` ਇੱਟਾਂ ਵਾਲਾ ਟਰੱਕ ਪਲਟ ਜਾਣ ਕਾਰਨ ਆਵਾਜਾਈ ਪ੍ਰਭਾਵਿਤ ਡਰਾਇਵਰ ਨੇ ਲਾਇਆ ਸੀਵਰੇਜ ਮਹਿਕਮੇ ਅਤੇ ਠੇਕੇਦਾਰ ਤੇ ਘਟੀਆਂ ਮਟੀਰੀਅਲ ਦਾ ਦੋਸ਼… – Azad Tv News
Home » Breaking News » ਇੱਟਾਂ ਵਾਲਾ ਟਰੱਕ ਪਲਟ ਜਾਣ ਕਾਰਨ ਆਵਾਜਾਈ ਪ੍ਰਭਾਵਿਤ ਡਰਾਇਵਰ ਨੇ ਲਾਇਆ ਸੀਵਰੇਜ ਮਹਿਕਮੇ ਅਤੇ ਠੇਕੇਦਾਰ ਤੇ ਘਟੀਆਂ ਮਟੀਰੀਅਲ ਦਾ ਦੋਸ਼…

ਇੱਟਾਂ ਵਾਲਾ ਟਰੱਕ ਪਲਟ ਜਾਣ ਕਾਰਨ ਆਵਾਜਾਈ ਪ੍ਰਭਾਵਿਤ ਡਰਾਇਵਰ ਨੇ ਲਾਇਆ ਸੀਵਰੇਜ ਮਹਿਕਮੇ ਅਤੇ ਠੇਕੇਦਾਰ ਤੇ ਘਟੀਆਂ ਮਟੀਰੀਅਲ ਦਾ ਦੋਸ਼…

ਲ਼ਹਿਰਾਗਾਗਾ ਸ਼ੰਭੂ ਗੋਇਲ, ਸਥਾਨਕ ਸ਼ਹਿਰ ਵਿੱਚ ਸੀਵਰੇਜ ਦੇ ਘਟੀਆਂ ਪ੍ਰਬੰਧਾਂ ਦੀਆਂ ਖਬਰਾਂ ਨਿੱਤ ਦਿਹਾੜੇ ਲੱਗਦੀਆਂ ਹਨ ਪਰ ਪ੍ਰਸ਼ਾਸ਼ਨ ਦੇ ਕੰਨਾਂ ਤੇ ਜੂੰ ਤੱਕ ਨਹੀਂ ਸਰਕਦੀ। ਇਸਦੇ ਚੱਲਦਿਆਂ ਅੱਜ ਫਿਰ ਇੱਕ ਇੱਟਾਂ ਦਾ ਭਰਿਆ ਟਰੱਕ ਲਹਿਰਾ ਜਾਖਲ ਟੀ. ਪੁਆਇੰਟ ਗਾਗਾ ਨਹਿਰ ਦੇ ਕੋਲ ਪਲਟ ਗਿਆ ਜਿਸ ਕਾਰਨ ਇੱਟਾਂ ਖਿੱਲਰ ਗਈਆਂ ਅਤੇ ਟਰੱਕ ਦਾ ਬਹੁਤ ਭਾਰੀ ਨੁਕਸਾਨ ਵੀ ਹੋ ਗਿਆ ਅਤੇ ਆਵਾਜਾਈ ਵੀ ਪ੍ਰਭਾਵਿਤ ਹੋਈ। ਪਰ ਖੁਸ਼ਕਿਸਮਤੀ ਇਹ ਰਹੀ ਕਿ ਬਹੁਤ ਆਵਾਜਾਈ ਦੇ ਬਾਵਜੂਦ ਵੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਟਰੱਕ ਦੇ ਡਰਾਇਵਰ ਗੁਰਪ੍ਰੀਤ ਸਿੰਘ ਨੇ ਭਰੇ ਮਨ ਨਾਲ ਕਿਹਾ ਕਿ ਮੈਂ ਇਹ ਇੱਟਾਂ ੪ ਕਿਲੋਮੀਟਰ ਦੂਰ ਅਲੀਸ਼ੇਰ ਵਾਲੇ ਭੱਠੇ ਤੋਂਂ ਭਰ ਕੇ ਲਿਆਇਆ ਸੀ ਤੇ ਲੁਧਿਆਣਾ ਜਾਣਾ ਸੀ ਪਰੰਤੂ ਸੀਵਰੇਜ ਦੇ ਮਾੜੇ ਪ੍ਰਬੰਧਾਂ ਨੇ ਮੇਰਾ ਲੱਖਾਂ ਰੁਪੈ ਦਾ ਨੁਕਸਾਨ ਕਰਾ ਦਿੱਤਾ । ਉਨ੍ਹਾਂ ਕਿਹਾ ਕਿ ਠੇਕੇਦਾਰ ਅਤੇ ਪ੍ਰਸ਼ਾਸ਼ਨ ਨੇ ਮਿਲੀ ਭੁਗਤ ਕਰਕੇ ਪੂਰੇ ਸ਼ਹਿਰ ਵਿੱਚ ਸੀਵਰੇਜ ਪਾ ਕੇ ਸੜਕ ਬਨਾਉਣ ਤੋਂ ਪਹਿਲਾਂ ਮਿੱਟੀ ਪੂਰੀ ਤਰ੍ਹਾਂ ਦੱਬੀ ਨਹੀਂ। ਜਿਸ ਕਰਕੇ ਸ਼ਹਿਰ ਵਿੱਚ ਹਰ ਰੋਜ਼ ਵਾਹਨ ਪਲਟਦੇ ਹਨ। ਉਨ੍ਹਾਂ ਕਿਹਾ ਕਿ ਸੀਵਰੇਜ ਮਹਿਕਮੇ ਅਤੇ ਠੇਕੇਦਾਰਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਮੇਰੇ ਹੋਏ ੨ ਲੱਖ ਦੇ ਨੁਕਸਾਨ ਦਾ ਮੁਆਵਜ਼ਾ ਮਿਲਣਾ ਚਾਹੀਦਾ ਹੈ।

Leave a Reply

Your email address will not be published. Required fields are marked *

*

x

Check Also

ਪੰਜਾਬ ਦੇ ਮੁੱਖ ਮੰਤਰੀ ਵੱਲੋਂ ਜੰਮੂ ਵਿਖੇ ਪੰਜਾਬ ਰੋਡਵੇਜ਼ ਦੀ ਬੱਸ ‘ਤੇ ਗ੍ਰਨੇਡ ਹਮਲੇ ਦੀ ਨਿਖੇਧੀ…

ਪੰਜਾਬ ਦੇ ਮੁੱਖ ਮੰਤਰੀ ਵੱਲੋਂ ਜੰਮੂ ਵਿਖੇ ਪੰਜਾਬ ਰੋਡਵੇਜ਼ ਦੀ ਬੱਸ ‘ਤੇ ਗ੍ਰਨੇਡ ਹਮਲੇ ਦੀ ...

Sucha Singh Gill and Baldev Dhaliwal highlight Challenges face by Farming Communities…

Well known experts of their respective disciplines, Sucha Singh Gill and Baldev Singh Dhaliwal spelled ...