ਨਹਿਰ ‘ਚ ਛਾਲ ਮਾਰ ਕਿ ਖੁਦਕੁਸੀ
ਅਮਰਗੜ੍ਹ, 11 ਮਈ -ਪਿੰਡ ਮਾਹੋਰਾਣਾ ਵਿਖੇ 52 ਸਾਲਾ ਟੈਕਸੀ ਚਾਲਕ ਵੱਲੋਂ ਖੁਦਕੁਸੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸਪੈਸਲ ਹਾਊਸ ਅਫਸਰ ਬਲਜੀਤ ਸਿੰਘ ਨੇ ਪ੍ਰੈਸ ਨੂੰ ਦੱਸਿਆ ਕਿ ਨਹਿਰ ਵਿਚੋਂ ਲਾਸ ਮਿਲਣ ਉਪਰੰਤ ਮ੍ਰਿਤਕ ਵਿਅਕਤੀ ਦੀ ਸਨਾਖਤ ਦਲਜਿੰਦਰ ਕੁਮਾਰ ਵਾਸੀ ਮਾਲੇਰਕੋਟਲਾ ਵਜੋਂ ਹੋਈ ਹੈ। ਮ੍ਰਿਤਕ ਪਿਛਲੇ ਕੁਝ ਸਮੇਂ ਤੋਂ ਮਾਨਸਿਕ ਤੌਰ ਤੇ ਪ੍ਰੇਸ਼ਾਨ ਰਹਿੰਦਾ ਸੀ ਜੋ ਅੱਜ ਸਵੇਰੇ ਘਰੋਂ ਸੈਰ ਕਰਨ ਲਈ ਨਿਕਲਿਆ ਪਰ ਵਾਪਸ ਨਹੀ ਆਇਆ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
