` ਡਿਪਟੀ ਕਮਿਸ਼ਨਰ ਵੱਲੋਂ ਬਰਸਾਤੀ ਪਾਣੀ ਦੀ ਯੋਗ ਨਿਕਾਸੀ ਲਈ ਢੁੱਕਵੇ ਪ੍ਰਬੰਧਾਂ ਨੂੰ ਸਮੇਂ ਸਿਰ ਯਕੀਨੀ ਬਣਾਉਣ ਦੇ ਆਦੇਸ਼.. – Azad Tv News
Home » Breaking News » ਡਿਪਟੀ ਕਮਿਸ਼ਨਰ ਵੱਲੋਂ ਬਰਸਾਤੀ ਪਾਣੀ ਦੀ ਯੋਗ ਨਿਕਾਸੀ ਲਈ ਢੁੱਕਵੇ ਪ੍ਰਬੰਧਾਂ ਨੂੰ ਸਮੇਂ ਸਿਰ ਯਕੀਨੀ ਬਣਾਉਣ ਦੇ ਆਦੇਸ਼..

ਡਿਪਟੀ ਕਮਿਸ਼ਨਰ ਵੱਲੋਂ ਬਰਸਾਤੀ ਪਾਣੀ ਦੀ ਯੋਗ ਨਿਕਾਸੀ ਲਈ ਢੁੱਕਵੇ ਪ੍ਰਬੰਧਾਂ ਨੂੰ ਸਮੇਂ ਸਿਰ ਯਕੀਨੀ ਬਣਾਉਣ ਦੇ ਆਦੇਸ਼..

 

-ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਸੰਗਰੂਰ

ਡਿਪਟੀ ਕਮਿਸ਼ਨਰ ਵੱਲੋਂ ਬਰਸਾਤੀ ਪਾਣੀ ਦੀ ਯੋਗ ਨਿਕਾਸੀ ਲਈ ਢੁੱਕਵੇ
ਪ੍ਰਬੰਧਾਂ ਨੂੰ ਸਮੇਂ ਸਿਰ ਯਕੀਨੀ ਬਣਾਉਣ ਦੇ ਆਦੇਸ਼
*ਸੁਨਾਮ ਰੋਡ ‘ਤੇ ਸਥਿਤ ਗੰਦੇ ਨਾਲੇ ਦੇ ਪਾਣੀ ਦੀ ਨਿਕਾਸੀ ਸਮੱਸਿਆ ਤੁਰੰਤ ਕਰਵਾਈ ਹੱਲ

ਸੰਗਰੂਰ, 20 ਜੁਲਾਈ:
ਪਿਛਲੇ ਦਿਨੀ ਹੋਈ ਬਰਸਾਤ ਕਾਰਨ ਕੁੱਝ ਥਾਵਾਂ ‘ਤੇ ਗੰਦੇ ਪਾਣੀ ਦੀ ਨਿਕਾਸੀ ਸਬੰਧੀ ਆਈ ਸਮੱਸਿਆ ਦਾ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਿਆਮ ਥੋਰੀ ਨੇ ਗੰਭੀਰ ਨੋਟਿਸ ਲਿਆ ਹੈ। ਸ੍ਰੀ ਥੋਰੀ ਨੇ ਸਮੂਹ ਕਾਰਜ ਸਾਧਕ ਅਧਿਕਾਰੀਆਂ ਨੂੰ ਸ਼ਖਤ ਦਿਸ਼ਾ ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਮੀਂਹ ਦੌਰਾਨ ਵਧੇਰੇ ਚੌਕਸੀ ਵਰਤੀ ਜਾਵੇ ਅਤੇ ਕਿਸੇ ਵੀ ਥਾਂ ‘ਤੇ ਪਾਣੀ ਦੀ ਨਿਕਾਸੀ ਸਬੰਧੀ ਕੋਈ ਸਮੱਸਿਆ ਪੇਸ਼ ਆਉਣ ‘ਤੇ ਢੁੱਕਵੇ ਹਲ ਨੂੰ ਯਕੀਨੀ ਬਣਾਇਆ ਜਾਵੇ।
ਬਰਸਾਤੀ ਮੌਸਮ ਨੂੰ ਧਿਆਨ ‘ਚ ਰੱਖਦਿਆਂ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਿਆਮ ਥੋਰੀ ਨੇ ਸੰਗਰੂਰ ਸ਼ਹਿਰ ਦੇ ਗੰਦੇ ਨਾਲਿਆਂ ਅਤੇ ਡਰੇਨਜ਼ ਅੰਦਰ ਪਾਣੀ ਨਾਲ ਆਉਣ ਵਾਲੀ ਗੰਦਗੀ ਨੂੰ ਪਹਿਲਕਦਮੀ ਨਾਲ ਜੇ.ਸੀ.ਬੀ. ਮਸ਼ੀਨ ਨਾਲ ਸਾਫ਼ ਕਰਵਾਉਣ ਲਈ ਕਾਰਜ ਸਾਧਕ ਅਫ਼ਸਰ ਸੰਗਰੂਰ ਨੂੰ ਆਦੇਸ਼ ਜਾਰੀ ਕੀਤੇ । ਸ੍ਰੀ ਥੋਰੀ ਨੇ ਸੁਨਾਮ ਰੋਡ ਇੰਡਸ਼ਟਰੀਜ਼ ਏਰੀਏ ਕੋਲੋ ਲੰਘਦੇ ਗੰਦੇ ਨਾਲੇ ਦਾ ਪਾਣੀ ਰੁਕਣ ਨਾਲ ਲੋਕਾਂ ਨੂੰ ਆਈ ਪਰੇਸ਼ਾਨੀ ਦਾ ਗੰਭੀਰ ਨੋਟਿਸ ਲੈਂਦਿਆਂ ਖੁਦ ਮੌਕੇ ‘ਤੇ ਪਹੁੰਚ ਕੇ ਜਾਇਜ਼ਾ ਲਿਆ ਅਤੇ ਜੇ.ਸੀ.ਬੀ. ਨਾਲ ਪੁਲੀ ਨੂੰ ਤੁੜਵਾ ਕੇ ਪਾਣੀ ਦੀ ਨਿਕਾਸੀ ਦਾ ਹੱਲ ਕਰਵਾਇਆ।
ਡਿਪਟੀ ਕਮਿਸ਼ਨਰ ਸ੍ਰੀ ਥੋਰੀ ਨੇ ਕਾਰਜ ਸਾਧਕ ਅਫ਼ਸਰ ਸੰਗਰੂਰ ਨੂੰ ਸੁਨਾਮ ਰੋਡ ਤੋਂ ਲੰਘਣ ਵਾਲੇ ਗੰਦੇ ਨਾਲੇ ਦੀ ਸਫ਼ਾਈ ਲਈ ਪੱਕੇ ਤੌਰ ‘ਤੇ ਜੇ.ਸੀ.ਬੀ. ਮਸ਼ੀਨਾ ਲਗਾਉਣ ਦੀ ਹਦਾਇਤ ਕੀਤੀ, ਤਾਂ ਕਿ ਬਰਸਾਤ ਆਉਣ ਕਾਰਣ ਮੁੜ ਤੋਂ ਪਾਣੀ ਦਾ ਪੱਧਰ ਵੱਧਣ ਨਾਲ ਪਾਣੀ ਲੋਕਾਂ ਲਈ ਮੁਸੀਬਤ ਨਾ ਬਣੇ। ਉਨ੍ਹਾਂ ਕਿਹਾ ਕਿ ਜੇ.ਸੀ.ਬੀ. ਮਸ਼ੀਨਾਂ ਨਾਲ ਲਗਾਤਾਰ ਗੰਦਗੀ, ਪਲਾਸਟਿਕ ਲਿਫਾਫਿਆ ਨੂੰ ਬਾਹਰ ਕੱਢਿਆ ਜਾਵੇ।
ਇਸ ਮੌਕੇ ਐਸ.ਡੀ.ਐਮ. ਸੰਗਰੂਰ ਸ੍ਰੀ ਅਵਿਕੇਸ਼ ਗੁਪਤਾ, ਕਾਰਜਸਾਧਕ ਅਫ਼ਸਰ ਅਮ੍ਰਿਤ ਲਾਲ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

Leave a Reply

Your email address will not be published. Required fields are marked *

*

x

Check Also

समर्थकों में भारी जोश है और उन्होंने महारानी परनीत कौर की जीत को अभी से मनाना शुरू कर दिया है…

पटियाला की सबसे ज्यादा हॉट सीट मानी जाने वाली पटियाला लोकसभा सीट का नतीजा बेशक ...

ਪੰਜਾਬ ਪੁਲਿਸ ਵੱਲੋਂ ਹਰ ਕਿਸਮ ਦੇ ਅੱਤਵਾਦ ਤੇ ਹਿੰਸਾ ਨੂੰ ਜੜੋਂ ਪੁੱਟਣ ਦਾ ਅਹਿਦਡੀ.ਜੀ.ਪੀ. ਦਿਨਕਰ ਗੁਪਤਾ ਨੇ ਪੁਲਿਸ ਅਧਿਕਾਰੀਆਂ ਤੇ ਮੁਲਾਜਮਾਂ ਨੂੰ ਚੁੱਕਾਈ ਸਹੁੰ..

ਚੰਡੀਗੜ• 21 ਮਈ: ਸੂਬੇ ਦੇ ਲੋਕਾਂ ਨੂੰ ਅੱਤਵਾਦ ਅਤੇ ਹਿੰਸਾ ਸਬੰਧੀ ਜਾਗਰੂਕ ਕਰਨ ਦੇ ਉਪਰਾਲੇ ...