` ਕਿਸਾਨੀ ਦੇ ਭਲੇ ਲਈ ਪੰਜਾਬ ਤੇ ਮਹਾਂਰਾਸ਼ਟਰ ਵੱਲੋਂ ਇਕੱਠ ਮਿਲ ਕੇ ਸਹਿਕਾਰਤਾ ਲਹਿਰ ਖੜ•ੀ ਕਰਨ ਦਾ ਅਹਿਦ.. – Azad Tv News
Home » Breaking News » ਕਿਸਾਨੀ ਦੇ ਭਲੇ ਲਈ ਪੰਜਾਬ ਤੇ ਮਹਾਂਰਾਸ਼ਟਰ ਵੱਲੋਂ ਇਕੱਠ ਮਿਲ ਕੇ ਸਹਿਕਾਰਤਾ ਲਹਿਰ ਖੜ•ੀ ਕਰਨ ਦਾ ਅਹਿਦ..

ਕਿਸਾਨੀ ਦੇ ਭਲੇ ਲਈ ਪੰਜਾਬ ਤੇ ਮਹਾਂਰਾਸ਼ਟਰ ਵੱਲੋਂ ਇਕੱਠ ਮਿਲ ਕੇ ਸਹਿਕਾਰਤਾ ਲਹਿਰ ਖੜ•ੀ ਕਰਨ ਦਾ ਅਹਿਦ..

ਕਿਸਾਨੀ ਦੇ ਭਲੇ ਲਈ ਪੰਜਾਬ ਤੇ ਮਹਾਂਰਾਸ਼ਟਰ ਵੱਲੋਂ ਇਕੱਠ ਮਿਲ ਕੇ ਸਹਿਕਾਰਤਾ ਲਹਿਰ ਖੜ•ੀ ਕਰਨ ਦਾ ਅਹਿਦ
•       ਮਹਾਂਰਾਂਸ਼ਟਰ ਦੇ ਸਹਿਕਾਰਤਾ ਮੰਤਰੀ ਦੇਸ਼ਮੁੱਖ ਨਵੰਬਰ ਮਹੀਨੇ ਸਹਿਕਾਰਤਾ ਸਪਤਾਹ ਦੌਰਾਨ ਪੰਜਾਬ ਵਿੱਚ ਮੁੱਖ ਮਹਿਮਾਨ ਵਜੋਂ ਕਰਨਗੇ ਸ਼ਿਰਕਤ
ਮੁੰਬਈਂ/ਚੰਡੀਗੜ•, 25 ਜੁਲਾਈ
ਮਾਰਕਫੈੱਡ ਨੇ ਆਪਣੇ ਉਤਪਾਦਾਂ ਦੀ ਵਿਕਰੀ ਲਈ ਗੁਜਰਾਤ ਦੇ ਵਡੋਦਰਾ ਤੋਂ ਬਾਅਦ ਹੋਰ ਕਦਮ ਵਧਾਉਂਦਿਆਂ ਹੁਣ ਮਹਾਂਰਾਸ਼ਟਰ ਵਿੱਚ ਵੀ ਆਪਣੇ ਉਤਪਾਦਾਂ ਦੇ ਵਿਕਰੀ ਕੇਂਦਰ ਸਥਾਪਤ ਕਰਨ ਜਾ ਰਿਹਾ ਹੈ। ਇਸ ਸਬੰਧੀ ਅੱਜ ਮੁੰਬਾਈ ਵਿਖੇ ਪੰਜਾਬ ਦੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਮਹਾਰਾਸ਼ਟਰ ਦੇ ਸਹਿਕਾਰਤਾ ਤੇ ਟੈਕਸਟਾਈਲ ਮੰਦਰੀ ਸ੍ਰੀ ਸੁਭਾਸ਼ਜੀ ਦੇਸ਼ਮੁੱਖ ਦੀ ਹਾਜ਼ਰੀ ਵਿੱਚ ਮਾਰਕਫੈਡ ਅਤੇ ਮਹਾਂਰਾਸ਼ਟਰ ਦੇ ਸਹਿਕਾਰੀਆਂ ਅਦਾਰਿਆਂ ਨਾਲ ਆਪਸੀ ਸਹਿਮਤੀ (ਐਮ.ਓ.ਯੂ.) ਸਹੀਬੱਧ ਕੀਤੇ ਗਏ।
ਮੁੰਬਈ ਦੇ ਮਾਲਾਬਾਰ ਹਿੱਲਜ਼ ਦੇ ਸਰਕਾਰੀ ਗੈਸਟ ਹਾਊਸ ਵਿੱਚ ਦੋਵੇਂ ਸੂਬਿਆਂ ਦੇ ਸਹਿਕਾਰਤਾ ਵਿਭਾਗ ਦੇ ਉਚ ਅਧਿਕਾਰੀਆਂ ਦੀ ਮੈਰਾਥਨ ਮੀਟਿੰਗ ਦੌਰਾਨ ਸੰਬਧੋਨ ਕਰਦਿਆਂ ਪੰਜਾਬ ਦੇ ਸਹਿਕਾਰਤਾ ਮੰਤਰੀ ਸ. ਰੰਧਾਵਾ ਨੇ ਕਿਹਾ ਕਿ ਕਿਸਾਨੀ ਦੋਵਾਂ ਸੂਬਿਆਂ ਦੀ ਆਰਥਿਕਤਾ ਦੀ ਰੀੜ•• ਦੀ ਹੱਡੀ ਹੈ ਅਤੇ ਜੇਕਰ ਕਿਸਾਨੀ ਨੂੰ ਮੁੜ ਪੈਰਾਂ ਸਿਰ ਕਰਨਾ ਹੈ ਤਾਂ ਪੰਜਾਬ ਤੇ ਮਹਾਂਰਾਸ਼ਟਰ ਨੂੰ ਮਿਲ ਕੇ ਸਾਂਝੀ ਸਹਿਕਾਰਤਾ ਲਹਿਰ ਸ਼ੁਰੂ ਕਰਨੀ ਪਵੇਗੀ। ਉਨ•ਾਂ ਕਿਹਾ ਕਿ ਦੋਵੇਂ ਸੂਬੇ ਸਹਿਕਾਰਤਾ ਖੇਤਰ ਵਿੱਚ ਦੇਸ਼ ਦੀ ਅਗਵਾਈ ਕਰਨ ਦੀ ਸਮਰੱਥਾ ਰੱਖਦੇ ਹਨ ਅਤੇ ਜਿਸ ਨਾਲ ਕਿਸਾਨੀ ਦਾ ਭਲਾ ਹੋਵੇਗਾ। ਉਨ•ਾਂ ਕਿਹਾ ਕਿ ਕਿਸਾਨਾਂ ਦੀ ਘਟਦੀ ਜ਼ਮੀਨ ਕਾਰਨ ਅੱਜ ਕਿਸਾਨੀ ਖਤਰੇ ਵਿੱਚ ਹੈ। ਸ. ਰੰਧਾਵਾ ਨੇ ਮਹਾਂਰਾਸ਼ਟਰ ਦੇ ਆਪਣੇ ਹਮਰੁਤਬਾ ਸ੍ਰੀ ਦੇਸ਼ਮੁੱਖ ਨੂੰ ਨਵੰਬਰ ਮਹੀਨੇ ਪੰਜਾਬ ਵਿੱਚ ਸਹਿਕਾਰਤਾ ਸਪਤਾਹ ਮੌਕੇ ਮੁੱਖ ਮਹਿਮਾਨ ਵਜੋਂ ਆਉਣ ਦਾ ਸੱਦਾ ਦਿੱਤਾ ਜਿਸ ਨੂੰ ਉਨ•ਾਂ ਸਵਿਕਾਰ ਕਰ ਲਿਆ।
ਇਸ ਮੌਕੇ ਮਹਾਰਾਸ਼ਟਰ ਦੇ ਸਹਿਕਾਰਤਾ ਮੰਤਰੀ ਸ੍ਰੀ ਦੇਸ਼ਮੁੱਖ ਨੇ ਮਾਰਕਫੈੱਡ ਨੂੰ ਰਾਜ ਦੇ ਸਾਰੇ 35 ਜ਼ਿਲਿ•ਆਂ ਵਿੱਚ ਆਪਣੇ ਉਤਪਾਦਾਂ ਦੀ ਵਿਕਰੀ ਕਰਨ ਦਾ ਸੱਦਾ ਦਿੱਤਾ ਅਤੇ ਨਾਲ ਹੀ ਕਿਹਾ ਕਿ ਮਹਾਂਰਾਸ਼ਟਰ ਮਾਰਕਫੈਡ ਵੱਲੋਂ ਤਿਆਰ ਕੀਤੇ ਜਾਂਦੇ ਉਤਪਾਦ ਪੰਜਾਬ ਦੇ 22 ਜ਼ਿਲਿ•ਆਂ ਵਿੱਚ ਵੇਚੇ ਜਾਣ। ਉਨ•ਾਂ ਪੰਜਾਬ ਦੇ ਸਹਿਕਾਰਤਾ ਮੰਤਰੀ ਵੱਲੋਂ ਵਫਦ ਸਮੇਤ ਦੁਵੱਲੀ ਗੱਲਬਾਤ ਲਈ ਮੁੰਬਈ ਆਉਣ ‘ਤੇ ਸਵਾਗਤ ਕਰਦਿਆਂ ਕਿਹਾ ਕਿ ਇਹ ਪਹਿਲ ਸਹਿਕਾਰਤਾ ਖੇਤਰ ਨੂੰ ਬਹੁਤ ਅੱਗੇ ਲੈ ਕੇ ਜਾਵੇਗੀ।
ਇਸ ਤੋਂ ਬਾਅਦ ਦੋਵਾਂ ਸੂਬਿਆਂ ਦੇ ਸਹਿਕਾਰਤਾ ਮੰਤਰੀਆਂ ਨੇ ਸਾਂਝਾ ਪ੍ਰੋਗਰਾਮ ਜਾਰੀ ਕਰਦਿਆਂ ਦੱਸਿਆ ਕਿ ਆਉਂਦੇ ਦੋ ਮਹੀਨਿਆਂ ਵਿੱਚ ਸ਼ੋਲਾਪੁਰ, ਨਾਗਪੁਰ ਤੇ ਮੁੰਬਈ ਵਿੱਚ ਮਾਰਕਫੈੱਡ ਦੇ ਵਿਕਰੀ ਕੇਂਦਰ ਕਾਇਮ ਹੋਣਗੇ ਜਿਨ•ਾਂ ‘ਤੇ ਮਾਰਕਫੈਡ ਦੇ ਉਤਪਾਦਾਂ ਦੀ ਵਿਕਰੀ ਹੋਵੇਗੀ ਅਤੇ ਇਸੇ ਤਰ•ਾਂ ਦੋ ਮਹੀਨਿਆਂ ਅੰਦਰ ਪੰਜਾਬ ਵਿੱਚ ਪਹਿਲੇ ਪੜਾਅ ‘ਚ ਚੰਡੀਗੜ•, ਅੰਮ੍ਰਿਤਸਰ, ਲੁਧਿਆਣਾ ਤੇ ਜਲੰਧਰ ਵਿੱਚ ਮਾਰਕਫੈੱਡ ਦੇ ਵਿਕਰੀ ਕੇਂਦਰਾਂ ਉਤੇ ਮਹਾਰਾਸ਼ਟਰ ਦੇ ਤਿੰਨੋ ਮਾਰਕਫੈਡ ਅਦਾਰਿਆਂ ਦੇ ਉਤਪਾਦ ਵੇਚੇ ਜਾਣਗੇ।
ਇਸ ਤੋਂ ਬਾਅਦ ਮਾਰਕਫੈਡ ਪੰਜਾਬ ਦੇ ਪ੍ਰਬੰਧਕੀ ਨਿਰਦੇਸ਼ਕ ਸ੍ਰੀ ਵਰੁਣ ਰੂਜ਼ਮ ਵੱਲੋਂ ਮਹਾਂਰਾਸ਼ਟਰ ਮਾਰਕਫੈਡ ਦੇ ਪ੍ਰਬੰਧਕੀ ਨਿਰਦੇਸ਼ਕ ਡਾ.ਯੋਗੇਸ਼ ਮਹਾਸੇ, ਮੁੰਬਈ ਸਹਿਕਾਰੀ ਵਿਕਾਸ ਕਾਰਪੋਰੇਸ਼ਨ ਦੇ ਪ੍ਰਬੰਧਕੀ ਨਿਰਦੇਸ਼ਕ ਮਿਲੰਦ ਆਕਰੇ ਤੇ ਵਿਦਰਭਾ ਸਹਿਕਾਰੀ ਵਿਕਾਸ ਕਾਰਪੋਰੇਸ਼ਨ ਦੇ ਪ੍ਰਬੰਧਕੀ ਨਿਰਦੇਸ਼ਕ ਸ੍ਰੀ ਹਰੀ ਬਾਬੂ ਨਾਲ ਤਿੰਨ ਐਮ.ਓ.ਯੂ. ਦਸਤਖਤ ਕੀਤੇ।
ਇਸ ਮੌਕੇ ਮਾਰਕਫੈਡ ਦੇ ਚੇਅਰਮੈਨ ਸ. ਅਮਰਜੀਤ ਸਿੰਘ ਸਮਰਾ ਤੇ ਵਿਧਾਇਕ ਸ. ਹਰਪ੍ਰਤਾਪ ਸਿੰਘ ਅਜਨਾਲਾ, ਪੰਜਾਬ ਦੇ ਵਧੀਕ ਮੁੱਖ ਸਕੱਤਰ ਸਹਿਕਾਰਤਾ ਸ੍ਰੀ ਡੀ.ਪੀ.ਰੈਡੀ, ਮਹਾਂਰਾਸ਼ਟਰ ਦੇ ਵਧੀਕ ਮੁੱਖ ਸਕੱਤਰ ਸਹਿਕਾਰਤਾ ਸ੍ਰੀ ਐਸ.ਐਸ.ਸੰਧੂ, ਵਧੀਕ ਮੁੱਖ ਸਕੱਤਰ ਮਾਰਕੀਟਿੰਗ ਸ੍ਰੀ ਵਿਜੇ ਕੁਮਾਰ, ਮਾਰਕਫੈਡ ਪੰਜਾਬ ਦੇ ਵਧੀਕ ਪ੍ਰਬੰਧਕੀ ਨਿਰਦੇਸ਼ਕ ਸ੍ਰੀ ਬਾਲ ਮੁਕੰਦ ਸ਼ਰਮਾ, ਓ.ਐਸ.ਡੀ. (ਖਾਦਾਂ) ਸ੍ਰੀ ਗਗਨ ਵਾਲੀਆ ਤੇ ਸੀਨੀਅਰ ਮਾਰਕੀਟਿੰਗ ਮੈਨੇਜਰ ਸ੍ਰੀ ਮਨਦੀਪ ਸਿੰਘ ਬਰਾੜ ਵੀ ਹਾਜ਼ਰ ਸਨ।

Leave a Reply

Your email address will not be published. Required fields are marked *

*

x

Check Also

पी.एस.आई.ई.सी. के औद्योगिक प्लाटों के डिफॉलटर अलाटियों को उत्पादन /निर्माण शुरू करने के लिए समय सीमा में ढील दी-सुंदर शाम अरोड़ा..

चंडीगढ़, 15 फरवरी: उद्योगपतियों को बड़ी राहत देते हुए पंजाब स्मॉल इंडस्ट्रीज़ और एक्सपोर्ट कोर्पोरेशन ...

पंजाब सरकार द्वारा पुलवामा के शहीदों को राजकीय सम्मान के साथ अंतिम विदाई देने का फैसला..

चंडीगढ़, 15 फरवरी: पंजाब सरकार के प्रवक्ता ने बताया कि राज्य सरकार द्वारा पुलवामा के ...