` ਦੇਸ਼ ਦੀ ਸਵੱਛਤਾ ਲਈ ਸੁਲਤਾਨਪੁਰ ਲੋਧੀ ਨੂੰ ਮਾਡਲ ਬਣਾਇਆ ਜਾਵੇਗਾ- ਸੰਤ ਸੀਚੇਵਾਲ – Azad Tv News
Home » Breaking News » ਦੇਸ਼ ਦੀ ਸਵੱਛਤਾ ਲਈ ਸੁਲਤਾਨਪੁਰ ਲੋਧੀ ਨੂੰ ਮਾਡਲ ਬਣਾਇਆ ਜਾਵੇਗਾ- ਸੰਤ ਸੀਚੇਵਾਲ

ਦੇਸ਼ ਦੀ ਸਵੱਛਤਾ ਲਈ ਸੁਲਤਾਨਪੁਰ ਲੋਧੀ ਨੂੰ ਮਾਡਲ ਬਣਾਇਆ ਜਾਵੇਗਾ- ਸੰਤ ਸੀਚੇਵਾਲ

ਸੁਲਤਾਨਪੁਰ ਲੋਧੀ ੨੪ ਸਤੰਬਰ
‘ਸ਼ਵੱਛਤਾ ਹੀ ਸੇਵਾ’ ਪੰਦਰਵਾੜੇ ਤਹਿਤ ਕਰਵਾਏ ਗਏ ਸਮਾਗਮ ਨੂੰ ਬਤੌਰ ਮੁਖ ਮਹਿਮਾਨ ਸੰਬੋਧਨ ਕਰਦਿਆ ਵਾਤਾਵਰਣ ਪ੍ਰੇਮੀ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ਵੇਂ ਪ੍ਰਕਾਸ਼ ਪੁਰਬ ਤੋਂ ਪਹਿਲਾ ਦੇਸ਼ ਦੀ ਸਵੱਛਤਾ ਲਈ ਸੁਲਤਾਨਪੁਰ ਲੋਧੀ ਨੂੰ ਮਾਡਲ ਵੱਜੋਂ ਸਥਾਪਿਤ ਕੀਤਾ ਜਾ ਸਕਦਾ ਹੈ। ਜਿਵੇਂ ਦੇਸ਼ ਦੇ ਲੋਕ ਸੀਚੇਵਾਲ ਮਾਡਲ ਨੂੰ ਦੇਖਣ ਲਈ ਆਉਂਦੇ ਹਨ ਉਸੇ ਤਰ੍ਹਾਂ ਸੁਲਤਾਨਪੁਰ ਲੋਧੀ ਨੂੰ ਦੇਖਣ ਲਈ ਆਉਣਗੇ।ਰੇਲਵੇ ਸ਼ਟੇਸ਼ਨ ‘ਤੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੀ ਖੇਤਰੀ ਪ੍ਰਚਾਰ ਇਕਾਈ ਅੰਮ੍ਰਿਤਸਰ ਵੱਲੋਂ ਜਿਲ੍ਹਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਕਰਵਾਏ ਇਸ ਪ੍ਰੋਗਰਾਮ ਵਿੱਚ ਸੰਤ ਸੀਚੇਵਾਲ ਜੀ ਨੇ ਡਿਪਟੀ ਕਮਿਸ਼ਨਰ ਸ੍ਰੀ ਮੁਹੰਮਦ ਤਈਅਬ ਅਤੇ ਐਸ.ਡੀ.ਐਮ ਸ੍ਰੀਮਤੀ ਚਾਰੂਮਿਤਾ ਦੀ ਹਾਜ਼ਰੀ ਵਿੱਚ ਕਿਹਾ ਕਿ ਸੁਲਤਾਨਪੁਰ ਲੋਧੀ ਇੱਕ ਇਤਿਹਾਸਕ ਗੁਰੂ ਦੀ ਨਗਰੀ ਹੈ ਜਿੱਥੇ ਹਰ ਸਾਲ ਲੱਖਾਂ ਲੋਕ ਆਉਂਦੇ ਹਨ ਪਰ ਲੋਕਾਂ ਲਈ ਜਨਤਕ ਪਖਾਨੇ ਕਿਧਰੇ ਵੀ ਨਹੀਂ ਹਨ।ਉਨ੍ਹਾਂ ਕਿਹਾ ਕਿ ਅਨਾਜ ਮੰਡੀ, ਰੇਲਵੇ ਸ਼ਟੇਸ਼ਨ ਅਤੇ ਹੋਰ ਪਬਲਿਕ ਥਾਵਾਂ ‘ਤੇ ਵੱਡੀ ਪੱਧਰ ‘ਤੇ ਜਨਤਕ ਪਖਾਨੇ ਬਣਾਏ ਜਾਣ ਅਤੇ ਉਨ੍ਹਾਂ ਦੀ ਸਫ਼ਾਈ ਦਾ ਪ੍ਰਬੰਧ ਵੀ ਕਰਨ।
ਸੰਤ ਸੀਚੇਵਾਲ ਨੇ ਇਹ ਪੇਸ਼ਕਸ਼ ਵੀ ਕੀਤੀ ਕਿ ਸ਼ਹਿਰ ਦੇ ਸਾਰੇ ਕੂੜੇ ਨੂੰ ਸਾਫ਼ ਕਰਕੇ ਉਸ ਦੀ ਖਾਦ ਬਣਾਉਣ ਲਈ ਤਿਆਰ ਹਨ। ਉਨ੍ਹਾਂ ਦਸਿਆ ਕਿ ਗੁਰੂ ਕੀ ਇਸ ਨਗਰੀ ਵਿੱਚ ਸਾਲ ੨੦੧੯ ਤੋਂ ਪਹਿਲਾ ਹੀ ਸਾਲਿਡ ਕੂੜੇ ਦਾ ਪ੍ਰਬੰਧ ਕੀਤਾ ਜਾਵੇਗਾ। ਕੂੜੇ ਨੂੰ ਛਾਣਨ ਵਾਸਤੇ ਬਕਾਇਦਾ ਮਸ਼ੀਨ ਤਿਆਰ ਕੀਤੀ ਜਾ ਰਹੀ ਹੈ ਜਿਹੜੀ ਸ਼ਹਿਰ ਦੇ ਨਾਲ-ਨਾਲ ਪਿੰਡਾਂ ਦੀਆਂ ਰੂੜੀਆਂ ਦੀ ਵੀ ਸਫ਼ਾਈ ਕਰੇਗੀ।ਇੱਥੋਂ ਦੇ ਚੰਡੀਗੜ੍ਹ ਮੁਹੱਲੇ ਦੇ ਗਰੀਬ ਲੋਕਾਂ ਲਈ ਸਰਕਾਰੀ ਸਕੀਮ ਤਹਿਤ ਬਣਾਏ ਜਾਂਦੇ ਪਖਾਨੇ ਬਣਾਕੇ ਦੇਣ ਦੀ ਮੰਗ ਵੀ ਕੀਤੀ।
ਇਸ ਮੌਕੇ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਤਈਅਬ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਚਲਾਏ ਜਾ ਰਹੇ ਸ਼ਵੱਛਤਾ ਹੀ ਸੇਵਾ ਪੰਦਰਵਾੜੇ ਦੌਰਾਨ ਲੋਕਾਂ ਨੂੰ ਜਾਗਰੂਕ ਕਰਨਾ ਹੈ ਕਿ ਉਹ ਆਪਣਾ ਆਲਾ-ਦੁਆਲਾ ਸਾਫ਼ ਸੁਥਰਾ ਰੱਖਣ।ਉਨ੍ਹਾਂ ਸਫ਼ਾਈ ਮੁਹਿੰਮ ਵਿੱਚ ਸੰਤ ਸੀਚੇਵਾਲ ਜੀ ਦਾ ਸਾਥ ਦੇਣ ਦੀ ਅਪੀਲ ਕਰਦਿਆ ਕਿਹਾ ਕਿ ਉਨ੍ਹਾਂ ਨੇ ਸੁਲਤਾਨਪੁਰ ਲੋਧੀ ਵਿੱਚ ਜਿੱਥੇ ਪਵਿੱਤਰ ਵੇਈਂ ਦੇ ਪਾਣੀ ਨੂੰ ਨਿਰਮਲ ਕੀਤਾ ਹੈ ਉਥੇ ਵੱਡੀ ਪੱਧਰ ‘ਤੇ ਬੂਟੇ ਲਾ ਕੇ ਹਰ ਪਾਸੇ ਹਰਿਆਲੀ ਲੈ ਆਂਦੀ ਹੈ।ਉਨ੍ਹਾਂ ਦਸਿਆ ਕਿ ਖੁਲ੍ਹੇ ਵਿੱਚ ਪਖਾਨੇ ਨਾ ਜਾਣ ਦੇ ਮਾਮਲੇ ਕਪੂਰਥਲਾ ਪੰਜਾਬ ਵਿੱਚੋਂ ਚੌਥੇ ਨੰਬਰ ‘ਤੇ ਆਇਆ ਹੈ। ਅਵਾਰਾ ਪਸ਼ੂਆਂ ਤੇ ਖਾਸ ਕਰਕੇ ਗਾਵਾਂ ਦਾ ਜ਼ਿਕਰ ਕਰਦਿਆ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੋਲੋਥੀਨ ਭੁੱਖੀਆਂ ਗਾਵਾਂ ਖਾਹ ਜਾਂਦੀਆਂ ਹਨ ਜੋ ਕਿ ਜ਼ਹਿਰ ਦੇ ਬਰਾਬਰ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੋਲੀਥੀਨ ਵਰਤਣ ਤੋਂ ਪ੍ਰਹੇਜ਼ ਕਰਨ।
ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਫੀਲਡ ਪਬਲੀਸਿਟੀ ਅਫ਼ਸਰ ਸ੍ਰੀ ਰਾਜ਼ੇਸ਼ ਬਾਲੀ ਨੇ ਸ਼ਵੱਛਤਾ ਹੀ ਸੇਵਾ ਸਬੰਧੀ ਸਾਰਿਆਂ ਨੂੰ ਸੁੰਹ ਚੁਕਾਈ।ਸਮਾਗਮ ਦੀ ਸ਼ੁਰੂਆਤ ਚੇਤਨਾ ਰੈਲੀ ਨਾਲ ਹੋਈ। ਇਸ ਮੌਕੇ ਸੁਲਤਾਨਪੁਰ ਰੂਰਲ ਵਿੱਚ ਲੱਗੇ ਕੂੜੇ ਦੇ ਢੇਰਾਂ ਨੂੰ ਵੀ ਚੁੱਕਿਆ ਗਿਆ।ਇਸ ਮੌਕੇ ਰੇਲਵੇ ਸ਼ਟੇਸ਼ਨ ਤੇ ਬੂਟੇ ਲਾਏ ਗਏ।ਇਸ ਮੌਕੇ ਐਕਸੀਅਨ ਰਜੇਸ਼ ਦੂਬੇ, ਰੇਲਵੇ ਅਧਿਕਾਰੀ ਜਸਵੰਤ ਸਿੰਘ, ਸੁਰਜੀਤ ਸਿੰਘ ਸ਼ੰਟੀ, ਜੋਗਾ ਸਿੰਘ ਸ਼ਾਹ, ਅਮਰੀਕ ਸਿੰਘ ਸੰਧੂ, ਗੁਰਦੇਵ ਸਿੰਘ ਫੌਜੀ, ਸੁਲੱਖਣ ਸਿੰਘ ਸਰਾਏ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *

*

x

Check Also

छत्तीसगढ़ विधानसभा के अध्यक्ष डॉ चरणदास महंत का नगर आगमन होने जा रहा है..

छत्तीसगढ़ विधानसभा के अध्यक्ष डॉ चरणदास महंत का नगर आगमन होने जा रहा है जहां ...

ਸੀ ਕਤਲ ਕਾਂਡ ਦੇ ਦੋਵੇਂ ਦੋਸ਼ੀ ਭਲਕੇ ਹੋਣਗੇ ਮਾਲੇਰਕੋਟਲਾ ਅਦਾਲਤ ਵਿਚ ਪੇਸ਼ …..

ਜੱਸੀ ਕਤਲ ਕਾਂਡ ਦੇ ਦੋਵੇਂ ਦੋਸ਼ੀ ਭਲਕੇ ਹੋਣਗੇ ਮਾਲੇਰਕੋਟਲਾ ਅਦਾਲਤ ਵਿਚ ਪੇਸ਼ . ਸੰਗਰੂਰ .. ...