` ਅੰਬਿਕਾ ਸੋਨੀ 5 ਮਾਰਚ ਨੂੰ ਖਟਕੜ ਕਲਾਂ ਵਿਖੇ ਜਿੰਮ, ਸੋਲਰ ਲਾਈਟਾਂ ਤੇ ਸੀਸੀਟੀਵੀ ਲਾਉਣ ਦੀ ਸੁਰੂਆਤ ਕਰਨਗੇ: ਰਾਣਾ ਸੋਢੀ – Azad Tv News
Home » Breaking News » ਅੰਬਿਕਾ ਸੋਨੀ 5 ਮਾਰਚ ਨੂੰ ਖਟਕੜ ਕਲਾਂ ਵਿਖੇ ਜਿੰਮ, ਸੋਲਰ ਲਾਈਟਾਂ ਤੇ ਸੀਸੀਟੀਵੀ ਲਾਉਣ ਦੀ ਸੁਰੂਆਤ ਕਰਨਗੇ: ਰਾਣਾ ਸੋਢੀ

ਅੰਬਿਕਾ ਸੋਨੀ 5 ਮਾਰਚ ਨੂੰ ਖਟਕੜ ਕਲਾਂ ਵਿਖੇ ਜਿੰਮ, ਸੋਲਰ ਲਾਈਟਾਂ ਤੇ ਸੀਸੀਟੀਵੀ ਲਾਉਣ ਦੀ ਸੁਰੂਆਤ ਕਰਨਗੇ: ਰਾਣਾ ਸੋਢੀ

ਮੈਂਬਰ ਪਾਰਲੀਮੈਂਟ ਵੱਲੋਂ ਪਿੰਡਾਂ ਤੇ ਸ਼ਹਿਰਾਂ ਲਈ ਜਾਨਵਰਾਂ ਦੀਆਂ ਐਬੂਲੈਂਸਾਂ ਦਿੱਤੀਆਂ ਜਾਣਗੀਆਂ

ਰਾਜ ਸਭਾ ਮੈਂਬਰ ਆਪਣੇ ਐਮ.ਪੀ. ਲੈਂਡ ਫੰਡ ‘ਚੋਂ 5 ਕਰੋੜ ਦੀ ਰਾਸੀ ਖਰਚ ਕੇ ਤੰਦਰੁਸਤ ਮਿਸਨ ਨੂੰ ਦੇਣਗੇ ਹੁਲਾਰਾ

ਚੰਡੀਗੜ•, 3 ਫਰਵਰੀ

ਰਾਜ ਸਭਾ ਮੈਂਬਰ ਤੇ ਸਾਬਕਾ ਕੇਂਦਰੀ ਮੰਤਰੀ ਸ੍ਰੀਮਤੀ ਅੰਬਿਕਾ ਸੋਨੀ ਪੰਜਾਬ ਸਰਕਾਰ ਵੱਲੋਂ ਸੁਰੂ ਕੀਤੇ ਮਿਸਨ ‘ਤੰਦਰੁਸਤ ਪੰਜਾਬ’ ਨੂੰ ਹੁਲਾਰਾ ਦਿੰਦੇ ਹੋਏ 5 ਮਾਰਚ ਨੂੰ ਖਟਕੜ ਕਲਾਂ ਵਿਖੇ ਸੂਬੇ ਦੇ ਨੌਜਵਾਨਾਂ ਅਤੇ ਪਿੰਡਾਂ-ਕਸਬਿਆਂ ਲਈ 5 ਕਰੋੜ ਰੁਪਏ ਦੇ ਸਮਾਨ ਦੀ ਵੰਡ ਕਰਨ ਜਾ ਰਹੇ ਹਨ। ਇਹ ਖੁਲਾਸਾ ਪੰਜਾਬ ਦੇ ਖੇਡਾਂ ਤੇ ਯੁਵਕ ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਅੱਜ ਇੱਥੇ ਜਾਰੀ ਪ੍ਰੈਸ ਬਿਆਨ ਰਾਹੀਂ ਕੀਤਾ।

ਰਾਣਾ ਸੋਢੀ ਨੇ ਕਿਹਾ ਕਿ ਸ੍ਰੀਮਤੀ ਸੋਨੀ ਆਪਣੇ ਐਮ.ਪੀ. ਲੈਂਡ ਫੰਡ ਵਿੱਚੋਂ ਇਹ ਰਾਸੀ ਨੌਜਵਾਨਾਂ ਲਈ ਜਿੰੰਮ ਸਥਾਪਤ ਕਰਨ ਅਤੇ ਪਿੰਡਾਂ ਵਿੱਚ ਸੋਲਰ ਲਾਈਟਾਂ ਤੇ ਸੀਸੀਟੀਵੀ ਲਗਾਉਣ ਲਈ ਦੇ ਰਹੇ ਹਨ। ਇਸੇ ਤਰ•ਾਂ ਹੀ ਮੈਂਬਰ ਪਾਰਲੀਮੈਂਟ ਵੱਲੋਂ ਪਿੰਡਾਂ ਅਤੇ ਸ਼ਹਿਰਾਂ ਲਈ ਜਾਨਵਰਾਂ ਨੂੰ ਉਪਚਾਰ ਲਈ ਸਿਹਤ ਕੇਂਦਰਾਂ ਵਿੱਚ ਲਿਜਾਣ ਲਈ ਐਨੀਮਲ ਐਂਬੂਲੈਂਸਾਂ ਵੀ ਤਕਸੀਮ ਕੀਤੀਆਂ ਜਾਣਗੀਆਂ ਜਿਸ ਦੀ ਸੁਰੂਆਤ ਨੌਜਵਾਨਾਂ ਦੇ ਸਭ ਤੋਂ ਵੱਡੇ ਆਦਰਸ ਸਹੀਦ-ਏ-ਆਜਮ ਸ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ (ਸਹੀਦ ਭਗਤ ਸਿੰਘ ਨਗਰ) ਵਿਖੇ 5 ਮਾਰਚ ਨੂੰ ਕੀਤੀ ਜਾਵੇਗੀ। ਉਨ•ਾਂ ਕਿਹਾ ਕਿ ਸਹੀਦੇ ਆਜਮ ਭਗਤ ਸਿੰਘ ਨੂੰ ਸਾਡੀ ਸੱਚੀ ਸਰਧਾਂਜਲੀ ਇਹੋ ਹੈ ਕਿ ਉਨ•ਾਂ ਵੱਲੋਂ ਲਏ ਗਏ ਸੁਫਨਿਆਂ ਦਾ ਸਮਾਜ ਸਿਰਜਿਆ ਜਾਵੇ।

Leave a Reply

Your email address will not be published. Required fields are marked *

*

x

Check Also

समर्थकों में भारी जोश है और उन्होंने महारानी परनीत कौर की जीत को अभी से मनाना शुरू कर दिया है…

पटियाला की सबसे ज्यादा हॉट सीट मानी जाने वाली पटियाला लोकसभा सीट का नतीजा बेशक ...

ਪੰਜਾਬ ਪੁਲਿਸ ਵੱਲੋਂ ਹਰ ਕਿਸਮ ਦੇ ਅੱਤਵਾਦ ਤੇ ਹਿੰਸਾ ਨੂੰ ਜੜੋਂ ਪੁੱਟਣ ਦਾ ਅਹਿਦਡੀ.ਜੀ.ਪੀ. ਦਿਨਕਰ ਗੁਪਤਾ ਨੇ ਪੁਲਿਸ ਅਧਿਕਾਰੀਆਂ ਤੇ ਮੁਲਾਜਮਾਂ ਨੂੰ ਚੁੱਕਾਈ ਸਹੁੰ..

ਚੰਡੀਗੜ• 21 ਮਈ: ਸੂਬੇ ਦੇ ਲੋਕਾਂ ਨੂੰ ਅੱਤਵਾਦ ਅਤੇ ਹਿੰਸਾ ਸਬੰਧੀ ਜਾਗਰੂਕ ਕਰਨ ਦੇ ਉਪਰਾਲੇ ...