` ਤੰਦਰੁਸਤ ਪੰਜਾਬ ਅਧੀਨ ਕਿਸਾਨਾਂ ਨੂੰ ਆਰਗੈਨਿਕ ਖੇਤੀ ਅਤੇ ਪਾਣੀ ਦੀ ਬੱਚਤ ਕਰਨ ਸਬੰਧੀ ਕੀਤਾ ਜਾਗਰੂਕ.. – Azad Tv News
Home » Breaking News » ਤੰਦਰੁਸਤ ਪੰਜਾਬ ਅਧੀਨ ਕਿਸਾਨਾਂ ਨੂੰ ਆਰਗੈਨਿਕ ਖੇਤੀ ਅਤੇ ਪਾਣੀ ਦੀ ਬੱਚਤ ਕਰਨ ਸਬੰਧੀ ਕੀਤਾ ਜਾਗਰੂਕ..

ਤੰਦਰੁਸਤ ਪੰਜਾਬ ਅਧੀਨ ਕਿਸਾਨਾਂ ਨੂੰ ਆਰਗੈਨਿਕ ਖੇਤੀ ਅਤੇ ਪਾਣੀ ਦੀ ਬੱਚਤ ਕਰਨ ਸਬੰਧੀ ਕੀਤਾ ਜਾਗਰੂਕ..

ਲਹਿਰਾਗਾਗਾ ਸ਼ੰਭੂ ਗੋਇਲ – ਪੰਜਾਬ ਸਰਕਾਰ ਵੱਲੋਂ ਚਲਾਏ ਗਏ ਤੰਦਰੁਸਤ ਪੰਜਾਬ ਮਿਸਨ ਅਧੀਨ ਡਿਪਟੀ ਕਮਿਸਨਰ, ਸੰਗਰੂਰ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਡਾ:ਜਸਵਿੰਦਰਪਾਲ ਸਿੰਘ ਗਰੇਵਾਲ, ਕਾਰਜਕਾਰੀ ਮੁੱਖ ਖੇਤੀਬਾੜੀ ਅਫਸਰ ਸੰਗਰੂਰ ਦੀ ਯੋਗ ਅਗਵਾਈ ਹੇਠ ਪਿੰਡ ਡਸਕਾ (ਲਹਿਰਾਗਾਗਾ) ਵਿਖੇ ਕਿਸਾਨਾਂ ਨੂੰ ਆਰਗੈਨਿਕ ਖੇਤੀ ਅਤੇ ਪਾਣੀ ਦੀ ਬੱਚਤ ਸਬੰਧੀ ਜਾਗਰੂਕ ਕੀਤਾ ਗਿਆ। ਇਸ ਮੋਕੇ ਡਾ:ਮਨਦੀਪ ਸਿੰਘ ਡੀ.ਪੀ.ਡੀ. ਆਤਮਾ ਵੱਲੋਂ ਆਰਗੈਨਿਕ ਫਾਰਮਿੰਗ ਅਤੇ ਤੰਦਰੁਸਤ ਪੰਜਾਬ ਦੇ ਮਿਸਨ ਬਾਰੇ, ਡਾ:ਇੰਦਰਜੀਤ ਸਿੰਘ ਭੱਟੀ, ਏ.ਡੀ.ਓ. ਲਹਿਰਾ ਵੱਲੋਂ ਮੱਕੀ ਦੇ ਡੈਮੋ ਪਲਾਟਾਂ ਅਤੇ ਕਪਾਹ ਦੀ ਫਸਲ ਸਬੰਧੀ, ਡਾ:ਜਸਕੰਵਲ ਸਿੰਘ ਏ.ਡੀ.ਓ. ਸੰਗਰੂਰ ਵੱਲੋਂ ਖਾਦਾਂ ਅਤੇ ਕੀੜੇਮਾਰ ਦਵਾਈਆਂ ਦੀ ਸੁਚੱਜੀ ਵਰਤੋਂ ਕਰਨ ਸਬੰਧੀ ਅਤੇ ਅਤੇ ਡਾ:ਅਮਰਜੀਤ ਸਿੰਘ ਵੱਲੋ ਮਿੱਟੀ ਪਾਣੀ ਦੀ ਪਰਖ ਦੀ ਮਹੱਹਤਾ ਸੰਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਡਾ. ਅਮਰਜੀਤ ਸਿੰਘ ਵੱਲੋਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ੨੦ ਜੂਨ ਤੋ ਪਹਿਲਾਂ ਝੋਨਾ ਨਾ ਲਗਾਉਣ ਕਿਉਕਿ ੨੦ ਜੂਨ ਤੋ ਬਾਅਦ ਲਗਾਏ ਝੋਨੇ ਵਿੱਚ ਕਟਾਈ ਸਮੇਂ ਨਮੀ ਦੀ ਕੋਈ ਸਮੱਸਿਆ ਨਹੀਂ ਆਉਦੀ ਅਤੇ ਫਸਲ ਦਾ ਸੁਚੱਜਾ ਮੰਡੀਕਰਨ ਹੋ ਜਾਂਦਾ ਹੈ।ਇਸ ਸਮਾਗਮ ਵਿੱਚ ਲਗਭਗ ੧੧੦ ਕਿਸਾਨਾਂ@ ਨੇ ਭਾਗ ਲਿਆ।ਇਕਬਾਲ ਸਿੰਘ ਸੰਧੂ ਨੇ ਖੇਤੀ ਮਾਹਿਰਾਂ ਅਤੇ ਆਏ ਕਿਸਾਨਾ ਦਾ ਧੰਨਵਾਦ ਵੀ ਕੀਤਾ ਅਤੇ ਆਪਣੇ ਜੈਵਿਕ ਖੇਤੀ ਦੇ ਫਾਰਮ ਸਬੰਧੀ ਜਾਣਕਾਰੀ ਕਿਸਾਨਾਂ ਨਾਲ ਸਾਂਝੀ ਕੀਤੀ। ਇਸ ਸਮਾਗਮ ਵਿੱਚ ਸ਼ਗਨਦੀਪ ਸਿੰਘ, ਪ੍ਰੀਤਮ ਸਿੰਘ ਹਰਿਆਊ, ਲਾਭ ਸਿੰਘ ਛਾਜਲਾ, ਕੁਲਦੀਪ ਸਿੰਘ, ਯਾਦਵਿੰਦਰ ਸਿੰਘ, ਕ੍ਰਿਸਨ ਸਿੰਘ, ਗਲਾਬ ਸਿੰਘ ਅਤੇ ਵੱਡੀ ਗਿਣਤੀ ਵਿੱਚ ਕਿਸਾਨ ਹਾਜਰ ਸਨ।

Leave a Reply

Your email address will not be published. Required fields are marked *

*

x

Check Also

ਪੰਜਾਬ ਪੁਲਿਸ ਵੱਲੋਂ ਹਰ ਕਿਸਮ ਦੇ ਅੱਤਵਾਦ ਤੇ ਹਿੰਸਾ ਨੂੰ ਜੜੋਂ ਪੁੱਟਣ ਦਾ ਅਹਿਦਡੀ.ਜੀ.ਪੀ. ਦਿਨਕਰ ਗੁਪਤਾ ਨੇ ਪੁਲਿਸ ਅਧਿਕਾਰੀਆਂ ਤੇ ਮੁਲਾਜਮਾਂ ਨੂੰ ਚੁੱਕਾਈ ਸਹੁੰ..

ਚੰਡੀਗੜ• 21 ਮਈ: ਸੂਬੇ ਦੇ ਲੋਕਾਂ ਨੂੰ ਅੱਤਵਾਦ ਅਤੇ ਹਿੰਸਾ ਸਬੰਧੀ ਜਾਗਰੂਕ ਕਰਨ ਦੇ ਉਪਰਾਲੇ ...

ਪੰਜਾਬ ਸਰਕਾਰ ਨੇ ਅੱਤਵਾਦ ਵਿਰੋਧੀ ਦਿਵਸ ਮਨਾਇਆਪੰਜਾਬ ਸਿਵਲ ਸਕੱਤਰੇਤ  ਮੁਲਾਜ਼ਮਾਂ ਵੱਲੋਂ ਅੱਤਵਾਦ ਖਿਲਾਫ਼ ਲੜਨ ਦਾ ਅਹਿਦ.

ਚੰਡੀਗੜ•, 21 ਮਈ: ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਰਾਜੀਵ ਗਾਂਧੀ ਦੀ ਸ਼ਹਾਦਤ ਦੀ 28ਵੀਂ ...