` ਕ੍ਰਿਸ਼ਨਾ ਕਾਲਜ ਰੱਲੀ ਦਾ ਐਮ.ਏ. ਹਿਸਟਰੀ ਦਾ ਸ਼ਾਨਦਾਰ ਨਤੀਜਾ ਸਾਰੇ ਵਿਦਿਆਰਥੀ ਫਸਟ ਡੀਵਜਨ ਵਿਚ ਹੋਏ ਪਾਸ। – Azad Tv News
Home » Breaking News » ਕ੍ਰਿਸ਼ਨਾ ਕਾਲਜ ਰੱਲੀ ਦਾ ਐਮ.ਏ. ਹਿਸਟਰੀ ਦਾ ਸ਼ਾਨਦਾਰ ਨਤੀਜਾ ਸਾਰੇ ਵਿਦਿਆਰਥੀ ਫਸਟ ਡੀਵਜਨ ਵਿਚ ਹੋਏ ਪਾਸ।

ਕ੍ਰਿਸ਼ਨਾ ਕਾਲਜ ਰੱਲੀ ਦਾ ਐਮ.ਏ. ਹਿਸਟਰੀ ਦਾ ਸ਼ਾਨਦਾਰ ਨਤੀਜਾ ਸਾਰੇ ਵਿਦਿਆਰਥੀ ਫਸਟ ਡੀਵਜਨ ਵਿਚ ਹੋਏ ਪਾਸ।

ਲਹਿਰਾਗਾਗਾ:-ਸ਼ੰਭੂ ਗੋਇਲ-ਕ੍ਰਿਸ਼ਨਾ ਕਾਲਜ ਰੱਲੀ ਦਾ ਨਤੀਜਾ ਇਸ ਵਾਰ ਵੀ ਬਹੁਤ ਹੀ ਸ਼ਾਨਦਾਰ ਰਿਹਾ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਐਲਾਨੇ ਗਏ ਐਮ.ਏ. ਹਿਸਟਰੀ ਭਾਗ-੧ ਦੇ ਸਮੈਸਟਰ-੧ ਦਾ ਨਤੀਜਾ ੧੦੦ ਪ੍ਰਤੀਸ਼ਤ ਰਿਹਾ।ਜਿਸ ਵਿੱਚੋਂ ਸਾਰੇ ਵਿਦਿਆਰਥੀ ਫਸਟ ਡਵੀਜ਼ਨ ਵਿੱਚ ਪਾਸ ਹੋਏ।ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਾਲਜ ਇੰਚਾਰਜ ਪ੍ਰੋ:ਗੁਰਪ੍ਰੀਤ ਸਿੰਘ ਮੱਲੀ ਨੇ ਕਿਹਾ ਕਿ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਾਲਜ ਦੇ ਨਤੀਜੇ ਬਹੁਤ ਹੀ ਸ਼ਾਨਦਾਰ ਰਹੇ।ਐਮ.ਏ. ਹਿਸਟਰੀ ਭਾਗ-ਪਹਿਲਾ ਸਮੈਸਟਰ-ਪਹਿਲੇ ਵਿਚੋਂ ਕੰਵਲਜੀਤ ਸਿੰਘ ੮੫% ਪਹਿਲਾ ਸਥਾਨ, ਗੁਰਵਿੰਦਰ ਸਿੰਘ ੮੨.੫% ਦੂਜਾ ਸਥਾਨ , ਪਰਮਜੀਤ ਕੌਰ, ਗੁਰਜੀਤ ਕੌਰ, ਨਰਿੰਦਰਪਾਲ, ਮਨਪ੍ਰੀਤ ਕੌਰ ਸਾਰੇ ੮੦% ਤੀਜਾ ਸਥਾਨ ਹਾਸਿਲ ਕਰਕੇ ਸਾਰੇ ਇਲਾਕੇ ਦੇ ਕਾਲਜਾਂ ਵਿਚੋਂ ਵੱਧ ਨੰਬਰ ਹਾਸਿਲ ਕਰਨ ਵਾਲਾ ਮੋਹਰੀ ਕਾਲਜ ਬਣਿਆ।ਇਸ ਮੋਕੇ ਮਨੇਜਮੈਂਟ ਕਮੇਟੀ ਮੈਂਬਰ ਐਮ.ਡੀ. ਕਮਲ ਸਿੰਗਲਾ ਨੇ ਦੱਸਿਆ ਕਿ ਵਿਦਿਆਰਥੀਆਂ ਦੀ ਇਸ ਪ੍ਰਾਪਤੀ ਪਿੱਛੇ ਕਾਲਜ ਦਾ ਸਿੱਖਿਆ ਵਾਤਾਵਰਣ, ਅਧਿਆਪਕ ਅਤੇ ਵਿਦਿਆਰਥੀਆਂ ਦੀ ਲਗਨ ਹੈ ਇਸ ਮੌਕੇ ਚੇਅਰਮੈਨ ਸੁਖਵਿੰਦਰ ਸਿੰਘ ਚਹਿਲ, ਸਮੂਹ ਮਨੇਜਮੈਂਟ ਕਮੇਟੀ ਅਤੇ ਅਧਿਆਪਕਾਂ ਨੇ ਵੱਖ-ਵੱਖ ਪੁਜੀਸ਼ਨਾਂ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈਆਂ ਦਿੱਤੀਆਂ ਅਤੇ ਮੈਡਲਾਂ ਨਾਲ ਸਨਮਾਨਿਤ ਕੀਤਾ।

Leave a Reply

Your email address will not be published. Required fields are marked *

*

x

Check Also

समर्थकों में भारी जोश है और उन्होंने महारानी परनीत कौर की जीत को अभी से मनाना शुरू कर दिया है…

पटियाला की सबसे ज्यादा हॉट सीट मानी जाने वाली पटियाला लोकसभा सीट का नतीजा बेशक ...

ਪੰਜਾਬ ਪੁਲਿਸ ਵੱਲੋਂ ਹਰ ਕਿਸਮ ਦੇ ਅੱਤਵਾਦ ਤੇ ਹਿੰਸਾ ਨੂੰ ਜੜੋਂ ਪੁੱਟਣ ਦਾ ਅਹਿਦਡੀ.ਜੀ.ਪੀ. ਦਿਨਕਰ ਗੁਪਤਾ ਨੇ ਪੁਲਿਸ ਅਧਿਕਾਰੀਆਂ ਤੇ ਮੁਲਾਜਮਾਂ ਨੂੰ ਚੁੱਕਾਈ ਸਹੁੰ..

ਚੰਡੀਗੜ• 21 ਮਈ: ਸੂਬੇ ਦੇ ਲੋਕਾਂ ਨੂੰ ਅੱਤਵਾਦ ਅਤੇ ਹਿੰਸਾ ਸਬੰਧੀ ਜਾਗਰੂਕ ਕਰਨ ਦੇ ਉਪਰਾਲੇ ...