` ‘ਜੇ ਧੀਆਂ ਨੇ ਤਾਂ ਹੀ ਤਾਂ ਤੀਆਂ ਨੇ’ ਸਿਰਲੇਖ ਹੇਠ ਸ਼ਾਨਦਾਰ ਸਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਪ੍ਰੋਗਰਾਮ ਦੌਰਾਨ ‘ਰੁੱਖ ਅਤੇ ਕੁੱਖ’ ਨੂੰ ਬਚਾਉਣ ਦਾ ਹੋਕਾ.. – Azad Tv News
Home » Breaking News » ‘ਜੇ ਧੀਆਂ ਨੇ ਤਾਂ ਹੀ ਤਾਂ ਤੀਆਂ ਨੇ’ ਸਿਰਲੇਖ ਹੇਠ ਸ਼ਾਨਦਾਰ ਸਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਪ੍ਰੋਗਰਾਮ ਦੌਰਾਨ ‘ਰੁੱਖ ਅਤੇ ਕੁੱਖ’ ਨੂੰ ਬਚਾਉਣ ਦਾ ਹੋਕਾ..

‘ਜੇ ਧੀਆਂ ਨੇ ਤਾਂ ਹੀ ਤਾਂ ਤੀਆਂ ਨੇ’ ਸਿਰਲੇਖ ਹੇਠ ਸ਼ਾਨਦਾਰ ਸਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਪ੍ਰੋਗਰਾਮ ਦੌਰਾਨ ‘ਰੁੱਖ ਅਤੇ ਕੁੱਖ’ ਨੂੰ ਬਚਾਉਣ ਦਾ ਹੋਕਾ..

ਸੰਗਰੂਰ, 14 ਅਗਸਤ:
ਜ਼ਿਲਾ ਪੁਲਿਸ ਮੁਖੀ ਸੰਗਰੂਰ ਦੀ ਧਰਮਪਤਨੀ ਡਾ: ਸੁਖਮੀਨ ਸਿੱਧੂ ਦੀ ਅਗਵਾਈ ਵਿੱਚ ਜ਼ਿਲ੍ਹਾ ਸੰਗਰੂਰ ਦੇ ਪੁਲਿਸ ਅਧਿਕਾਰੀਆਂ ਦੀਆਂ ਪਤਨੀਆਂ ਵੱਲੋਂ ਕੁੱਖ ਅਤੇ ਰੁੱਖ ਨੂੰ ਬਚਾਉਣ ਦਾ ਹੋਕਾ ਦਿੰਦਿਆਂ ‘ਜੇ ਧੀਆਂ ਨੇ, ਤਾਂ ਹੀ ਤਾਂ ਤੀਆਂ ਨੇ’ ਸਿਰਲੇਖ ਹੇਠ ਤੀਆਂ ਦਾ ਤਿਉਹਾਰ ਮਨਾਇਆ ਗਿਆ। ਸਮਾਗਮ ਵਿੱਚ ਰਾਜ ਮੰਤਰੀ ਪੰਜਾਬ ਰਜ਼ੀਆ ਸੁਲਤਾਨਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
  ਤੀਆਂ ਦੇ ਇਸ ਸਮਾਰੋਹ ਵਿੱਚ ਸ਼੍ਰੀਮਤੀ ਅਨੁ ਰਾਏ, ਪਤਨੀ ਸ਼੍ਰੀ ਏ.ਐਸ. ਰਾਏ, ਆਈ.ਜੀ. ਜੋਨਲ-1, ਪੰਜਾਬ, ਪਟਿਆਲਾ, ਡਾ: ਮਨਜਿੰਦਰ ਕੌਰ, ਪਤਨੀ ਡਾ: ਸੁਖਚੈਨ ਸਿੰਘ ਗਿੱਲ, ਡੀ.ਆਈ.ਜੀ. ਪਟਿਆਲਾ ਰੇਂਜ, ਪਟਿਆਲਾ, ਸ਼੍ਰੀਮਤੀ ਸਿਮਰਤ ਖੰਗੂੜਾ, ਪਤਨੀ ਸ੍ਰ: ਦਲਬੀਰ ਸਿੰਘ ਗੋਲਡੀ, ਐਮ.ਐਲ.ਏ. ਹਲਕਾ ਧੂਰੀ, ਸ਼੍ਰੀਮਤੀ ਬਲਵੀਰ ਕੌਰ ਪਤਨੀ ਸ੍ਰ: ਸੁਰਜੀਤ ਸਿੰਘ ਧੀਮਾਨ, ਐਮ.ਐਲ.ਏ. ਹਲਕਾ ਅਮਰਗੜ੍ਹ ਅਤੇ ਸੁਨਾਮ ਤੋਂ ਸ਼੍ਰੀਮਤੀ ਦਮਨ ਥਿੰਦ ਬਾਜਵਾ ਨੇ ਵਿਸ਼ੇਸ਼ ਮਹਿਮਾਨ ਦੇ ਰੂਪ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਹਰ ਪਾਸੇ ਹਰ ਪੱਖੋਂ ਪੰਜਾਬੀ ਸੱਭਿਆਚਾਰ ਦੀ ਪੇਸ਼ਕਾਰੀ ਕਰਦਾ ਮਾਹੌਲ ਸਿਰਜਿਆ ਗਿਆ। ਪੁਲਿਸ ਅਧਿਕਾਰੀਆਂ ਦੀਆਂ ਪਤਨੀਆਂ ਤੋਂ ਇਲਾਵਾ ਜੁਡੀਸ਼ੀਅਲ ਅਧਿਕਾਰੀਆਂ, ਸਿਵਲ ਪ੍ਰਸ਼ਾਸ਼ਨ ਅਧਿਕਾਰੀਆਂ ਦੀਆਂ ਧਰਮਪਤਨੀਆਂ, ਸਾਇਕਲਿਸਟ ਔਰਤਾਂ ਅਤੇ ਜ਼ਿਲਾ ਸੰਗਰੂਰ ਵਿੱਚ ਵੱਖਰੇ-ਵੱਖਰੇ ਕਿੱਤਿਆਂ ਵਿੱਚ ਨਾਮਣਾ ਖੱਟਣ ਵਾਲੀਆਂ ਲਗਭਗ 150 ਔਰਤਾਂ ਅਤੇ ਉਨ੍ਹਾਂ ਦੀਆਂ ਬੇਟੀਆਂ ਸ਼ਾਮਲ ਸਨ।
ਤੀਆਂ ਦੇ ਇਸ ਤਿਉਹਾਰ ਵਿੱਚ ਰਵਾਇਤੀ ਪਹਿਰਾਵੇ ਵਿੱਚ ਸਜੀਆਂ ਔਰਤਾਂ ਵਿੱਚੋਂ ਤੀਆਂ ਦੀ ਰਾਣੀ – ਹਰਸ਼ਜੋਤ ਕੌਰ, ਪਟੋਲਾ ਮਨਪ੍ਰੀਤ ਕੌਰ ਅਤੇ ਹੀਰ ਸਲੇਟੀ ਭੁਪਿੰਦਰ ਕੌਰ ਜੇਜੀ ਦੀ ਚੋਣ ਕੀਤੀ ਗਈ। ਸਭ ਨੇ ਰਲ ਕੇ ਸਿੱਠਣੀਆਂ, ਕਿਕਲੀਆਂ, ਲੰਬੀਆਂ ਹੇਕਾਂ ਵਾਲੇ ਗੀਤ ਗਾਉਦਿਆਂ ਅਤੇ ਗਿੱਧੇ ਪਾਉਂਦਿਆਂ ਇਸ ਤਿਉਹਾਰ ਦੇ ਰੰਗ ਨੂੰ ਸਿਖਰਾਂ ਤੱਕ ਪੁਹੰਚਾਇਆ। ਮੰਚ ਦਾ ਸੰਚਾਲਨ ਡਾ: ਸੁਖਮੀਨ ਸਿੱਧੂ ਵੱਲੋਂ ਪੰਜਾਬੀ ਸੱਭਿਆਚਾਰ, ਪੰਜਾਬੀ ਵਿਰਸੇ ਅਤੇ ਪੰਜਾਬਣਾਂ ਦੇ ਰਵਾਇਤੀ ਗਹਿਣਿਆਂ ਦੀ ਜਾਣਕਾਰੀ ਦਿੰਦਿਆਂ ਬਾਖੂਬੀ ਨਿਭਾਇਆ ਗਿਆ।
ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਪੇਸ਼ ਕਰਦਾ ਇਹ ਸੱਭਿਆਚਾਰਕ ਮੇਲਾ ਪੁਰਾਤਨ ਘਰੋਗੀ ਵਸਤੂਆਂ ਦੀ ਪ੍ਰਦਰਸ਼ਨੀ ਨਾਲ ਹੋਰ ਵੀ ਰੋਚਕਤਾ ਭਰਪੂਰ ਬਣ ਗਿਆ। ਇਸ ਮੌਕੇ ਚੂੜੀਆਂ ਦੀ ਇੱਕ ਵੱਖਰੀ ਸਟਾਲ ਲਗਾਈ ਗਈ ਸੀ । ਖਾਣ ਪੀਣ ਵਾਲੀਆਂ ਵਸਤੂਆਂ ਵਿੱਚ ਸਾਉਣ ਮਹੀਂਨੇ ਦੇ ਰਵਾਇਤੀ ਖਾਣੇ ਜਿਵੇਂ ਕਿ ਗਰਮ ਜਲੇਬੀਆਂ, ਮਾਲਪੁੜੇ, ਖੀਰ ਆਦਿ ਦਾ ਵੀ ਇੰਤਜਾਮ ਕੀਤਾ ਹੋਇਆ ਸੀ।
ਸ਼੍ਰੀਮਤੀ ਰਜ਼ੀਆ ਸੁਲਤਾਨਾ, ਸ਼੍ਰੀਮਤੀ ਅਨੁ ਰਾਏ ਅਤੇ ਡਾ: ਮਨਜਿੰਦਰ ਕੌਰ ਗਿੱਲ ਨੇਂ ਡਾ: ਸੁਖਮੀਨ ਸਿੱਧੂ ਅਤੇ ਸੰਗਰੂਰ ਪੁਲਿਸ ਦੇ ਅਧਿਕਾਰੀਆਂ ਦੀਆਂ ਪਤਨੀਆਂ ਵੱਲੋਂ ‘ਰੁੱਖ ਤੇ ਕੁੱਖ ਬਚਾਉਣ’ ਲਈ ਸਮਰਪਿਤ ਤੀਆਂ ਦਾ ਤਿਉਹਾਰ ਮਨਾਉਣ ਲਈ ਵਿਸ਼ੇਸ਼ ਤੌਰ ‘ਤੇ ਜ਼ਿਲ੍ਹਾ ਪੁਲਿਸ ਸੰਗਰੂਰ ਨੂੰ ਮੁਬਾਰਕਬਾਦ ਦਿੱਤੀ ਅਤੇ ਉਮੀਦ ਕੀਤੀ ਕਿ ਸੰਗਰੂਰ ਜ਼ਿਲੇ ਤੋਂ ਸੇਧ ਲੈਕੇ ਬਾਕੀ ਜ਼ਿਲੇ ਵੀ ਔਰਤਾਂ ਅਤੇ ਬੱਚੀਆਂ ਨੂੰ ਸਮਾਜ ਵਿੱਚ ਬਣਦਾ ਸਥਾਨ ਦਿਵਾਉਣ ਲਈ ਇਸੇ ਤਰ੍ਹਾਂ ਦੇ ਉਪਰਾਲੇ ਕਰਨਗੇ।

Leave a Reply

Your email address will not be published. Required fields are marked *

*

x

Check Also

पी.एस.आई.ई.सी. के औद्योगिक प्लाटों के डिफॉलटर अलाटियों को उत्पादन /निर्माण शुरू करने के लिए समय सीमा में ढील दी-सुंदर शाम अरोड़ा..

चंडीगढ़, 15 फरवरी: उद्योगपतियों को बड़ी राहत देते हुए पंजाब स्मॉल इंडस्ट्रीज़ और एक्सपोर्ट कोर्पोरेशन ...

पंजाब सरकार द्वारा पुलवामा के शहीदों को राजकीय सम्मान के साथ अंतिम विदाई देने का फैसला..

चंडीगढ़, 15 फरवरी: पंजाब सरकार के प्रवक्ता ने बताया कि राज्य सरकार द्वारा पुलवामा के ...