` ਕੇਂਦਰ ਸਰਕਾਰ ਦੀਆਂ ਦਲਿਤ ਵਿਰੋਧੀ ਨੀਤੀਆਂ ਵਿਰੁੱਧ ਬਸਪਾ ਵੱਲੋਂ ਵਿਸਾਲ ਰੋਸ ਪ੍ਰਦਰਸ਼ਨ..ਦਲਿਤਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ -ਡਾ. ਮੇਘਰਾਜ ਸਿੰਘ – Azad Tv News
Breaking News
Home » Breaking News » ਕੇਂਦਰ ਸਰਕਾਰ ਦੀਆਂ ਦਲਿਤ ਵਿਰੋਧੀ ਨੀਤੀਆਂ ਵਿਰੁੱਧ ਬਸਪਾ ਵੱਲੋਂ ਵਿਸਾਲ ਰੋਸ ਪ੍ਰਦਰਸ਼ਨ..ਦਲਿਤਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ -ਡਾ. ਮੇਘਰਾਜ ਸਿੰਘ

ਕੇਂਦਰ ਸਰਕਾਰ ਦੀਆਂ ਦਲਿਤ ਵਿਰੋਧੀ ਨੀਤੀਆਂ ਵਿਰੁੱਧ ਬਸਪਾ ਵੱਲੋਂ ਵਿਸਾਲ ਰੋਸ ਪ੍ਰਦਰਸ਼ਨ..ਦਲਿਤਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ -ਡਾ. ਮੇਘਰਾਜ ਸਿੰਘ

ਕੇਂਦਰ ਸਰਕਾਰ ਦੀਆਂ ਦਲਿਤ ਵਿਰੋਧੀ ਨੀਤੀਆਂ ਵਿਰੁੱਧ ਬਸਪਾ ਵੱਲੋਂ ਵਿਸਾਲ ਰੋਸ ਪ੍ਰਦਰਸ਼ਨ

ਪੰਜਾਬ ਸਰਕਾਰ ‘ਤੇ ਦਲਿਤ ਵਰਗ ਦੇ ਅਧਿਕਾਰੀਆਂ ਨਾਲ ਜਾਤੀ ਵਿਤਕਰਾ ਕਰਨ ਦਾ ਦੋਸ
——————————————————–
ਸੰਗਰੂਰ () ਕੇਂਦਰ ਸਰਕਾਰ ਦੀਆਂ ਦਲਿਤ ਵਿਰੋਧੀ ਨੀਤੀਆਂ ਤਹਿਤ ਦੇਸ ਅੰਦਰ ਦਲਿਤਾਂ, ਪਛੜਿਆਂ ਅਤੇ ਘੱਟ ਗਿਣਤੀਆਂ ‘ਤੇ ਹੋ ਰਹੇ ਅੱਤਿਆਚਾਰਾਂ ਅਤੇ ਦੇਸ ਦਾ ਭਗਵਾਂਕਰਨ ਦੀਆਂ ਸਾਜ਼ਿਸ਼ਾਂ ਦੇ ਵਿਰੁੱਧ ਬਹੁਜਨ ਸਮਾਜ ਪਾਰਟੀ ਵੱਲੋਂ ਡਿਪਟੀ ਕਮਿਸ਼ਨਰ ਦਫ਼ਤਰ ਸੰਗਰੂਰ  ਅੱਗੇ ਬਸਪਾ ਦੇ ਸੂਬਾਈ ਇੰਚਾਰਜ ਡਾ. ਮੇਘਰਾਜ ਸਿੰਘ (ਸਾਬਕਾ ਮੰਤਰੀ, ਉੱਤਰ ਪ੍ਰਦੇਸ) ਦੀ ਅਗਵਾਈ ਹੇਠ ਵਿਸਾਲ ਰੋਸ ਪ੍ਰਦਰਸ਼ਨ ਕੀਤਾ ਗਿਆ, ਜਿਸ ਵਿੱਚ ਬਸਪਾ ਦੇ ਸੂਬਾਈ ਪ੍ਰਧਾਨ ਰਛਪਾਲ ਸਿੰਘ ਰਾਜੂ, ਸੂਬਾ ਕੋਆਰਡੀਨੇਟਰ ਰਾਜਿੰਦਰ ਰੀਹਲ ਅਤੇ ਨਿਰਮਲ ਸਿੰਘ ਸੁਮਨ, ਸੂਬਾਈ ਜਨਰਲ ਸਕੱਤਰ ਡਾ. ਮੱਖਣ ਸਿੰਘ ਨੇ ਵਿਸ਼ੇਸ਼ ਤੌਰ ‘ਤੇ ਸੰਬੋਧਨ ਕੀਤਾ। ਬਸਪਾ ਦੇ ਸੂਬਾ ਪ੍ਰਧਾਨ ਰਛਪਾਲ ਸਿੰਘ ਰਾਜੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਕਾਰਣ ਦੇਸ ਦੀ ਆਰਥਿਕਤਾ ਤਬਾਹ ਹੋ ਚੁੱਕੀ ਹੈ ਅਤੇ ਨੋਟਬੰਦੀ ਅਤੇ ਜੀਐੱਸਟੀ ਦੇ ਗਲਤ ਫ਼ੈਸਲਿਆਂ ਨੇ ਛੋਟੇ ਦੁਕਾਨਦਾਰ ਅਤੇ ਵਪਾਰੀ ਵਰਗ ਲਈ ਸੰਕਟ ਖੜਾ ਕਰ ਦਿੱਤਾ ਹੈ। ਡਿਪਟੀ ਕਮਿਸ਼ਨਰ ਅਤੇ ਜ਼ਿਲ•ਾ ਪੁਲਿਸ ਮੁਖੀ ‘ਤੇ ਭਾਜਪਾ ਅਤੇ ਆਰਐੱਸਐੱਸ ਦੇ ਚੇਲੇ ਹੋਣ ਦਾ ਦੋਸ ਲਗਾਉਂਦਿਆਂ ਕਿਹਾ ਕਿ ਸੰਗਰੂਰ ਵਿੱਚ ਦਲਿਤਾਂ ‘ਤੇ ਅੱਤਿਆਚਾਰ ਨਾ ਰੁਕੇ ਤਾਂ ਬਸਪਾ ਮੂੰਹ-ਤੋੜ ਜੁਆਬ ਦੇਵੇਗੀ। ਰਛਪਾਲ ਸਿੰਘ ਰਾਜੂ ਨੇ ਕਿਹਾ ਕਿ ਦਲਿਤ ਵਰਗ ਸਬੰਧਿਤ ਆਈਏਐੱਸ, ਆਈਪੀਐੱਸ, ਪੀਸੀਐੱਸ ਤੋਂ ਲੈ ਕੇ ਪਿੰਡ ਦੇ ਨੰਬਰਦਾਰ ਤੱਕ ਦੀਆਂ ਨਿਯੁਕਤੀ ਵਿੱਚ ਜਾਤੀ ਭੇਦਭਾਵ ਕੀਤਾ ਜਾਂਦਾ ਹੈ। ਰਛਪਾਲ ਸਿੰਘ ਰਾਜੂ ਨੇ ਪੰਜਾਬ ਸਰਕਾਰ ਤੋਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੀ ਰਾਸੀ ਤੁਰੰਤ ਲਾਗੂ ਕਰਨ, ਆਂਗਣਵਾੜੀ ਵਰਕਰਾਂ ਵਿਰੁੱਧ ਲਏ ਨਾਦਰਸ਼ਾਹੀ ਫ਼ੈਸਲਾ ਰੱਦ ਕਰਨ, ਠੇਕੇਦਾਰੀ ਸਿਸਟਮ ਅਧੀਨ ਕੰਮ ਕਰਦੇ ਕਾਮਿਆਂ ਨੂੰ ਪੱਕਾ ਕੀਤਾ ਜਾਵੇ, ਮਨਰੇਗਾ ਮਜ਼ਦੂਰਾਂ ਨੂੰ ਬਕਾਇਆ ਰਾਸੀ ਦੇਣ, ਸਗਨ ਸਕੀਮ 51 ਹਜਾਰ ਰੂਪੈ ਕਰਨ, ਆਟਾ ਦਾਲ ਯੋਜਨਾ ਵਿੱਚ ਵਾਧਾ ਕਰਨ, ਕਿਸਾਨਾਂ ਮਜ਼ਦੂਰਾਂ ਦੇ ਕਰਜ਼ੇ ਤੁਰੰਤ ਮੁਆਫ਼ ਕਰਨ ਦੀ ਮੰਗ ਕੀਤੀ। ਉਨ•ਾਂ ਕਿਹਾ ਕਿ ਪਾਵਰਕਾਮ ਵੱਲੋਂ ਲੋਡ ਚੈੱਕ ਕਰਨ ਦੀ ਆੜ ਹੇਠ ਦਲਿਤਾਂ ਅਤੇ ਪਛੜੇ ਵਰਗਾਂ ਦੇ ਲੋਕਾਂ ਦੀ ਘਰੇਲੂ ਬਿਜਲੀ ਮੁਆਫ਼ੀ ਬੰਦ ਕੀਤੀ  ਜਾ ਰਹੀ ਹੈ। ਉਨ•ਾਂ ਮੰਗ ਕੀਤੀ ਕਿ ਖੇਤੀ ਬਿਜਲੀ ਵਾਂਗ ਬਿਨਾਂ ਸ਼ਰਤ ਦਲਿਤਾਂ ਅਤੇ ਪਛੜੇ ਵਰਗਾਂ ਸਮੇਤ ਹਰ ਲੋੜਵੰਦ ਦੀ ਬਿਜਲੀ ਮੁਆਫ਼ ਕੀਤੀ ਜਾਵੇ। ਉਨ•ਾਂ ਐਲਾਨ ਕੀਤਾ ਕਿ ਪੰਜਾਬ ਦੀਆਂ ਕਾਰਪੋਰੇਸਨ ਚੋਣਾਂ ਬਸਪਾ ਹਾਥੀ ਦੇ ਨਿਸਾਨ ‘ਤੇ ਲੜੇਗੀ। ਬਸਪਾ ਦੇ ਸੂਬਾਈ ਇੰਚਾਰਜ ਡਾ. ਮੇਘਰਾਜ ਸਿੰਘ (ਸਾਬਕਾ ਮੰਤਰੀ, ਉੱਤਰ ਪ੍ਰਦੇਸ) ਨੇ ਦੋਸ ਲਗਾਇਆ ਕਿ ਦਲਿਤਾਂ, ਪਛੜਿਆਂ ਅਤੇ ਘੱਟ ਗਿਣਤੀਆਂ ਵਿਰੁੱਧ ਗਊ ਰੱਖਿਆ, ਤਿੰਨ ਤਲਾਕ, ਲਵ ਜਹਾਦ ਆਦਿ ਵਰਗੇ ਫ਼ਿਰਕੂ ਮੁੱਦੇ ਉਭਾਰ ਕੇ ਯੋਜਨਾਬੱਧ ਅੱਤਿਆਚਾਰ ਕੀਤੇ ਜਾ ਰਹੇ ਹਨ। ਡਾ. ਮੇਘਰਾਜ ਨੇ ਕੇਂਦਰ ‘ਤੇ ਦਲਿਤ ਵਿਰੋਧੀ ਹੋਣ ਦਾ ਦੋਸ ਲਗਾਉਂਦਿਆਂ ਕਿਹਾ ਕਿ ਭਾਜਪਾ ਵੱਲੋਂ ਆਰਐੱਸਐੱਸ ਦੇ ਇਸ਼ਾਰੇ ‘ਤੇ ਰਾਜ ਸਭਾ ਅੰਦਰ ਦਲਿਤਾਂ ਦੀ ਆਵਾਜ਼ ਬੁਲੰਦ ਕਰਨ ਵਾਲੀ ਬਸਪਾ ਮੁਖੀ ਭੈਣ ਕੁਮਾਰੀ ਮਾਇਆਵਤੀ ਨੂੰ ਦਲਿਤ ਮੁੱਦਿਆਂ ਤੇ ਬੋਲਣ ਤੋਂ ਰੋਕਣਾ ਭਾਰਤ ਦੀ ਲੋਕਤੰਤਰਿਕ ਵਿਵਸਥਾ ਦਾ ਘਾਣ ਹੈ। ਕੇਂਦਰ ਸਰਕਾਰ ਵੱਲੋਂ ਸਿੱਖਿਆ ਦਾ ਭਗਵਾਂਕਰਨ ਅਤੇ ਯੂਨੀਵਰਸਿਟੀਆਂ ਅੰਦਰ ਭੈਅ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ। ਆਰ.ਐੱਸ.ਅੱੈਸ ਅਤੇ ਭਾਜਪਾ ਵੱਲੋਂ ਦੇਸ ਨੂੰ ਹਿੰਦੂ ਰਾਸ਼ਟਰ ਬਣਾਉਣ ਦੀਆਂ ਕੋਸ਼ਿਸ਼ਾਂ ਨੂੰ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ.ਬੀ.ਆਰ. ਅੰਬੇਡਕਰ ਅਤੇ ਬਸਪਾ ਸੰਸਥਾਪਕ ਸਾਹਿਬ ਸ੍ਰੀ ਕਾਂਸੀ ਰਾਮ ਜੀ ਦੀ ਸੋਚ ਅਤੇ ਸਿਧਾਂਤ ‘ਤੇ ਪਹਿਰਾ ਦਿੰਦਿਆਂ ਬਸਪਾ ਸਫਲ ਨਹੀ ਹੋਣ ਦੇਵੇਗੀ। ਉਨ•ਾਂ ਦਲਿਤਾਂ, ਪਛੜਿਆਂ ਅਤੇ ਘੱਟ ਗਿਣਤੀਆਂ ਨੂੰ ਇੱਕ ਪਲੇਟਫ਼ਾਰਮ ਤੇ ਇਕੱਠੇ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ ਉਨ•ਾਂ ਦੇ ਹਿੱਤ ਬਹੁਜਨ ਸਮਾਜ ਪਾਰਟੀ ਦੀ ਯੋਗ ਅਤੇ ਗਤੀਸ਼ੀਲ ਅਗਵਾਈ ਹੇਠ ਸੁਰੱਖਿਅਤ ਰਹਿ ਸਕਦੇ ਹਨ। ਬਸਪਾ ਦੇ ਜੋਨ ਇੰਚਾਰਜ ਚਮਕੌਰ ਸਿੰਘ ਵੀਰ, ਕੁਲਦੀਪ ਸਿੰਘ ਸਰਦੂਲਗੜ•, ਗੁਰਮੇਲ ਸਿੰਘ ਚੰਦੜ, ਬਲਜੀਤ ਸਿੰਘ ਭਾਰਾਪੁਰ, ਪ੍ਰਵੀਨ ਬੰਗਾ, ਬਲਦੇਵ ਮਹਿਰਾ ਆਦਿ ਆਗੂਆਂ ਨੇ ਪੰਜਾਬ ਸਰਕਾਰ ‘ਤੇ ਚੋਣ ਵਾਅਦਿਆਂ ਤੋਂ ਮੁਕਰ ਜਾਣ ਦਾ ਦੋਸ ਲਗਾਉਂਦਿਆਂ ਕਿਹਾ ਕਿ ਦੇਸ ਦੇ ਅੰਨ ਦਾਤੇ ਕਿਸਾਨ ਭਰਾਵਾਂ ਵੱਲੋਂ ਖ਼ੁਦਕੁਸ਼ੀਆਂ ਦਾ ਰੁਝਾਨ ਲਗਾਤਾਰ ਵੱਧ ਰਿਹਾ ਹੈ। ਕਿਸਾਨ ਮਜ਼ਦੂਰਾਂ ਦੇ ਕਰਜ਼ਿਆਂ ‘ਤੇ ਲੀਕ ਮਾਰਨ ਸਮੇਤ ਬੇਰੁਜ਼ਗਾਰੀ, ਗੁੰਡਾਗਰਦੀ, ਨਸੇ ਅਤੇ ਭ੍ਰਿਸ਼ਟਾਚਾਰ ਆਦਿ ਮੁੱਦਿਆਂ ‘ਤੇ ਸੂਬਾ ਸਰਕਾਰ ਬੁਰੀ ਤਰਾਂ ਫ਼ੇਲ• ਹੋ ਚੁੱਕੀ ਹੈ। ਬਸਪਾ ਦੇ ਸੂਬਾਈ ਜਨਰਲ ਸਕੱਤਰ ਡਾ. ਮੱਖਣ ਸਿੰਘ ਨੇ ਜ਼ਿਲ•ਾ ਪ੍ਰਸ਼ਾਸਨ ‘ਤੇ ਵਰ•ਦਿਆਂ ਕਿਹਾ ਕਿ ਜ਼ਿਲ•ੇ ਦਾ ਡਿਪਟੀ ਕਮਿਸ਼ਨਰ ਅਤੇ ਪੁਲਿਸ ਮੁਖੀ ਦਲਿਤ ਵਿਰੋਧੀ ਹਨ, ਕਿਉਂਕਿ ਜ਼ਿਲ•ੇ ਅੰਦਰ ਦਲਿਤ ਵਰਗ ਤੇ ਤਸ਼ੱਦਦ ਰੁਕਣ ਦਾ ਨਾਂ ਨਹੀਂ ਲੈ ਰਿਹਾ। ਉਨ•ਾਂ ਕਿਹਾ ਕਿ ਪਿੰਡ ਧੰਦੀਵਾਲ ਵਿੱਚ ਦਲਿਤਾਂ ਦਾ ਸਮਾਜਿਕ ਬਾਈਕਾਟ, ਪਿੰਡ ਰੇਤਗੜ• ਵਿਖੇ ਦਲਿਤਾਂ ‘ਤੇ ਗੋਲੀ ਕਾਂਡ, ਪਿੰਡ ਫ਼ਤਿਹਗੜ• ਗੰਢੂਆਂ ਵਿੱਚ ਚਾਰ ਦਲਿਤ ਔਰਤਾਂ ‘ਤੇ ਅੱਤਿਆਚਾਰ, ਸੂਲਰ ਘਰਾਟ ਦੀ ਪਟਾਕਾ ਫ਼ੈਕਟਰੀ ਵਿੱਚ ਦਲਿਤ ਪਰਿਵਾਰ ਦੇ ਸੱਤ ਨੌਜਵਾਨ ਮਾਰੇ ਜਾਣ ਅਤੇ ਕਪਿਆਲ ਵਿਖੇ ਗੰਦੇ ਪਾਣੀ ਦੇ ਨਿਕਾਸੀ ਆਦਿ ਮਾਮਲਿਆਂ ਵਿੱਚ ਜ਼ਿਲ•ਾ ਪ੍ਰਸ਼ਾਸਨ ਦਾ ਪੱਖਪਾਤੀ ਰਵੱਈਆ ਸਾਹਮਣੇ ਆਇਆ ਹੈ। ਉਨ•ਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਡਿਪਟੀ ਕਮਿਸ਼ਨਰ ਅਤੇ ਜ਼ਿਲ•ਾ ਪੁਲਿਸ ਮੁਖੀ ਨੂੰ ਤੁਰੰਤ ਬਦਲ ਕੇ ਇੱਥੇ ਦਲਿਤ ਵਰਗ ਨਾਲ ਸਬੰਧਿਤ ਡਿਪਟੀ ਕਮਿਸ਼ਨਰ ਅਤੇ ਐੱਸ.ਐੱਸ.ਪੀ ਲਗਾਏ ਜਾਣ। ਉਨ•ਾਂ ਕਿਹਾ ਕਿ ਦਲਿਤ ਵਰਗ ਦੇ ਸਰਕਾਰੀ ਮੁਲਾਜ਼ਮਾਂ ਨਾਲ ਵੀ ਜਾਤੀ ਵਿਤਕਰਾ ਕੀਤਾ ਜਾਂਦਾ ਹੈ ਕਿਉਂਕਿ ਜ਼ਿਲ•ਾ ਸੰਗਰੂਰ ਅਧੀਨ ਪੈਂਦੇ 22 ਪੁਲਿਸ ਥਾਣਿਆਂ ਵਿੱਚ ਸਿਰਫ਼ ਇੱਕ ਥਾਣੇ ਦਾ ਐੱਸਐੱਚਓ ਦਲਿਤ ਵਰਗ ਨਾਲ ਸਬੰਧਿਤ ਹੈ ਅਤੇ ਹਰ ਵਿਭਾਗ ਵਿੱਚ ਸਮੁੱਚੇ ਪੰਜਾਬ ਅੰਦਰ ਇਹੀ ਰੁਝਾਨ ਹੈ, ਜੋ ਠੀਕ ਨਹੀਂ ਹੈ। ਇਸ ਮੌਕੇ ਰਚਨਾ ਦੇਵੀ ਸੂਬਾ ਇੰਚਾਰਜ ਮਹਿਲਾ ਵਿੰਗ, ਬਲਦੇਵ ਸਿੰਘ ਮਹਿਰਾ ਮੀਤ ਪ੍ਰਧਾਨ ਪੰਜਾਬ,ਚਮਕੌਰ ਸਿੰਘ ਵੀਰ (ਸਾਬਕਾ ਪੀਸੀਅਐੱਸ ਅਧਿਕਾਰੀ), ਸੂਬਾ ਸਕੱਤਰ ਗੁਰਮੇਲ ਸਿੰਘ ਚੰਦੜ, ਸੂਬਾ ਸਕੱਤਰ ਕੁਲਦੀਪ ਸਿੰਘ ਸਰਦੂਲਗੜ•, ਬਲਜੀਤ ਸਿੰਘ ਭਾਰਾਪੁਰ, ਪ੍ਰਵੀਨ ਬੰਗਾ, ਮੀਡੀਆ ਇੰਚਾਰਜ ਕੁਲਵੰਤ ਸਿੰਘ ਟਿੱਬਾ, ਕੇਵਲ ਸਿੰਘ ਸੈਦੋਕੇ, ਰਾਮ ਸਿੰਘ ਗੋਗੀ, ਬਲਵਿੰਦਰ ਬਿੱਟਾ (ਚਾਰੇ ਜੋਨ ਇੰਚਾਰਜ ਲੁਧਿਆਣਾ), ਧੰਨਾ ਸਿੰਘ ਸੇਰੋਂ ਜਿਲ•ਾ ਇੰਚਾਰਜ ਸੰਗਰੂਰ, ਕਰਨੈਲ ਸਿੰਘ ਨੀਲੋਵਾਲ ਜ਼ਿਲ•ਾ ਪ੍ਰਧਾਨ ਸੰਗਰੂਰ, ਡਾ. ਸਰਬਜੀਤ ਸਿੰਘ ਖੇੜੀ ਜ਼ਿਲ•ਾ ਪ੍ਰਧਾਨ ਬਰਨਾਲਾ, ਜਗਤਾਰ ਸਿੰਘ ਜ਼ਿਲ•ਾ ਪ੍ਰਧਾਨ ਮੋਗਾ, ਨਿਰਮਲ ਸਾਈਂ ਜ਼ਿਲ•ਾ ਪ੍ਰਧਾਨ ਲੁਧਿਆਣਾ (ਦਿਹਾਤੀ), ਪਵਿੱਤਰ ਸਿੰਘ ਸੰਗਰੂਰ, ਦਰਸਨ ਸਿੰਘ ਬਾਜਵਾ, ਮੋਤੀ ਲਾਲ ਛਾਛੀਆ, ਸਾਦਿਕ ਅਲੀ, ਬੀਬੀ ਕਿਰਨਦੀਪ ਕੌਰ, ਰਾਮਦਾਸ ਭੁੱਕਲ ਆਦਿ ਆਗੂ ਵੀ ਹਾਜ਼ਰ ਸਨ।

Leave a Reply

Your email address will not be published. Required fields are marked *

*

x

Check Also

ਸੰਗਰੂਰ ਅਧੀਨ ਆਉਂਦੇ 7 ਵਿਧਾਨ ਸਭਾ ਹਲਕਿਆਂ ਵਿੱਚ ਸਥਾਪਤ 1325 ਪੋਲਿੰਗ ਬੂਥਾਂ ਵਿੱਚ ਵੋਟਰਾਂ ਦੀ ਸੁਵਿਧਾ ਲਈ ਪੀਣ ਵਾਲਾ ਸਾਫ਼ ਪਾਣੀ, ਬਿਜਲੀ, ਹਵਾ..,

ਸਮੂਹ ਸਹਾਇਕ ਰਿਟਰਨਿੰਗ ਅਧਿਕਾਰੀਆਂ ਅਤੇ ਨੋਡਲ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ * ਚੋਣ ਕਮਿਸ਼ਨ ਦੀਆਂ ਹਦਾਇਤਾਂ ...

ਕਾਉਂਸਲੇਟ ਜਨਰਲ ਆਫ਼ ਇੰਡੀਆ ਨੇ ਫਰੈਂਕਫਰਟ ਵਿਖੇ ਧੂਮਧਾਮ ਨਾਲ ਮਨਾਈ ਵਿਸਾਖੀਭੰਗੜੇ, ਗਿੱਧੇ ਅਤੇ ਪੰਜਾਬੀ ਲੋਕ ਕਲਾਕਾਰਾਂ ਦੀਆਂ ਪੇਸ਼ਕਾਰੀਆਂ ਨੇ ਸਮਾਗਮ ਨੂੰ ਚਾਰ-ਚੰਨ ਲਾਏ

ਕਾਉਂਸਲੇਟ ਜਨਰਲ ਆਫ਼ ਇੰਡੀਆ ਨੇ ਫਰੈਂਕਫਰਟ ਵਿਖੇ ਧੂਮਧਾਮ ਨਾਲ ਮਨਾਈ ਵਿਸਾਖੀ ਭੰਗੜੇ, ਗਿੱਧੇ ਅਤੇ ਪੰਜਾਬੀ ...