` ਆਜ਼ਾਦ ਟੀਵੀ ਨਿਊਜ਼ ਕਲਿੱਕ ਕਰੋ ਦੇਖੋ ਖ਼ਬਰਾਂ ਪੰਜਾਬ ਦੀਆਂ ਪੰਜਾਬ ਬੁਲੇਟਿਨ… – Azad Tv News
Breaking News
Home » Breaking News » ਆਜ਼ਾਦ ਟੀਵੀ ਨਿਊਜ਼ ਕਲਿੱਕ ਕਰੋ ਦੇਖੋ ਖ਼ਬਰਾਂ ਪੰਜਾਬ ਦੀਆਂ ਪੰਜਾਬ ਬੁਲੇਟਿਨ…

ਆਜ਼ਾਦ ਟੀਵੀ ਨਿਊਜ਼ ਕਲਿੱਕ ਕਰੋ ਦੇਖੋ ਖ਼ਬਰਾਂ ਪੰਜਾਬ ਦੀਆਂ ਪੰਜਾਬ ਬੁਲੇਟਿਨ…

ਕੌਮੀ ਲੋਕ ਅਦਾਲਤ ਰਾਹੀ 853 ਕੇਸਾਂ ਦਾ ਰਾਜੀਨਾਮੇ ਤਹਿਤ ਨਿਪਟਾਰਾ ਕਰਵਾਇਆ
ਸੰਗਰੂਰ, 8 ਸਤੰਬਰ:
ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ ਨਗਰ ਦੇ ਦਿਸਾਂ ਨਿਰਦੇਸ਼ਾ ਦੇ ਅਨੁਸਾਰ ਅਤੇ ਜਿਲ•ਾ ਅਤੇ ਸੈਸ਼ਨ ਜੱਜ -ਸਹਿਤ- ਚੇਅਰਪਰਸਨ ਸ੍ਰੀਮਤੀ ਅਮਰਜੋਤ ਭੱਟੀ, ਜਿਲ•ਾ ਕਾਨੂੰਨੀ ਸੇਵਾਵਾਂ ਅਥਾਰਟੀ, ਸੰਗਰੂਰ ਦੀ ਨਿਗਰਾਨੀ ਹੇਠ ਕੋਮੀ ਲੋਕ ਅਦਾਲਤ, ਸੰਗਰੂਰ ਹੈਡ ਕੁਆਟਰ ਦੀ ਅਦਾਲਤਾਂ ਅਤੇ ਸਬ-ਡਵੀਜ਼ਨਾਂ ਮਲੇਰਕੋਟਲਾ, ਸੁਨਾਮ, ਧੂਰੀ  ਵਿਖੇ ਵੀ ਲਗਾਈਆਂ ਗਈਆਂ। ਜਿਸ ਵਿੱਚ ਸ੍ਰੀ ਜਗਦੀਪ ਸਿੰਘ ਮਰੋਕ, ਮਿਸ ਜਤਿੰਦਰ ਵਾਲੀਆ, ਡਾਂ ਰਜਨੀਸ ਅਤੇ ਸ੍ਰੀ ਸੁਮਿਤ ਘਈ, ਵਧੀਕ ਸੈਸ਼ਨ ਜੱਜ ਸਹਿਬਾਨ, ਸੰਗਰੂਰ, ਸ੍ਰੀ ਕੁਲਭੂਸਨ ਕੁਮਾਰ, ਸਿਵਲ ਜੱਜ (ਸੀਨੀਅਰ ਡੀਵੀਜ਼ਨ), ਸੰਗਰੂਰ ਤੇ ਸ੍ਰੀ ਅਜੈ ਮਿੱਤਲ, ਵਧੀਕ ਸਿਵਲ ਜੱਜ (ਸੀਨੀਅਰ ਡੀਵੀਜ਼ਨ), ਸੰਗਰੂਰ ਨੇ ਲੋਕ ਅਦਾਲਤ ਬੈਂਚਾਂ ਸੰਗਰੂਰ ਦੀ ਪ੍ਰਧਾਨਗੀ ਕੀਤੀ। ਇਸ ਤੋਂ ਇਲਾਵਾ ਸ੍ਰੀ ਸੁਰਿੰਦਰ ਮੋਹਨ, ਚੇਅਰਮੈਨ, ਸਥਾਈ ਲੋਕ ਅਦਾਲਤ (ਜਨ ਉਪਯੋਗੀ ਸੇਵਾਵਾਂ), ਸੰਗਰੂਰ ਨੇ ਲੋਕ ਅਦਾਲਤ ਬੈਂਚ ਦੀ ਪ੍ਰਧਾਨਗੀ ਕੀਤੀ। ਸ੍ਰੀ ਹਰਪ੍ਰੀਤ ਸਿੰਘ ਸਿਮਕ, ਮਿਸ ਜਸਪ੍ਰੀਤ ਕੋਰ ਸਿਮਕ ਤੇ ਸ੍ਰੀ ਬਿਕਰਮਦੀਪ ਸਿਘ, ਸਿਵਲ ਜੱਜ (ਜੂਨੀਅਰ ਡੀਵੀਜ਼ਨ), ਮਲੇਰਕੋਟਲਾ ਜੀਆਂ ਨੇ ਲੋਕ ਅਦਾਲਤ ਬੈਂਚਾਂ, ਮਲੇਰਕੋਟਲਾ ਦੀ ਪ੍ਰਧਾਨਗੀ ਕੀਤੀ। ਸ੍ਰੀਮਤੀ ਰੂਚੀ ਕੰਬੋਜ, ਵਧੀਕ ਸਿਵਲ ਜੱਜ (ਸੀਨਅਰ ਡੀਵੀਜ਼ਨ), ਸੁਨਾਮ, ਸ੍ਰੀਮਤੀ ਨਿਰਮਲਾ ਦੇਵੀ ਤੇ ਮਿਸ ਸ਼ਿਲਪਾ, ਸਿਵਲ ਜੱਜ (ਜੂਨੀਅਰ ਡੀਵੀਜ਼ਨ), ਸੁਨਾਮ, ਜੀਆਂ ਨੇ ਲੋਕ ਅਦਾਲਤ ਬੈਚਾਂ ਸੁਨਾਮ ਦੀ ਪ੍ਰਧਾਨਗੀ ਕੀਤੀ। ਸ੍ਰੀ ਜਗਵਿੰਦਰ ਸਿੰਘ ਅਤੇ ਸ੍ਰੀ ਅਮਨਦੀਪ ਸਿੰਘ ਘੁੰਮਣ ਸਿਵਲ ਜੱਜ (ਜੂਨੀਅਰ ਡੀਵੀਜ਼ਨ), ਧੂਰੀ ਨੇ ਲੋਕ ਅਦਾਲਤ ਬੈਂਚਾਂ, ਧੂਰੀ ਦੀ ਪ੍ਰਧਾਨਗੀ ਕੀਤੀ।
ਸ੍ਰੀ ਤੇਜ਼ ਪ੍ਰਤਾਪ ਸਿੰਘ ਰੰਧਾਵਾ ਸਿਵਲ ਜੱਜ (ਸੀਨੀਅਰ ਡੀਵੀਜ਼ਨ)/ਸੀ.ਜੇ.ਐਮ -ਕਮ- ਸਕੱਤਰ, ਜਿਲ•ਾ ਕਾਨੂੰਨੀ ਸੇਵਾਵਾਂ ਅਥਾਰਟੀ, ਸੰਗਰੂਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਹਨਾਂ ਲੋਕ ਅਦਾਲਤ ਵਿੱਚ ਕੁਲ 15 ਬੈਚਾਂ ਦਾ ਗਠਨ ਕੀਤਾ ਗਿਆ ਅਤੇ ਹਰੇਕ ਬੈਂਚ ਦੇ ਨਾਲ ਦੋ-ਦੋ ਮੈਂਬਰਾਂ ਦੀ ਡਿਊਟੀ ਲਗਾਈ ਗਈ। ਉਹਨਾਂ ਨੇ ਦੱਸਿਆ ਕਿ ਇਸ ਲੋਕ ਅਦਾਲਤ ਵਿੱਚ ਕੁਲ 2425 ਕੇਸ ਲਾਏ ਗਏ, ਜਿਨ•ਾ ਵਿਚੋਂ 853 ਕੇਸਾਂ ਦਾ ਰਾਜੀਨਾਮੇ ਤਹਿਤ ਨਿਪਟਾਰਾ ਕੀਤਾ ਗਿਆ ਅਤੇ 144277791/- ਰੁਪਏ ਦੇ ਐਵਾਰਡ ਪਾਸ ਕੀਤੇ ਗਏ।
ਸ੍ਰੀ ਰੰਧਾਵਾ ਨੇ ਦੱਸਿਆ ਕਿ ਲੋਕ ਅਦਾਲਤ ਵਿੱਚ ਕੇਸ ਦੀ ਸੁਣਵਾਈ ਲਈ ਕੋਈ ਕੋਰਟ ਫੀਸ ਨਹੀ ਲੱਗਦੀ ਅਤੇ ਜੇਕਰ ਲੋਕ ਅਦਾਲਤ ਰਾਹੀ ਮਾਮਲੇ ਦਾ ਨਿਪਟਾਰਾ ਹੁੰਦਾ ਹੈ ਤਾਂ ਅਦਾ ਕੀਤੀ ਕੋਰਟ ਫੀਸ ਦੀ ਵਾਪਸੀ ਨੂੰ ਯਕੀਨੀ ਬਣਾਇਆ ਜਾਂਦਾ ਹੈ। ਉਹਨਾਂ ਦੱਸਿਆ ਕਿ ਜਿਹੜੇ ਮਾਮਲਿਆਂ ਦਾ ਨਿਪਟਾਰਾ ਲੋਕ ਅਦਾਲਤਾਂ ਵਿੱਚ ਹੋ ਜਾਂਦਾ ਹੈ, ਉਹਨਾਂ ਖਿਲਾਫ ਅੱਗੇ ਅਪੀਲ ਨਹੀ ਪਾਈ ਜਾ ਸਕਦੀ ਅਤੇ ਲੋਕ ਅਦਾਲਤਾਂ ਰਾਹੀਂ ਕੇਸਾਂ ਦਾ ਨਿਪਟਾਰਾ ਛੇਤੀ ਅਤੇ ਦੋਸਤਾਨਾ ਤਰੀਕੇ ਨਾਲ ਹੁੰਦਾ ਹੈ।ਉਨ•ਾਂ ਕਿਹਾ ਕਿ ਲੋਕ ਅਦਾਲਤਾਂ ਵਿੱਚ ਲਏ ਗਏ ਫੈਸਲਿਆਂ ਨੂੰ ਦਿਵਾਨੀ ਕੋਰਟ ਦੀ ਡਿਗਰੀ ਵਾਲੀ ਮਾਨਤਾ ਪ੍ਰਾਪਤ ਹੈ।

ਸੋਮਵਾਰ ਨੂੰ ਛੁੱਟੀ ਦੇ ਬਾਵਜੂਦ ਚੋਣ ਪ੍ਰਕਿਰਿਆ ਰਹੇਗੀ ਜਾਰੀ 
ਚੰਡੀਗੜ•, 8 ਸਤੰਬਰ:

       ਪੰਜਾਬ ਸਰਕਾਰ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਸੋਮਵਾਰ ਨੂੰ ਗਜ਼ਟਿਡ ਛੁੱਟੀ ਦੀ ਘੋਸ਼ਣਾ ਦੇ ਬਾਵਜੂਦ ਜ਼ਿਲ•ਾ ਪ੍ਰੀਸ਼ਦਾਂ ਤੇ ਪੰਚਾਇਤ ਸਮਿਤੀਆਂ ਦੀ ਚੋਣ ਪ੍ਰਕਿਰਿਆ ਮਿੱਥੇ ਪ੍ਰੋਗਰਾਮ ਅਨੁਸਾਰ ਜਾਰੀ ਰਹੇਗੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਇਸ ਸਬੰਧੀ 4 ਸਤੰਬਰ 2018 ਨੂੰ ਜਾਰੀ ਹੋਏ ਨੋਟੀਫਿਕੇਸ਼ਨ ਅਨੁਸਾਰ ਸੋਮਵਾਰ ਨੂੰ ਜ਼ਿਲ•ਾ ਪ੍ਰੀਸ਼ਦਾਂ ਤੇ ਪੰਚਾਇਤ ਸਮਿਤੀਆਂ ਸਬੰਧੀ ਨਾਮਜ਼ਦਗੀਆਂ ਦੀ ਪੜਤਾਲ ਹੋਵੇਗੀ।
ਬੁਲਾਰੇ ਨੇ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀ ਐਲਾਨੀ ਛੁੱਟੀ ਨਾਲ ਚੋਣ ਪ੍ਰਕਿਰਿਆ ‘ਤੇ ਕਿਸੇ ਕਿਸਮ ਦਾ ਕੋਈ ਪ੍ਰਭਾਵ ਨਹੀਂ ਪਵੇਗਾ।
———–


ਪੰਜਾਬ ਸਰਕਾਰ ਵੱਲੋ ਆਈ.ਪੀ.ਐਸ. ਮੁਹੰਮਦ ਮੁਸਤਫਾ ਡੀਜੀਪੀ/ਐਸਟੀਐਫ ਨਿਯੁਕਤ 
ਚੰਡੀਗੜ•, 8 ਸਤੰਬਰ:

       ਪੰਜਾਬ ਸਰਕਾਰ ਨੇ ਅੱਜ ਆਈ.ਪੀ.ਐਸ. ਅਧਿਕਾਰੀ ਮੁਹੰਮਦ ਮੁਸਤਫਾ ਨੂੰ ਪ੍ਰਸ਼ਾਸਨਿਕ ਆਧਾਰ ‘ਤੇ ਡੀ.ਜੀ.ਪੀ./ਐਸ.ਟੀ.ਐਫ., ਜੋ ਨਸ਼ਿਆਂ ਦੀ ਰੋਕਥਾਮ ਲਈ ਬਣਾਈ ਗਈ ਹੈ, ਵਜੋਂ ਤਾਇਨਾਤ ਕੀਤਾ ਹੈ। ਇਸਦੇ ਨਾਲ ਹੀ ਸ੍ਰੀ ਮੁਸਤਫਾ ਡੀਜੀਪੀ/ ਮਨੁੱਖੀ ਅਧਿਕਾਰਾਂ ਦਾ ਵਾਧੂ ਕਾਰਜਭਾਰ ਵੀ ਸੰਭਾਲਣਗੇ। ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ।

       ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸ੍ਰੀ ਹਰਪ੍ਰੀਤ ਸਿੰਘ ਸਿੱਧੂ ਨੂੰ ਮੁੱਖ ਮੰਤਰੀ, ਪੰਜਾਬ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ  ਵਜੋਂ ਤਾਇਨਾਤ ਕੀਤਾ ਗਿਆ ਹੈ ਅਤੇ ਇਸ ਬਾਰੇ ਵੱਖਰੇ ਹੁਕਮ  ਪੰਜਾਬ ਦੇ  ਮੁੱਖ ਸਕੱਤਰ ਵੱਲੋਂ ਜਾਰੀ ਕੀਤੇ ਜਾਣਗੇ। 
———–

ਮੁੱਖ ਮੰਤਰੀ ਦਫ਼ਤਰ, ਪੰਜਾਬ
ਕੈਪਟਨ ਅਮਰਿੰਦਰ ਸਿੰਘ ਦੀਆਂ ਲਗਾਤਾਰ ਕੋਸ਼ਿਸਾਂ ਤੋਂ ਬਾਅਦ ਪੰਜਾਬ ਤੇ ਜੰਮੂ-ਕਸ਼ਮੀਰ ‘ਚ 2793 ਕਰੋੜ ਰੁਪਏ ਦੀ ਲਾਗਤ ਵਾਲੇ ਸ਼ਾਹਪੁਰ ਕੰਢੀ  ਪ੍ਰਾਜੈਕਟ ਸ਼ੁਰੂ ਕਰਨ ਲਈ ਇਤਿਹਾਸਕ ਸਮਝੌਤੇ ‘ਤੇ ਹਸਤਾਖਰ 
ਚੰਡੀਗੜ•, 8 ਸਤੰਬਰ-
ਸਰਹੱਦੀ ਸੂਬਿਆਂ ਪੰਜਾਬ ਅਤੇ ਜੰਮੂ ਕਸ਼ਮੀਰ ਨੇ 2793 ਕਰੋੜ ਰੁਪਏ ਦੀ ਲਾਗਤ ਵਾਲੇ ਸ਼ਾਹਪੁਰ ਕੰਢੀ ਪ੍ਰਾਜੈਕਟ ਸ਼ੁਰੂ ਕਰਨ ਵਾਸਤੇ ਇਕ ਇਤਿਹਾਸਕ ਸਮਝੌਤੇ ‘ਤੇ ਹਸਤਾਖਰ ਕੀਤੇ ਹਨ।
ਇਕ ਸਰਕਾਰੀ ਬੁਲਾਰੇ ਅਨੁਸਾਰ ਦੋਵੇਂ ਸੂਬਿਆਂ ਦੀ ਸਰਕਾਰਾਂ ਇਹ ਪ੍ਰਾਜੈਕਟ 3 ਸਾਲ ਵਿੱਚ ਮੁਕੰਮਲ ਕਰਨ ਲਈ ਸਹਿਮਤ ਹੋਈਆਂ ਹਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੀਆਂ ਲਗਾਤਾਰ ਕੋਸ਼ਿਸਾਂ ਦੇ ਨਤੀਜੇ ਵਜੋਂ ਇਹ ਸਮਝੌਤਾ ਸੰਭਵ ਹੋਇਆ ਹੈ। ਪੰਜਾਬ ਦੇ ਮੁੱਖ ਮੰਤਰੀ ਪਿਛਲੇ ਕਈ ਮਹੀਨਿਆਂ ਤੋਂ ਕੇਂਦਰ ਸਰਕਾਰ ਕੋਲ ਇਹ ਮੁੱਦਾ ਜ਼ੋਰ ਸ਼ੋਰ ਨਾਲ ਉਠਾ ਰਹੇ ਸਨ। ਉਨ•ਾਂ ਨੇ ਹਾਲ ਹੀ ਵਿੱਚ ਕੇਂਦਰੀ ਜਲ ਸ੍ਰੋਤ, ਨਦੀ ਵਿਕਾਸ ਅਤੇ ਗੰਗਾ ਪੁਨਰ ਸੁਰਜੀਤੀ ਮੰਤਰੀ ਨਿਤਿਨ ਗਡਕਰੀ ਨਾਲ ਮੀਟਿੰਗ ਦੌਰਾਨ ਇਸ ਪ੍ਰਾਜੈਕਟ ਨਾਲ ਸਬੰਧਤ ਸਾਰੇ ਮੁੱਦਿਆ ਨੂੰ ਉਠਾਇਆ ਸੀ। 
ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ ‘ਤੇ ਪੰਜਾਬ ਦਾ ਇਕ ਉੱਚ ਪੱਧਰੀ ਵਫਦ ਜਿਸ ਵਿੱਚ ਜਲ ਸ੍ਰੋਤ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ, ਮੁੱਖ ਸਕੱਤਰ ਕਰਨ ਅਵਤਾਰ ਸਿੰਘ, ਪ੍ਰਮੁੱਖ ਸਕੱਤਰ ਜਲ ਸ੍ਰੋਤ ਜਸਪਾਲ ਸਿੰਘ ਨੇ ਜੰਮੂ ਕਸ਼ਮੀਰ ਸਰਕਾਰ ਦੇ ਉੱਚ ਅਧਿਕਾਰੀਆਂ ਨਾਲ ਵਿਚਾਰ ਵਟਾਂਦਰਾ ਕੀਤਾ ਅਤੇ ਇਸ ਮਹੱਤਰਪੁਰਨ ਸਮਝੌਤੇ ਨੂੰ ਸਹੀਬੱਧ ਕੀਤਾ। ਇਸ ਸਮਝੌਤੇ ‘ਤੇ ਪੰਜਾਬ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਅਤੇ ਸ੍ਰੀ ਬੀ ਵੀ ਆਰ ਸੁਬਰਾਮਨੀਅਮ ਨੇ ਜੰਮੂ ਕਸ਼ਮੀਰ ਦੇ ਰਾਜਪਾਲ ਸ੍ਰੀ ਸਤਿਆ ਪਾਲ ਮਲਿਕ ਦੀ ਹਾਜ਼ਰੀ ਵਿੱਚ ਰਾਜ ਭਵਨ ਵਿਖੇ ਹਸਤਾਖਰ ਕੀਤੇ। 
ਸ਼ਾਹਪੁਰ ਕੰਢੀ ਡੈਮ ਇਕ ਅੰਤਰਰਾਜੀ ਪ੍ਰਾਜੈਕਟ ਹੈ ਜਿਸ ਨੂੰ ਭਾਰਤ ਸਰਕਾਰ ਨੇ ਫਰਵਰੀ 2008 ਵਿੱਚ ਇਕ ਰਾਸ਼ਟਰੀ ਪ੍ਰਾਜੈਕਟ ਵਜੋਂ ਪ੍ਰਵਾਨਗੀ ਦਿੱਤੀ ਸੀ। ਇਸ ਦੀ ਲਾਗਤ 2285.81 ਕਰੋੜ ਰੁਪਏ ਸੀ ਜਿਸ ਵਿੱਚ 653.97 ਕਰੋੜ ਰੁਪਏ ਸਿੰਜਾਈ ਕਾਰਜਾਂ ਵਾਸਤੇ ਸਨ। ਭਾਵੇਂ ਇਸ ਪ੍ਰਾਜੈਕਟ ਦਾ ਕੰਮ 2013 ਵਿੱਚ ਸ਼ੁਰੂ ਹੋ ਗਿਆ ਸੀ ਪਰ ਜੰਮੂ ਕਸ਼ਮੀਰ ਸਰਕਾਰ ਵਲੋਂ ਕੁਝ ਨੁਕਤੇ ਉਠਾਉਣ ਕਾਰਨ ਇਹ ਕੰਮ 2014 ਵਿੱਚ ਰੁਕ ਗਿਆ ਸੀ। ਇਸੇ ਦੌਰਾਨ ਪੰਜਾਬ ਸਰਕਾਰ ਨੇ ਇਸ ਪ੍ਰਾਜੈਕਟ ਦੀ ਸੋਧੀ ਅਨੁਮਾਨਿਤ ਲਾਗਤ 2793.54 ਕਰੋੜ ਰੁਪਏ ਪੇਸ਼ ਕੀਤੀ ਅਤੇ ਇਹ ਪ੍ਰਾਜੈਕਟ ਪੀ.ਐਮ.ਕੇ.ਐਸ ਵਾਈ/ਏ.ਆਈ.ਬੀ.ਪੀ ਪ੍ਰਾਜੈਕਟਾਂ ਦੀ ਪ੍ਰਾਥਮਿਕ ਸੂਚੀ ਵਿੱਚ ਸ਼ਾਮਲ ਕਰਨ ਦੀ ਭਾਰਤ ਸਰਕਾਰ ਨੂੰ ਬੇਨਤੀ ਕੀਤੀ। ਬੁਲਾਰੇ ਅਨੁਸਾਰ ਇਹ ਪ੍ਰਾਜੈਕਟ ਲਾਗੂ ਹੋਣ ਦੇ ਨਾਲ ਰਣਜੀਤ ਸਾਗਰ ਡੈਮ ਪ੍ਰਾਜੈਕਟ ਪਾਵਰ ਸਟੇਸ਼ਨ ਵਧਦੇ ਰੂਪ ਵਿੱਚ ”ਪੀਕਿੰਗ ਪ੍ਰਾਜੈਕਟ” ਵਜੋਂ ਕਾਰਜ ਕਰਨ ਲਗ ਪਵੇਗਾ ਇਸ ਤੋਂ ਇਲਾਵਾ ਇਸ ਦੀ ਬਿਜਲੀ ਪੈਦਾ ਕਰਨ ਦੀ ਸਮਰੱਥਾ 206 ਮੈਗਾਵਾਟ ਹੋਵੇਗੀ ਅਤੇ ਇਸ ਨਾਲ ਪੰਜਾਬ ਤੇ ਜੰਮੂ ਕਸ਼ਮੀਰ ਵਿੱਚ 37173 ਹੈਕਟਅਰ ਸੀ.ਸੀ.ਏ ਸਿੰਚਾਈ ਹੋ ਸਕੇਗੀ। ਇਸ ਦੇ ਨਾਲ ਦੇਸ਼ ਪੰਜਾਬ ਨਾਲ ਹੋਏ ਇੰਡਸ ਜਲ ਸਮਝੌਤੇ ਦੇ ਅਨੁਸਾਰ ਰਾਵੀ ਦੇ ਪੂਰੇ ਪਾਣੀ ਦੀ ਵਰਤੋਂ ਕਰਨ ਦੇ ਸਮਰੱਥ ਹੋ ਜਾਵੇਗਾ। ਇਸ ਦੇ ਨਾਲ ਸਿਰਫ ਦੇਸ਼ ਨੂੰ ਬਿਜਲੀ ਤੇ ਸਿੰਚਾਈ ਦੇ ਰੂਪ ਵਿੱਚ ਸਲਾਨਾ 850 ਕਰੋੜ ਰੁਪਏ ਦਾ ਫਾਇਦਾ ਹੀ ਨਹੀਂ ਹੋਵੇਗਾ ਸਗੋਂ ਇਸ ਨਾਲ ਪਾਕਿਸਤਾਨ ਨੂੰ ਰਾਵੀ ਦਾ ਫਜੂਲ ਜਾ ਰਿਹਾ ਪਾਣੀ ਵੀ ਰੋਕਿਆ ਜਾ ਸਕੇਗਾ। 
ਕੈਪਟਨ ਅਮਰਿੰਦਰ ਸਿੰਘ ਨੇ ਇਸ ਇਤਿਹਾਸਕ ਸਮਝੌਤੇ ਨੂੰ ਨੇਪਰੇ ਚਾੜਨ ਲਈ ਜਲ ਸ੍ਰੋਤ ਮੰਤਰੀ ਅਤੇ ਉਨ•ਾਂ ਦੀ ਟੀਮ ਨੂੰ ਵਧਾਈ ਦਿੱਤੀ ਹੈ। 
——–
ਮੁੱਖ ਮੰਤਰੀ ਦਫ਼ਤਰ, ਪੰਜਾਬ
ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗਜਟਿਡ ਛੁੱਟੀ ਕਰਨ ਦਾ ਐਲਾਨ
ਚੰਡੀਗੜ•, 8 ਸਤੰਬਰ-
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ‘ਤੇ ਪੰਜਾਬ ਸਰਕਾਰ ਨੇ 10 ਸਤੰਬਰ (ਸੋਮਵਾਰ)  ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ (ਸ੍ਰੀ ਹਰਮੰਦਿਰ ਸਾਹਿਬ ਵਿਖੇ 1604 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਥਾਪਨਾ) ਪਵਿੱਤਰ ਪ੍ਰਕਾਸ਼ ਪੁਰਬ ਮੌਕੇ ਗਜਟਿਡ ਜਨਤਕ ਛੁੱਟੀ ਕਰਨ ਦਾ ਐਲਾਨ ਕੀਤਾ ਹੈ। 
ਇਸ ਦਾ ਪ੍ਰਗਟਾਵਾ ਕਰਦੇ ਹੋਏ ਅੱਜ ਇਥੇ ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਪੰਜਾਬ ਸਰਕਾਰ ,  ਬੋਰਡਾਂ, ਕਾਰਪੋਰੇਸ਼ਨਾਂ ਅਤੇ ਵਿਦਿਅਕ ਸੰਸਥਾਵਾਂ ਦੇ ਦਫ਼ਤਰ ਇਸ ਮੌਕੇ ਬੰਦ ਰਹਿਣਗੇ। ਇਸ ਤੋਂ ਪਹਿਲਾਂ ਇਹ ਛੁੱਟੀ ਸੂਬਾ ਸਰਕਾਰ ਦੀਆਂ ਰਾਖਵੀਆਂ ਛੁੱਟੀਆਂ ਦੀ ਸੂਚੀ ਵਿੱਚ ਸ਼ਾਮਲ ਕੀਤੀ ਗਈ ਸੀ। 
——– 
 

Punjab Govt appoints IPS Mohammad Mustafa as DGP/STF

Chandigarh, September 8

The Punjab Government has appointed Mr. Mohammad Mustafa, IPS, as DGP/STF for Anti Drug Abuse measures in place of Mr. Harpreet Singh Sidhu, IPS on administrative grounds with immediate effect. Mr. Mohammad Mustafa would continue to hold the additional charge of DGP/Human Rights.

An official spokesperson said that Mr. Harpreet Singh Sidhu has been appointed as Special Principal Secretary to the Chief Minister of Punjab under a separate order to be issued by the Chief Secretary, Punjab.

No. PR/2018/851/Amandeep Singh/98760-28989

———

Information and Public Relations Department, Punjab

 

Election process to continue despite holiday on Monday

 

Chandigarh, September 8:  The Punjab Government has clarified that the election process for Zila Parishads and Panchayats Samitis would continue as scheduled on Monday, notwithstanding the gazetted holiday announced by it.

 

According to an official spokesperson, the scrutiny of nominations for Zila Parishad and Panchayat Samitis would take place on Monday as per the notification issued in this regard on September 4, 2018.

 

The spokesperson said that the holiday, announced on the occasion of the first Prakash Purab of Sri Guru Granth Sahib Ji, would not affect the election process in any way

 

PUNJAB GOVT DECLARES GAZETTED HOLIDAY ON FIRST PARKASH PURAB OF GURU GRANTH SAHIB JI

CHANDIGARH, SEPTEMBER 8:

On the directive of Chief Minister Captain Amarinder Singh, the Punjab Government has declared a gazetted public holiday on the auspicious occasion of ‘First Parkash Purab of Sri Guru Granth Sahib ji’ (installation of Sri Guru Granth Sahib ji in Sri Harmandir Sahib in 1604) on September 10 (Monday).

Disclosing this here, a spokesperson of the Chief Minister’s Office said that all the offices of Punjab Government, boards, corporations and educational institutions would remain closed on the occasion. This holiday was earlier included in the state’s list of restricted holidays.

PUNJAB, J&K INK HISTORIC AGREEMENT TO START Rs. 2793 CRORE SHAHPUR KANDI PROJECT AFTER SUSTAINED EFFORTS BY CAPT AMARINDER

Chandigarh, September 8:

Sustained efforts by Chief Minister Captain Amarinder Singh led to the signing of a historic agreement between the border states of Punab and Jammu & Kashmir to start work on the Rs. 2793 crore Shahpur Kandi project.

The two states have decided to complete the project within three years, according to an official spokesperson, who pointed out that the Punjab Chief Minister had been pursuing the matter aggressively with the central government over the past several months. He had, in a recent meeting with Nitin Gadkari, Union Minister for Water Resources, River Development and Ganga Rejuvenation, sought early Resolution of all issues relating to this project.

On the directives of Capt Amarinder Singh, a high-level delegation from Punjab, comprising Minister for Water Resources Sukhbinder Singh Sarkaria, Chief Secretary Karan Avtar Singh and Principal Secretary Water Resources Jaspal Singh, held talks with the officials of the Government of Jammu & Kashmir and signed the landmark agreement. The agreement was signed by Mr. Karan Avtar Singh Chief Secretary Punjab and Mr. BVR Subrahmanyam in the presence of Governor J&K Mr. Satya Pal Malik in Raj Bhawan Srinagar.

Shahpur Kandi Dam, an inter-state project, was approved by the Government of India as a ‘National Project’ in February 2008 at a cost of Rs. 2285.81 crore, including the irrigation component of Rs. 653.97 crore. Though work on the project started in 2013, it was halted in 2014 due to certain observations raised by the J&K government. In the meantime, the Punjab Government submitted a revised cost estimate amounting to Rs. 2793.54 crore and requested the Government of India for inclusion of the project in the prioritized list of PMKSY/AIBP projects.

The project, when implemented, will enable the up-stream Ranjit Sagar Dam project power station to act as a peaking station, besides having its own generation capacity of 206 MW and irrigation benefit of 37,173-hectare CCA to Punjab and J&K states. It will enable the country to fully utilize the Ravi water as per the Indus Water Treaty with Pakistan, according to the spokesperson. It will not only deliver power and irrigation benefits to the nation worth Rs. 850 crore annually but will also prevent Ravi water going waste to Pakistan.

Capt Amarinder Singh has congratulated the Water Resource Minister and his team for their success in negotiating the mutually acceptable historic agreement.

———–

सोमवार को छुट्टी के बावजूद चुनावी प्रक्रिया रहेगी जारी

चंडीगढ़, 8 सितम्बर:

पंजाब सरकार ने स्पष्ट कर दिया है कि सोमवार को गज़टिड छुट्टी की घोषणा के बावजूद जि़ला परिषदें और पंचायत समितियों की चुनाव प्रक्रिया निश्चित प्रोग्राम अनुसार जारी रहेगी।

इस सम्बन्धित जानकारी देते हुए प्रवक्ता ने बताया कि इस सम्बन्धित 4 सितम्बर 2018 को जारी हुए नोटिफिकेशन के अनुसार सोमवार को जि़ला परिषदें और पंचायत समितियों संबंधी नामंकन पत्रों की पड़ताल होगी।

प्रवक्ता ने बताया कि श्री गुरु ग्रंथ साहिब जी के प्रकाश पर्व पर एलानी गई छुट्टी से चुनाव प्रक्रिया पर किसी किस्म का कोई प्रभाव नहीं पड़ेगा।

**********

पंजाब सरकार द्वारा आई.पी.एस. मुहम्मद मुस्तफा डीजीपी /एसटीएफ नियुक्त

चंडीगढ़, 8 सितम्बर:

पंजाब सरकार ने आज आई.पी.एस. अधिकारी मुहम्मद मुस्तफा को प्रशासनिक आधार पर डी.जी.पी. /एस.टी.एफ., जो नशों की रोकथाम के लिए बनाई गई है, के तौर पर तैनात किया है। इसके साथ ही श्री मुस्तफा डीजीपी / मानवीय अधिकारों का अतिरिक्त कार्यभार भी संभालेंगे। यह आदेश तुरंत प्रभाव से लागू होंगे।

सरकारी प्रवक्ता ने बताया कि श्री हरप्रीत सिंह सिद्धू को मुख्यमंत्री, पंजाब के विशेष प्रमुख सचिव के तौर पर तैनात किया गया है और इस संबंधी अलग आदेश पंजाब के मुख्य सचिव द्वारा जारी किये जाएंगे।

***********

 

कैप्टन अमरिन्दर सिंह की लगातार कोशिशों के बाद पंजाब और जम्मू-कश्मीर में 2793 करोड़ रुपए की लागत वाले शाहपुर कंडी प्रोजैकट शुरू करने के लिए ऐतिहासिक समझौते पर हस्ताक्षर

चंडीगढ़, 8 सितम्बर:

सरहदी राज्य पंजाब और जम्मू कश्मीर ने 2793 करोड़ रुपए की लागत वाले शाहपुर कंडी प्रोजैकट शुरू करने के लिए एक ऐतिहासिक समझौते पर हस्ताक्षर किये हैं।

एक सरकारी प्रवक्ता के अनुसार दोनों राज्यों की सरकारें यह प्रोजैकट 3 साल में मुकम्मल करने के लिए सहमत हुई हैं। पंजाब के मुख्यमंत्री कैप्टन अमरिन्दर सिंह द्वारा लगातार कोशिशों के नतीजे के तौर पर यह समझौता संभव हुआ है। पंजाब के मुख्यमंत्री पिछले कई महीनों से केंद्र सरकार के समक्ष यह मुद्दा ज़ोर शोर से उठा रहे थे। उन्होंने हाल ही में केंद्रीय जल संसाधन, नदी विकास और गंगा पुनर सुरजीती मंत्री नितिन गडकरी के साथ मीटिंग के दौरान इस प्रोजैकट से सम्बन्धित सभी मुद्दों को उठाया था।

कैप्टन अमरिन्दर सिंह के निर्देशों पर पंजाब का एक उच्च स्तरीय प्रतिनिधिमंडी जिसमें जल संसाधन मंत्री सुखबिन्दर सिंह सरकारिया, मुख्य सचिव करन अवतार सिंह, प्रमुख सचिव जल संसाधन जसपाल सिंह ने जम्मू कश्मीर सरकार के उच्च अधिकारियों के साथ विचार विमर्श किया और इस महत्तपूर्ण समझौते को सहीबद्ध किया। इस समझौते पर पंजाब के मुख्य सचिव करन अवतार सिंह और श्री बी वी आर सुब्रामन्यम ने जम्मू कश्मीर के राज्यपाल श्री सत्या पाल मलिक की हाजिऱी में राज भवन में हस्ताक्षर किये।

शाहपुर कंडी डैम एक अंतरराजीय प्रोजैकट है जिसको भारत सरकार ने फरवरी 2008 में एक राष्ट्रीय प्रोजैकट के तौर पर मंजूदी दी थी। इसकी लागत 2285.81 करोड़ रुपए थी जिसमें 653.97 करोड़ रुपए सिंचाई कामों के लिए थे। चाहे इस प्रोजैकट का काम 2013 में शुरू हो गया था परन्तु जम्मू कश्मीर सरकार द्वारा कुछ नुक्तें उठाने के कारण यह काम 2014 में रुक गया था। इसी दौरान पंजाब सरकार ने इस प्रोजैकट की संशोधित अनुमानित लागत 2793.54 करोड़ रुपए पेश की और यह प्रोजैकट पी.एम.के.एस के. वाई. /ए.आई.बी.पी प्रोजेक्टों की प्राथमिक सूची में शामिल करने की भारत सरकार को विनती की। प्रवक्ता के अनुसार यह प्रोजैकट लागू होने से रणजीत सागर डैम प्रोजैकट पावर स्टेशन बढ़ते रूप में ‘पीकिंग प्रोजैकट’ के तौर पर कार्य करने लग पड़ेगा । इसके अलावा इसकी बिजली पैदा करने की क्षमता 206 मेगावाट होगी और इससे पंजाब और जम्मू कश्मीर में 37173 हैक्टेयर सी.सी.ए सिंचाई हो सकेगी। इससे देश पंजाब के साथ हुए सिंधु जल समझौते के अनुसार रावी के पूरे पानी का प्रयोग करने के समर्थ हो जायेगा। इससे सिफऱ् देश को बिजली और सिंचाई के रूप में सालाना 850 करोड़ रुपए का फ़ायदा ही नहीं होगा बल्कि इससे पाकिस्तान को रावी का फिज़़ूल जा रहा पानी भी रोका जा सकेगा।

कैप्टन अमरिन्दर सिंह ने इस ऐतिहासिक समझौते को सम्पूर्ण करने के लिए जल संसाधन मंत्री और उनकी टीम को बधाई दी है।

——-

पंजाब सरकार द्वारा श्री गुरु ग्रंथ साहिब जी के पहले प्रकाश पर्व के मौके पर गज़टिड छुट्टी का एलान

चंडीगढ़, 8 सितम्बर:

पंजाब के मुख्यमंत्री कैप्टन अमरिन्दर सिंह के दिशा-निर्देशों पर पंजाब सरकार ने 10 सितम्बर (सोमवार) को श्री गुरु ग्रंथ साहिब जी (श्री हरिमन्दर साहिब में 1604 को श्री गुरु ग्रंथ साहिब जी की स्थापना) के पवित्र पहले प्रकाश पर्व के मौके पर गज़टिड सार्वजनिक छुट्टी करने का एलान किया है।

इसका प्रगटावा करते हुए आज यहाँ मुख्यमंत्री कार्यालय के एक प्रवक्ता ने बताया कि पंजाब सरकार, बोर्डों, निगमों के सभी दफ़्तर और शैक्षिक संस्थाएं इस मौके पर बंद रहेंगी। इससे पहले यह छुट्टी राज्य सरकार की आरक्षित छुट्टियों की सूची में शामिल की गई थी।

Leave a Reply

Your email address will not be published. Required fields are marked *

*

x

Check Also

ਕਾਉਂਸਲੇਟ ਜਨਰਲ ਆਫ਼ ਇੰਡੀਆ ਨੇ ਫਰੈਂਕਫਰਟ ਵਿਖੇ ਧੂਮਧਾਮ ਨਾਲ ਮਨਾਈ ਵਿਸਾਖੀਭੰਗੜੇ, ਗਿੱਧੇ ਅਤੇ ਪੰਜਾਬੀ ਲੋਕ ਕਲਾਕਾਰਾਂ ਦੀਆਂ ਪੇਸ਼ਕਾਰੀਆਂ ਨੇ ਸਮਾਗਮ ਨੂੰ ਚਾਰ-ਚੰਨ ਲਾਏ

ਕਾਉਂਸਲੇਟ ਜਨਰਲ ਆਫ਼ ਇੰਡੀਆ ਨੇ ਫਰੈਂਕਫਰਟ ਵਿਖੇ ਧੂਮਧਾਮ ਨਾਲ ਮਨਾਈ ਵਿਸਾਖੀ ਭੰਗੜੇ, ਗਿੱਧੇ ਅਤੇ ਪੰਜਾਬੀ ...

Baisakhi celebrated with great pomp & show in Frankfurt courtesy Consulate General of India Bhangra, Giddha & performances by Punjabi folk artists add colour to celebrations..

Chandigarh, April 13: The Consulate General of India, Frankfurt, Germany, organized an event to commemorate ...