ਲ਼ਹਿਰਾਗਾਗਾ ਸ਼ੰਭੂ ਗੋਇਲ, ਸਥਾਨਕ ਪੁਲਿਸ ਨੇ ਨਸ਼ਾ ਤਸਕਰਾਂ ਨੂੰ ਭਾਜੜਾਂ ਪਾਈਆਂ ਹੋਈਆਂ ਹਨ।ਆਏ ਦਿਨ ਨਸ਼ੀਲੀਆਂ ਗੋਲੀਆਂ, ਹਰਿਆਣਾ ਮਾਰਕਾ ਸ਼ਰਾਬ ਦੇ ਵਪਾਈ ਦਬੋਚੇ ਜਾਂਦੇ ਹਨ।ਜਿਸਦੇ ਤਹਿਤ ਅੱਜ ਫਿਰ ਡੀ.ਐਸ.ਪੀ. ਮੂਣਕ ਅਜੇਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਜਸਵੀਰ ਸਿੰਘ ਤੂਰ ਮੁੱਖ ਅਫਸਰ ਥਾਣਾ ਲਹਿਰਾ ਦੀ ਅਗਵਾਈ ਵਿੱਚ ਸਹਾਇਕ ਥਾਣੇਦਾਰ ਜਗਤਾਰ ਸਿੰਘ ਨੇ ਲਹਿਰਾ ਜਵਾਹਰਵਾਲਾ ਸੜਕ ਤੇ ਦੋਸ਼ੀ ਰਾਜ ਕੁਮਾਰ ਪੁੱਤਰ ਸੱਤਪਾਲ, ਵਾਸੀ ਬਾਬਾ ਲਦਾਣਾ ਥਾਣਾ ਕੈਥਲ ਪਾਸੋਂ ੨੪੦੦ ਨਸ਼ੀਲੀਆਂ ਗੋਲੀਆਂ ਦੀ ਵੱਡੀ ਖੇਪ ਬਰਾਮਦ ਕੀਤੀ ਹੈ।ਦੋਸ਼ੀ ਨੂੰ ਮੌਕੇ ਤੇ ਗ੍ਰਿਫਤਾਰ ਕਰਦਿਆਂ ਥਾਣਾ ਲਹਿਰਾਗਾਗਾ ਵਿਖੇ ਪਰਚਾ ਦਰਜ ਕੀਤਾ ਗਿਆ ਹੈ।
