तक पहुंचाया जाएगा।इस के साथ ही श्री पवन गुप्ता की तरफ से ट्रांसपोर्ट सैल का निर्माण किया गया जिसका प्रधान मनोज कुमार टिंकू का न्यूक्ल किया गया
पवन गुप्ता ने पंजाब में सत्ताधारी कांग्रेस सरकार को आड़े हाथों लेते हुए कहा कि अलगाववादी खालिस्तानियों के आगे पंजाब सरकार घुटने टेकते साबित हो रही है जिसका प्रमाण गत 6 जून को पंजाब भर में आतंकवादी सोच का जोरों पर हुआ महिमामंडन व् प्रचार प्रसार दे रहा है।पवन गुप्ता ने पिछले दिनों लुधियाना में कांग्रेस मुख्यालय में पूर्व प्रधानमंत्री शहीद इंदिरा गांधी की प्रतिमा हटाए जाने पर कटाक्ष करते हुए कहा कि जब कांग्रेस सरकार अपनी पार्टी की पूर्व प्रधानमंत्री व् देश के लिए कुर्बान होने वाली इंदिरा गांधी की प्रतिमा नही लगा सकती वो कांग्रेस सरकार पंजाब की अमन व् शांति भंग करने वाली अलगाववादी ताकतों को कैसे मुँहतोड़ जवाब देगी।
पवन गुप्ता ने आतंकवाद पीड़ित 35000 परिवारों को मुआवजा जारी न होने पर रोष प्रकट करते हुए कहा कि अकाली भाजपा व् कांग्रेस सहित किसी भी राजनीतिक पार्टी के एजेंडे में पंजाब में काले दौर के दौरान आतंकवादियों के हाथों शहीद हुए 35000 हिन्दू परिवार नहीं है।पवन गुप्ता ने कहा कि पंजाब में सत्तापक्ष कैप्टन अमरेंद्र सिंह की पिछली सरकार के दौरान कैबिनेट में आतंकवाद पीड़ित परिवारों के लिए जारी किए गए 781 करोड़ रुपये जारी करवाने को लेकर शिवसेना हिंदुस्तान के वरिष्ठ नेताओं का एक शिष्टमंडल मुख्यमंत्री कैप्टन अमरेंद्र सिंह से मुलाकात करेगा।इस अवसर पर प्रदेश उपाध्यक्ष संजीव देम,मनोज टिंकू,चेतन कक्कड़,प्रदेश प्रवक्ता रोहित मैंगी,महिला शाखा की प्रदेश सचिव राजवीर कौर वर्मा, उपाध्यक्ष कांता बांसल,लीगल सेल लुधियाना जिलाध्यक्ष एडवोकेट नितिन घंड,पटियाला जिलाध्यक्ष क्षमाकांत पांडे, कार्यकारी जिला अध्यक्ष विनीत सहगल, आई टी सेल जिला अध्यक्ष पवन सडाना, मजदूर सेना जिला चेयरमैन कृष्ण कुमार, जिला उपाध्यक्ष बलजीत बावा और अन्य शिवसैनिक उपस्थित थे।

Leave a Reply

Your email address will not be published. Required fields are marked *

*

x

Check Also

ਕਾਉਂਸਲੇਟ ਜਨਰਲ ਆਫ਼ ਇੰਡੀਆ ਨੇ ਫਰੈਂਕਫਰਟ ਵਿਖੇ ਧੂਮਧਾਮ ਨਾਲ ਮਨਾਈ ਵਿਸਾਖੀਭੰਗੜੇ, ਗਿੱਧੇ ਅਤੇ ਪੰਜਾਬੀ ਲੋਕ ਕਲਾਕਾਰਾਂ ਦੀਆਂ ਪੇਸ਼ਕਾਰੀਆਂ ਨੇ ਸਮਾਗਮ ਨੂੰ ਚਾਰ-ਚੰਨ ਲਾਏ

ਕਾਉਂਸਲੇਟ ਜਨਰਲ ਆਫ਼ ਇੰਡੀਆ ਨੇ ਫਰੈਂਕਫਰਟ ਵਿਖੇ ਧੂਮਧਾਮ ਨਾਲ ਮਨਾਈ ਵਿਸਾਖੀ ਭੰਗੜੇ, ਗਿੱਧੇ ਅਤੇ ਪੰਜਾਬੀ ...

Baisakhi celebrated with great pomp & show in Frankfurt courtesy Consulate General of India Bhangra, Giddha & performances by Punjabi folk artists add colour to celebrations..

Chandigarh, April 13: The Consulate General of India, Frankfurt, Germany, organized an event to commemorate ...