` ਧਰਮਸੋਤ ਵੱਲੋਂ ਸਿਊਂਕ ਘਟਨਾ ‘ਚ ਜ਼ਖ਼ਮੀ ਹੋਏ ਜੰਗਲਾਤ ਕਰਮਚਾਰੀਆਂ ਦੀ ਵਿੱਤੀ ਸਹਾਇਤਾ  • ਦੋ ਕਰਮਚਾਰੀਆਂ ਨੂੰ 50-50 ਹਜ਼ਾਰ ਰੁਪਏ ਅਤੇ ਚਾਰ ਨੂੰ 21-21 ਹਜ਼ਾਰ ਰੁਪਏ ਦੇ ਚੈੱਕ ਸੌਂਪੇ .. – Azad Tv News
Home » Punjab » ਧਰਮਸੋਤ ਵੱਲੋਂ ਸਿਊਂਕ ਘਟਨਾ ‘ਚ ਜ਼ਖ਼ਮੀ ਹੋਏ ਜੰਗਲਾਤ ਕਰਮਚਾਰੀਆਂ ਦੀ ਵਿੱਤੀ ਸਹਾਇਤਾ  • ਦੋ ਕਰਮਚਾਰੀਆਂ ਨੂੰ 50-50 ਹਜ਼ਾਰ ਰੁਪਏ ਅਤੇ ਚਾਰ ਨੂੰ 21-21 ਹਜ਼ਾਰ ਰੁਪਏ ਦੇ ਚੈੱਕ ਸੌਂਪੇ ..

ਧਰਮਸੋਤ ਵੱਲੋਂ ਸਿਊਂਕ ਘਟਨਾ ‘ਚ ਜ਼ਖ਼ਮੀ ਹੋਏ ਜੰਗਲਾਤ ਕਰਮਚਾਰੀਆਂ ਦੀ ਵਿੱਤੀ ਸਹਾਇਤਾ  • ਦੋ ਕਰਮਚਾਰੀਆਂ ਨੂੰ 50-50 ਹਜ਼ਾਰ ਰੁਪਏ ਅਤੇ ਚਾਰ ਨੂੰ 21-21 ਹਜ਼ਾਰ ਰੁਪਏ ਦੇ ਚੈੱਕ ਸੌਂਪੇ ..

ਸੂਚਨਾ ਤੇ ਲੋਕ ਸੰਪਰਕ ਵਿਭਾਗ, ਪੰਜਾਬ
ਚੰਡੀਗੜ•, 5 ਅਕਤੂਬਰ:
ਪੰਜਾਬ ਦੇ ਜੰਗਲਾਤ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਕੁੱਝ ਮਹੀਨੇ ਪਹਿਲਾਂ ਪਿੰਡ ਸਿਊਂਕ, ਜਿਲ•ਾ ਐਸ.ਏ.ਐਸ. ਨਗਰ ਵਿਖੇ ਵਾਪਰੀ ਇੱਕ ਘਟਨਾ ‘ਚ ਗੰਭੀਰ ਜ਼ਖ਼ਮੀ ਹੋਏ 6 ਜੰਗਲਾਤ ਕਰਮਚਾਰੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਐਕਸ-ਗਰੇਸ਼ੀਆ ਸਕੀਮ ਤਹਿਤ ਵਿੱਤੀ ਸਹਾਇਤਾ ਦੇ ਚੈੱਕ ਸੌਂਪੇ। ਇਸ ਮੌਕੇ ਦੋ ਕਰਮਚਾਰੀਆਂ ਨੂੰ 50-50 ਹਜ਼ਾਰ ਰੁਪਏ ਦੇ ਅਤੇ ਚਾਰ ਕਰਮਚਾਰੀਆਂ ਨੂੰ 21-21 ਹਜ਼ਾਰ ਰੁਪਏ ਦੇ ਚੈੱਕ ਦਿੱਤੇ ਗਏ।
ਸ. ਧਰਮਸੋਤ ਨੇ ਦੱਸਿਆ ਕਿ ਪਿੰਡ ਸਿਊਂਕ ਵਿਖੇ ਵਾਪਰੀ ਘਟਨਾ ‘ਚ ਗੰਭੀਰ ਜ਼ਖ਼ਮੀ ਹੋਏ ਬਲਾਕ ਅਫ਼ਸਰ ਸ੍ਰੀ ਦਵਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ 50 ਹਜ਼ਾਰ ਰੁਪਏ ਅਤੇ ਬੇਲਦਾਰ ਸ੍ਰੀ ਕਰਨੈਲ ਸਿੰਘ ਨੂੰ 50 ਹਜ਼ਾਰ ਰੁਪਏ ਦੇ ਚੈੱਕ ਸੌਂਪੇ ਗਏ ਹਨ ਜਦਕਿ ਇਸ ਘਟਨਾ ‘ਚ ਜ਼ਖ਼ਮੀ ਹੋਏ ਫਾਰੈਸਟ ਗਾਰਡ ਸ੍ਰੀ ਰਵਿੰਦਰ ਸਿੰਘ ਨੂੰ 21 ਹਜ਼ਾਰ ਰੁਪਏ, ਬੇਲਦਾਰ ਸ੍ਰੀ ਰਾਜਿੰਦਰ ਸਿੰਘ ਨੂੰ 21 ਹਜ਼ਾਰ ਰੁਪਏ, ਬੇਲਦਾਰ ਸ੍ਰੀ ਮਹਿੰਦਰ ਸਿੰਘ ਨੂੰ 21 ਹਜ਼ਾਰ ਰੁਪਏ ਅਤੇ ਬੇਲਦਾਰ ਸ੍ਰੀ ਭਾਗਾ ਰਾਮ ਨੂੰ 21 ਹਜ਼ਾਰ ਰੁਪਏ ਦੇ ਚੈੱਕ ਦਿੱਤੇ ਗਏ ਹਨ। ਸ. ਧਰਮਸੋਤ ਨੇ ਜੰਗਲਾਤ ਖੇਤਰ ਦੀ ਰਾਖੀ ਲਈ ਪੂਰੀ ਵਾਹ ਲਾਉਣ ਵਾਲੇ ਇਨ•ਾਂ ਕਰਮਚਾਰੀਆਂ ਦੀ ਵਿਸ਼ੇਸ਼ ਤੌਰ ‘ਤੇ ਸ਼ਲਾਘਾ ਵੀ ਕੀਤੀ।
ਵਰਣਨਯੋਗ ਹੈ ਕਿ ਜੰਗਲਾਤ ਵਿਭਾਗ ਦੇ ਉਕਤ ਕਰਮਚਾਰੀ 19 ਜੂਨ, 2018 ਨੂੰ ਰਾਤ ਸਮੇਂ 10:30 ਵਜੇ ਜ਼ਿਲ•ਾ ਐਸ.ਏ.ਐਸ. ਨਗਰ ਦੇ ਪਿੰਡ ਸਿਊਂਕ-ਸ਼ਿੰਗਾਰੀਵਾਲਾ ਸੜਕੀ ਮਾਰਗ ‘ਤੇ ਲਾਏ ਨਾਕੇ ‘ਤੇ ਡਿਊਟੀ  ਕਰ ਰਹੇ ਸਨ। ਇਸ ਮੌਕੇ ਕੁੱਝ ਵਿਅਕਤੀਆਂ ਵਲੋਂ ਡਿਊਟੀ ਨਿਭਾ ਰਹੇ ਇਨ•ਾਂ ਜੰਗਲਾਤ ਕਰਮਚਾਰੀਆਂ ‘ਤੇ ਹਮਲਾ ਕਰ ਦਿੱਤਾ ਗਿਆ ਅਤੇ ਇਸ ਹਮਲੇ ‘ਚ ਚਾਰ ਕਰਮਚਾਰੀ ਜ਼ਖ਼ਮੀ ਅਤੇ ਦੋ ਗੰਭੀਰ ਜ਼ਖ਼ਮੀ ਹੋਏ ਸਨ।
ਸ. ਧਰਮਸੋਤ ਨੇ ਸੂਬੇ ਦੇ ਜੰਗਲੀ ਖੇਤਰਾਂ ਅਤੇ ਵਿਭਾਗ ਦੇ ਕਰਮਚਾਰੀਆਂ ਦੀ ਸੁਰੱਖਿਆ ਪ੍ਰਤੀ ਵਚਨਬੱਧਤਾ ਪ੍ਰਗਟਾਉਂਦਿਆਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਰੇਤ ਅਤੇ ਲੱਕੜ ਮਾਫ਼ੀਆ ਖ਼ਿਲਾਫ ਸ਼ੁਰੂ ਕੀਤੀ ਗਈ ਮੁਹਿੰਮ ਨੂੰ ਪੂਰੀ ਸਖ਼ਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ। ਇਸ ਮੌਕੇ ਪ੍ਰਮੁੱਖ ਮੁੱਖ ਵਣਪਾਲ ਸ੍ਰੀ ਜਤਿੰਦਰ ਸ਼ਰਮਾ ਅਤੇ ਜ਼ਿਲ•ਾ ਐਸ.ਏ.ਐਸ. ਨਗਰ ਦੇ ਡੀ.ਐਫ.ਓ. ਸ੍ਰੀ ਗੁਰਅਮਨ ਪ੍ਰੀਤ ਸਿੰਘ ਵੀ ਹਾਜ਼ਰ ਸਨ।

Leave a Reply

Your email address will not be published. Required fields are marked *

*

x

Check Also

पी.एस.आई.ई.सी. के औद्योगिक प्लाटों के डिफॉलटर अलाटियों को उत्पादन /निर्माण शुरू करने के लिए समय सीमा में ढील दी-सुंदर शाम अरोड़ा..

चंडीगढ़, 15 फरवरी: उद्योगपतियों को बड़ी राहत देते हुए पंजाब स्मॉल इंडस्ट्रीज़ और एक्सपोर्ट कोर्पोरेशन ...

पंजाब सरकार द्वारा पुलवामा के शहीदों को राजकीय सम्मान के साथ अंतिम विदाई देने का फैसला..

चंडीगढ़, 15 फरवरी: पंजाब सरकार के प्रवक्ता ने बताया कि राज्य सरकार द्वारा पुलवामा के ...