` ਛੱਪੜਾਂ ਵਿੱਚ ਮੰਗੂਰਾ ਮੱਛੀਆਂ ਪਾਲਣ ਦਾ ਵਿਰੋਧ ਕਰਦਿਆਂ ਕੀਤੀ ਨਾਅਰੇਬਾਜ਼ੀ.. – Azad Tv News
Home » Breaking News » ਛੱਪੜਾਂ ਵਿੱਚ ਮੰਗੂਰਾ ਮੱਛੀਆਂ ਪਾਲਣ ਦਾ ਵਿਰੋਧ ਕਰਦਿਆਂ ਕੀਤੀ ਨਾਅਰੇਬਾਜ਼ੀ..

ਛੱਪੜਾਂ ਵਿੱਚ ਮੰਗੂਰਾ ਮੱਛੀਆਂ ਪਾਲਣ ਦਾ ਵਿਰੋਧ ਕਰਦਿਆਂ ਕੀਤੀ ਨਾਅਰੇਬਾਜ਼ੀ..

ਛੱਪੜਾਂ ਵਿੱਚ ਮੰਗੂਰਾ ਮੱਛੀਆਂ ਪਾਲਣ ਦਾ ਵਿਰੋਧ ਕਰਦਿਆਂ ਕੀਤੀ ਨਾਅਰੇਬਾਜ਼ੀ
ਇਹ ਮੱਛੀਆਂ ਕੈਂਸਰ ਤੋਂ ਇਲਾਵਾ ਮੱਝਾਂ ਨੂੰ ਵੀ  ਵੱਢਦੀਆਂ ਹਨ

ਲ਼ਹਿਰਾਗਾਗਾ ਸ਼ੰਭੂ ਗੋਇਲ, ਪਿੰਡ ਲਹਿਲ ਕਲਾਂ ਦੇ ਸੈਂਕੜੇ ਲੋਕਾਂ ਨੇ ਪਿੰਡ ਦੇ ਤਿੰਨ ਛੱਪੜਾਂ ਵਿੱਚ ਮੰਗੂਰ ਮੱਛੀ ਪਾਲਣ ਦੇ ਵਿਰੋਧ ਵਿੱਚ ਠੇਕੇਦਾਰਾਂ ਅਤੇ ਸਬੰਧਤ ਮਹਿਕਮੇ ਖਿਲਾਫ ਰੋਸ ਜਤਾਉਂਦਿਆਂ ਨਾਅਰੇਬਾਜ਼ੀ ਕੀਤੀ ।ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸੰਬੰਧਤ ਠੇਕੇਦਾਰ ਵੱਲੋਂ ਵੱਲੋਂ ਇਹ ਛੱਪੜ ਠੇਕੇ ਤੇ ਲਏ ਹੋਏ ਹਨ।ਇਸ ਵਿੱਚ ਸੁਪਰੀਮ ਕੋਰਟ ਦੇ ਫੈਸਲੇ ਖਿਲਾਫ਼ ਮੰਗੁਰਾ ਮੱਛੀਆਂ ਪਾਲੀਆਂ ਜਾਂਦੀਆਂ ਹਨ ਜੋ ਮਨੁੱਖਾਂ ਲਈ ਕੈਂਸਰ ਰੋਗ ਪੈਦਾ ਕਰਦੀਆਂ ਹਨ। ਇਸ ਤੋਂ ਇਲਾਵਾ ਇਹ ਛੱਪੜ ਵਿੱਚ ਬੜੀਆਂ ਮੱਝਾਂ ਨੂੰ ਕੱਟਦੀਆਂ ਹਨ ਜਿਸ ਕਰਕੇ ਉਨ੍ਹਾਂ ਦੇ ਥਣ ਖ਼ਰਾਬ ਹੋ ਜਾਂਦੇ ਹਨ ।ਇਹ ਛੱਪੜ ਵਿੱਚ ਪਾਣੀ ਅਤਿ ਗੰਦਾ ਹੈ ਜਿਸ ਦੀ ਬਦਬੂ ਕਾਰਨ ਪਿੰਡ ਵਿੱਚ ਕਈ ਬਿਮਾਰੀਆਂ ਫੈਲਣ ਦਾ ਖ਼ਤਰਾ ਵੀ ਬਣਿਆ ਹੋਇਆ ਹੈ। ਪਿੰਡ ਵਾਸੀਆਂ ਨੇ ਠੇਕੇਦਾਰ ਤੇ ਦੋਸ਼ ਲਾਇਆ ਕਿ ਇਹ ਜਾਣ ਬੁੱਝ ਕੇ ਗੁਰੂ ਤੇਗ ਬਹਾਦਰ ਨਗਰ ਦਾ ਸਾਰਾ ਗੰਦਾ ਪਾਣੀ ਇਸ ਛੱਪੜ ਵਿੱਚ ਪਾ ਦਿੰਦਾ ਹੈ। ਪਿੰਡ ਵਾਸੀਆਂ ਨੇ ਠੇਕੇਦਾਰ ਹਰਦਮ ਸਿੰਘ ਨੂੰ ਕਈ ਵਾਰੀ ਮੰਗੂਰਾ ਮੱਛੀਆਂ ਨਾ ਪਾਲਣ ਲਈ ਕਿਹਾ ਹੈ, ਪ੍ਰੰਤੂ ਮੋਟੀ ਕਮਾਈ ਹੋਣ ਕਾਰਨ ਉਹ ਕੰਮ ਬੰਦ ਨਹੀਂ ਕਰ ਰਿਹਾ। ਹੁਣ ਪਿੰਡ ਵਾਸੀਆਂ ਨੇ ਐੱਸ ਡੀ ਐੱਮ ਲਹਿਰਾ, ਸੀ.ਏ.ਓ ਅਤੇ ਡੀ.ਡੀ.ਪੀ.ਓ ਆਦਿ ਨੂੰ ਲਿਖਤੀ ਦਰਖਾਸਤ ਭੇਜ ਕੇ ਮੰਗ ਕੀਤੀ ਹੈ ਕਿ ਇਨ੍ਹਾਂ ਮੰਗੂਰਾ ਮੱਛੀਆਂ ਦੇ ਲਾਰਵੇ ਅਤੇ ਮੱਛੀਆਂ ਨੂੰ ਖਤਮ ਕੀਤਾ ਜਾਵੇ, ਠੇਕੇਦਾਰ ਦਾ ਠੇਕਾ ਰੱਦ ਕਰਕੇ ਬਣਦੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਅਗਰ ਕੋਈ ਕਾਰਵਾਈ ਨਹੀਂ ਹੋਈ ਤਾਂ ਅਸੀਂ ਸੜਕਾਂ ਜਾਮ ਕਰਕੇ ਵੱਡਾ ਸੰਘਰਸ਼ ਕਰਾਂਗੇ। ਇਸ ਬਾਰੇ ਸਬੰਧਤ ਠੇਕੇਦਾਰ ਨੇ ਕਿਹਾ ਕਿ ਇਹ ਮੰਗੂਰਾ ਮੱਛੀਆਂ ਨਹੀਂ ਹਨ ਜਦੋਂ ਇਸ ਦੀ ਪਛਾਣ ਪੁੱਛੀ ਤਾਂ ਨਾ ਕੋਈ ਸਪੱਸ਼ਟ ਜਵਾਬ ਨਹੀਂ ਦਿੱਤਾ। ਜਦੋਂ ਉਨ੍ਹਾਂ ਨੂੰ ਕਿਹਾ ਕਿ ਮੱਛੀਆਂ ਦੇ ਵੱਡੀਆਂ ਵੱਡੀਆਂ ਮੁੱਛਾਂ ਹਨ ਜਿਨ੍ਹਾਂ ਨੂੰ ਹੀ ਮੰਗੂਰਾ ਮੱਛੀਆ ਕਹਿੰਦੇ ਹਨ ਤਾਂ ਉਨ੍ਹਾਂ ਗੱਲ ਗੋਲ ਮੋਲ ਕਰ ਦਿੱਤੀ। ਮੱਛੀ ਪਾਲਣ ਵਿਭਾਗ ਦੇ ਡਾਇਰੈਕਟਰ ਮਦਨ ਮੋਹਨ ਦੀ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਫ਼ੋਨ ਚੁੱਕਣਾ ਠੀਕ ਨਹੀਂ ਸਮਝਿਆ

Leave a Reply

Your email address will not be published. Required fields are marked *

*

x

Check Also

समर्थकों में भारी जोश है और उन्होंने महारानी परनीत कौर की जीत को अभी से मनाना शुरू कर दिया है…

पटियाला की सबसे ज्यादा हॉट सीट मानी जाने वाली पटियाला लोकसभा सीट का नतीजा बेशक ...

ਪੰਜਾਬ ਪੁਲਿਸ ਵੱਲੋਂ ਹਰ ਕਿਸਮ ਦੇ ਅੱਤਵਾਦ ਤੇ ਹਿੰਸਾ ਨੂੰ ਜੜੋਂ ਪੁੱਟਣ ਦਾ ਅਹਿਦਡੀ.ਜੀ.ਪੀ. ਦਿਨਕਰ ਗੁਪਤਾ ਨੇ ਪੁਲਿਸ ਅਧਿਕਾਰੀਆਂ ਤੇ ਮੁਲਾਜਮਾਂ ਨੂੰ ਚੁੱਕਾਈ ਸਹੁੰ..

ਚੰਡੀਗੜ• 21 ਮਈ: ਸੂਬੇ ਦੇ ਲੋਕਾਂ ਨੂੰ ਅੱਤਵਾਦ ਅਤੇ ਹਿੰਸਾ ਸਬੰਧੀ ਜਾਗਰੂਕ ਕਰਨ ਦੇ ਉਪਰਾਲੇ ...