` ਕੈਰੀ ਓਨ ਜੱਟਾ ਦੀ ਮਸ਼ਹੂਰ ਗੈਂਗ ਫਿਲਮ ਦੀ ਦੂਜੀ ਕਿਸ਼ਤ ਨਾਲ ਤੁਹਾਨੂੰ ਦੁਬਾਰਾ ਹਸਾਉਣ ਆ ਰਹੀ ਹੈ.. – Azad Tv News
Breaking News
Home » Breaking News » ਕੈਰੀ ਓਨ ਜੱਟਾ ਦੀ ਮਸ਼ਹੂਰ ਗੈਂਗ ਫਿਲਮ ਦੀ ਦੂਜੀ ਕਿਸ਼ਤ ਨਾਲ ਤੁਹਾਨੂੰ ਦੁਬਾਰਾ ਹਸਾਉਣ ਆ ਰਹੀ ਹੈ..

ਕੈਰੀ ਓਨ ਜੱਟਾ ਦੀ ਮਸ਼ਹੂਰ ਗੈਂਗ ਫਿਲਮ ਦੀ ਦੂਜੀ ਕਿਸ਼ਤ ਨਾਲ ਤੁਹਾਨੂੰ ਦੁਬਾਰਾ ਹਸਾਉਣ ਆ ਰਹੀ ਹੈ..

ਚੰਡੀਗੜ• 12 ਮਈ 2018.  ਸੀਕੁਅਲ ਫ਼ਿਲਮਾਂ ਹਮੇਸ਼ਾ ਹੀ ਇੱਕ ਜਾਂਚਿਆ ਪਰਖਿਆ ਫਾਰਮੂਲਾ ਰਿਹਾ ਹੈ ਏੰਟਰਟੇਨਮੇੰਟ ਇੰਡਸਟਰੀ ਵਿੱਚ ਸਫਲ ਹੋਣ ਲਈ।ਪਰ ਇਹ ਹਮੇਸ਼ਾ ਤੋਂ ਹੀ ਬਾਲੀਵੁੱਡ ਅਤੇ ਹੌਲੀਵੁੱਡ ਦੀ ਵਿਸ਼ੇਸ਼ਤਾ ਰਹੀ ਹੈ।ਪੰਜਾਬੀ ਫ਼ਿਲਮਾਂ ਵਿੱਚ ਸੀਕੁਅਲ ਫ਼ਿਲਮਾਂ ਬਹੁਤ ਆਮ ਨਹੀਂ ਰਹੀਆਂ।ਇਸ ਕਥਨ ਨੂੰ ਤੋੜਦੇ ਹੋਏ ਜੱਟ & ਜੂਲੀਅਟ ਫ਼ਿਲਮਾਂ ਨੇ ਇਹ ਸਾਬਿਤ ਕੀਤਾ ਹੈ ਕਿ ਇਹ ਫਾਰਮੂਲਾ ਪੋਲੀਵੁਡ ਲਈ ਵੀ ਉਹਨਾਂਹੀ ਫਾਇਦੇਮੰਦ ਹੈ। ਇਸਤੋਂ ਬਾਅਦ ਬਹੁਤ ਸਾਰੇ ਫਿਲਮ ਨਿਰਮਾਤਾਵਾਂ ਨੇ ਇਸ ਸੂਤਰ ਨੂੰ ਅਪਣਾਇਆ ਅਤੇ ਬਿਨਾ ਕਿਸੇ ਸ਼ੱਕ ਦੇ ਇਸਨੇ ਆਪਣਾ ਜਾਦੂ ਸਾਬਿਤ ਕੀਤਾ ਹੈ।ਇਸੇ ਕਦੀ ਚ ਅਗਲਾ ਨਾਮ ਜੁੜਿਆ ਹੈ 2012 ਦੀ ਸਭ ਤੋਂ ਬਲੋਕਬਸਟਰ ਫਿਲਮ ਕੈਰੀ ਓਨ ਜੱਟਾ ਦੇ ਸੀਕੁਅਲ ਕੈਰੀ ਓਨ ਜੱਟਾ 2 ਦਾ ਜੋ ਬਹੁਤ ਹੀ ਜਲਦੀ ਰੀਲਿਜ ਹੋਣ ਵਾਲੀ ਹੈ।ਕੈਰੀ ਓਨ ਜੱਟਾ 2 ਵ•ਾਈਟ ਹਿੱਲ ਮਿਊਜ਼ਿਕ ਅਤੇ ਏ & ਏ ਅਡਵੇਰਿਸੇਰ੍ਸ ਦੀ ਪੇਸ਼ਕਸ਼ ਹੈ।

ਜਿਸ ਟਾਇਮ ਤੋਂ ਇਸ ਫਿਲਮ ਦੀ ਘੋਸ਼ਣਾ ਹੋਈ ਓਦੋਂ ਤੋਂ ਹੀ ਦਰਸ਼ਕ ਇਸ ਦੀ ਤੀਬਰਤਾ ਨਾਲ ਉਡੀਕ ਕਰ ਰਹੇ ਹਨ।ਇਸ ਫਿਲਮ ਵਿੱਚ ਜੱਟ ਜੇਮਸ ਬਾਂਡ ਗਿਪੀ ਗਰੇਵਾਲ ਦੇ ਨਾਲ ਪਿਛਲੀ ਵਾਰ ਮਾਹੀ ਗਿੱਲ ਦੀ ਇਸ ਵਾਰ ਜਗ•ਾ ਲਈ ਹੈ ਪੋਲੀਵੁਡ ਦੀ ਖੂਬਸੂਰਤ ਅਭਿਨੇਤਰੀ ਸੋਨਮ ਬਾਜਵਾ ਨੇ। ਇਸਤੋਂ ਬਿਨਾਂ ਸਾਰੀ ਸਟਾਰ ਕਾਸਟ ਓਹੀ ਹੈ ਜਿਵੇਂ ਜਸਵਿੰਦਰ ਭੱਲਾ, ਗੁਰਪ੍ਰੀਤ ਘੁੱਗੀ, ਬੀ. ਐਨ ਸ਼ਰਮਾ ਅਤੇ ਬਿੰਨੂ ਢਿੱਲੋਂ।ਉਪਾਸਨਾ ਸਿੰਘ ਵੀ ਇਸ ਟੀਮ ਦਾ ਹਿੱਸਾ ਬਣੇ ਹਨ।ਇਸ ਕਾਮੇਡੀ ਫਿਲਮ ਨੂੰ ਡਾਇਰੈਕਟ ਕੀਤਾ ਹੈ ਸਮੀਪ ਕੰਗ ਨੇ।ਇਸ ਫਿਲਮ ਨੂੰ ਪ੍ਰੋਡਿਊਸ ਕੀਤਾ ਹੈ ਗੁਣਬੀਰ ਸਿੰਘ ਸਿੱਧੂ, ਮਾਨਮੋਰਡ ਸਿੱਧੂ, ਅਤੁਲ ਭੱਲਾ ਅਤੇ ਅਮਿਤ ਭੱਲਾ ਨੇ।

ਫਿਲਮ ਦਾ ਟ੍ਰੇਲਰ ਪਹਿਲਾ ਹੀ ਰੀਲਿਜ ਹੋ ਚੁੱਕਾ ਹੈ ਜਿਸਨੂੰ ਦਰਸ਼ਕਾਂ ਨੂੰ ਬਹੁਤ ਹੀ ਜਿਆਦਾ ਪਿਆਰ ਮਿਲਿਆ ਹੈ। ਹਾਲ ਹੀ ਵਿੱਚ ਫਿਲਮ ਦੀ ਸਟਾਰ ਕਾਸਟ ਗਿਪੀ ਗਰੇਵਾਲ, ਸੋਨਮ ਬਾਜਵਾ, ਬਿੰਨੂ ਢਿੱਲੋਂ, ਗੁਰਪ੍ਰੀਤ ਘੁੱਗੀ, ਜਸਵਿੰਦਰ ਭੱਲਾ ਅਤੇ ਬੀ. ਐਨ ਸ਼ਰਮਾ ਹਿੰਦੁਸਤਾਨ ਟਾਇਮਸ ਦੇ ਰਾਕ ਓਨ ਫਰਾਇਡੇਸ ਤੇ ਇਲਾਂਟੇ ਮਾਲ ਚੰਡੀਗੜ• ਆਏ ਕੈਰੀ ਓਨ ਜੱਟਾ 2 ਨੂੰ ਪਰਮੋਟ ਕਰਨ ਲਈ। ਸਾਰੇ ਸਿਤਾਰਿਆਂ ਦੇ ਨਾਲ ਕਈ ਗਾਇਕਾਂ ਜਿਵੇਂ ਦਿਲਪ੍ਰੀਤ ਢਿੱਲੋਂ, ਥੋਮਸ ਗਿੱਲ, ਜ਼ੋਰਾਵਰ, ਸ਼ਰਨ ਮਾਨ, ਆਰ -ਨਾਇਤ, ਸੁੱਖੀ ਮਾਨ ਨੇ ਇਥੇ ਪਰਫ਼ਾਰ੍ਮ ਕੀਤਾ।ਪੂਰਾ ਪ੍ਰੋਗਰਾਮ ਬਹੁਤ ਹੀ ਵਧੀਆ ਰਿਹਾ ਹੈ ਦਰਸ਼ਕਾਂ ਨੂੰ ਬਹੁਤ ਹੀ ਮਜ਼ਾ ਆਇਆ।

 

Leave a Reply

Your email address will not be published. Required fields are marked *

*

x

Check Also

ਕਾਉਂਸਲੇਟ ਜਨਰਲ ਆਫ਼ ਇੰਡੀਆ ਨੇ ਫਰੈਂਕਫਰਟ ਵਿਖੇ ਧੂਮਧਾਮ ਨਾਲ ਮਨਾਈ ਵਿਸਾਖੀਭੰਗੜੇ, ਗਿੱਧੇ ਅਤੇ ਪੰਜਾਬੀ ਲੋਕ ਕਲਾਕਾਰਾਂ ਦੀਆਂ ਪੇਸ਼ਕਾਰੀਆਂ ਨੇ ਸਮਾਗਮ ਨੂੰ ਚਾਰ-ਚੰਨ ਲਾਏ

ਕਾਉਂਸਲੇਟ ਜਨਰਲ ਆਫ਼ ਇੰਡੀਆ ਨੇ ਫਰੈਂਕਫਰਟ ਵਿਖੇ ਧੂਮਧਾਮ ਨਾਲ ਮਨਾਈ ਵਿਸਾਖੀ ਭੰਗੜੇ, ਗਿੱਧੇ ਅਤੇ ਪੰਜਾਬੀ ...

Baisakhi celebrated with great pomp & show in Frankfurt courtesy Consulate General of India Bhangra, Giddha & performances by Punjabi folk artists add colour to celebrations..

Chandigarh, April 13: The Consulate General of India, Frankfurt, Germany, organized an event to commemorate ...