` ਕੈਪਟਨ ਅਮਰਿੰਦਰ ਵੱਲੋਂ ਬਾਬਾ ਬਲਬੀਰ ਸਿੰਘ ਸੀਚੇਵਾਲਾ ਨੂੰ ਮੁੜ ਪੀ.ਪੀ.ਸੀ.ਬੀ. ਦਾ ਮੈਂਬਰ ਬਣਾਇਆ • ਹੁਣ ਬੋਰਡ ਵਿੱਚ ਹੋਣਗੇ 2 ਵਾਤਾਵਰਣ ਪ੍ਰੇਮੀ.. – Azad Tv News
Home » Breaking News » ਕੈਪਟਨ ਅਮਰਿੰਦਰ ਵੱਲੋਂ ਬਾਬਾ ਬਲਬੀਰ ਸਿੰਘ ਸੀਚੇਵਾਲਾ ਨੂੰ ਮੁੜ ਪੀ.ਪੀ.ਸੀ.ਬੀ. ਦਾ ਮੈਂਬਰ ਬਣਾਇਆ • ਹੁਣ ਬੋਰਡ ਵਿੱਚ ਹੋਣਗੇ 2 ਵਾਤਾਵਰਣ ਪ੍ਰੇਮੀ..

ਕੈਪਟਨ ਅਮਰਿੰਦਰ ਵੱਲੋਂ ਬਾਬਾ ਬਲਬੀਰ ਸਿੰਘ ਸੀਚੇਵਾਲਾ ਨੂੰ ਮੁੜ ਪੀ.ਪੀ.ਸੀ.ਬੀ. ਦਾ ਮੈਂਬਰ ਬਣਾਇਆ • ਹੁਣ ਬੋਰਡ ਵਿੱਚ ਹੋਣਗੇ 2 ਵਾਤਾਵਰਣ ਪ੍ਰੇਮੀ..

ਚੰਡੀਗੜ•, 1 ਦਸੰਬਰ:
ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਉÎੱਤੇ ਕਾਰਵਾਈ ਕਰਦਿਆਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਉÎੱਘੇ ਵਾਤਾਵਰਣ ਪ੍ਰੇਮੀ ਬਲਬੀਰ ਸਿੰਘ ਸੀਚੇਵਾਲ ਨੂੰ ਮੁੜ ਬੋਰਡ ਮੈਂਬਰ ਨਿਯੁਕਤ ਕਰ ਦਿੱਤਾ, ਉਨ•ਾਂ ਦੀ ਇਹ ਨਿਯੁਕਤੀ ਤੁਰੰਤ ਪ੍ਰਭਾਵ  ਨਾਲ ਲਾਗੂ ਹੋਵੇਗੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਪੈਨਲ ਵਿੱਚ ਇੱਕ ਦੀ ਥਾਂ ਦੋ ਵਾਤਾਵਰਣ ਪ੍ਰੇਮੀ ਸ਼ਾਮਲ ਕਰਨ ਦੇ ਹੁਕਮ ਕੀਤੇ ਹਨ। ਬੋਰਡ ਦੀ ਪਹਿਲਾਂ ਤੋਂ ਤਹਿ ਨਿਯਮਾਂ ਅਨੁਸਾਰ ਪੈਨਲ ਵਿੱਚ ਇੱਕ ਵਾਤਾਵਰਣ ਪ੍ਰੇਮੀ ਲਿਆ ਜਾਂਦਾ ਸੀ ਪ੍ਰੰਤੂ ਹੁਣ ਬੋਰਡ ਦੇ ਪੈਨਲ ਵਿੱਚ ਦੋ ਵਾਤਾਵਰਣ ਪ੍ਰੇਮੀ ਹੋਣਗੇ। ਉਕਤ ਫੈਸਲਾ ਰਾਜ ਭਰ ਵਿੱਚ ਵਾਤਾਵਰਣ ਪ੍ਰਦੂਸ਼ਣ ਦੇ ਫੈਲਾਅ ਨੂੰ ਹੋਰ ਪ੍ਰਭਾਵੀ ਢੰਗ ਨਾਲ ਠੱਲ• ਪਾਉਣ ਦੇ ਮਕਸਦ ਨਾਲ ਲਿਆ ਗਿਆ ਹੈ।
ਉਕਤ ਫੈਸਲੇ ਨਾਲ ਬੋਰਡ ਵਿੱਚ ਹੁਣ ਦੋ ਵਾਤਾਵਰਣ ਪ੍ਰੇਮੀ ਹੋ ਗਏ ਹਨ, ਜਿਨ•ਾਂ ਵਿੱਚ ਬਾਬਾ ਬਲਬੀਰ ਸਿੰਘ ਸੀਚੇਵਾਲ ਅਤੇ ਹਾਲ ਹੀ ਵਿੱਚ ਬੋਰਡ ਦੇ ਪੈਨਲ ਵਿੱਚ ਸ਼ਾਮਲ ਕੀਤੇ ਗਏ ਬਾਬਾ ਸੇਵਾ ਸਿੰਘ, ਚੇਅਰਮੈਨ ਨਿਸ਼ਾਨ-ਏ-ਸਿੱਖੀ ਚੈਰੀਟੇਬਲ ਟਰੱਸਟ, ਖਡੂਰ ਸਾਹਿਬ ਹਨ।
ਇੱਥੇ ਇਹ ਦੱਸਣਾ ਵਾਜਿਬ ਹੋਵੇਗਾ ਕਿ ਬੋਰਡ ਵਿੱਚ ਚੇਅਰਮੈਨ ਸਮੇਤ 18 ਮੈਂਬਰ ਹਨ ਜਿਨ•ਾਂ ਵਿੱਚੋਂ 5 ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਦੇ ਪ੍ਰਬੰਧਕੀ ਸਕੱਤਰ, 5 ਸਥਾਨਕ ਅਥਾਰਟੀ ਦੇ ਨੁਮਾਂਇੰਦੇ, 4 ਨੁਮਾਂਇੰਦੇ ਉਦਯੋਗ, ਵਪਾਰ, ਵਣਜ ਅਤੇ ਮੱਛੀ ਪਾਲਣ ਤੋਂ, 2 ਮੈਂਬਰ ਰਾਜ ਸਰਕਾਰ ਵੱਲੋਂ ਚਲਾਏ ਜਾਂਦੇ ਕਾਰਪੋਰੇਸ਼ਨਾਂ ਤੋਂ ਅਤੇ 1 ਮੈਂਬਰ ਸੈਕਟਰੀ ਹੁੰਦਾ ਹੈ।

Leave a Reply

Your email address will not be published. Required fields are marked *

*

x

Check Also

ਪੰਜਾਬ ਦੇ ਮੁੱਖ ਮੰਤਰੀ ਵੱਲੋਂ ਜੰਮੂ ਵਿਖੇ ਪੰਜਾਬ ਰੋਡਵੇਜ਼ ਦੀ ਬੱਸ ‘ਤੇ ਗ੍ਰਨੇਡ ਹਮਲੇ ਦੀ ਨਿਖੇਧੀ…

ਪੰਜਾਬ ਦੇ ਮੁੱਖ ਮੰਤਰੀ ਵੱਲੋਂ ਜੰਮੂ ਵਿਖੇ ਪੰਜਾਬ ਰੋਡਵੇਜ਼ ਦੀ ਬੱਸ ‘ਤੇ ਗ੍ਰਨੇਡ ਹਮਲੇ ਦੀ ...

Sucha Singh Gill and Baldev Dhaliwal highlight Challenges face by Farming Communities…

Well known experts of their respective disciplines, Sucha Singh Gill and Baldev Singh Dhaliwal spelled ...