` ਅਮਨ ਸਾਂਤੀ ਬਣਾਏ ਰੱਖਣ ਲਈ ਜਲਾਲਪੁਰ ਨੇ ਪੰਜਾਬੀਆਂ ਦਾ ਕੀਤਾ ਧੰਨਵਾਦ… – Azad Tv News
Home » Breaking News » ਅਮਨ ਸਾਂਤੀ ਬਣਾਏ ਰੱਖਣ ਲਈ ਜਲਾਲਪੁਰ ਨੇ ਪੰਜਾਬੀਆਂ ਦਾ ਕੀਤਾ ਧੰਨਵਾਦ…

ਅਮਨ ਸਾਂਤੀ ਬਣਾਏ ਰੱਖਣ ਲਈ ਜਲਾਲਪੁਰ ਨੇ ਪੰਜਾਬੀਆਂ ਦਾ ਕੀਤਾ ਧੰਨਵਾਦ…

ਘਨੌਰ, 29 ਅਗਸਤ( ਭਾਰਤ ਸੂਦ/ਅਭਿਸ਼ੇਕ ਸੂਦ )
ਡੇਰਾ ਸਿਰਸਾ ਮਾਮਲੇ ਨੂੰ ਲੈ ਕੇ ਸੂਬੇ ਵਿਚ ਅਮਨ ਸਾਂਤੀ ਅਤੇ ਭਾਈਚਾਰਕ ਸਾਂਝ ਬਣਾਏ ਰੱਖਣ ਲਈ ਪੰਜਾਬੀਆਂ ਦਾ ਧੰਨਵਾਦ ਕਰਦਿਆਂ ਜਲਾਲਪੁਰ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਸਖਤ ਹਦਾਇਤਾਂ ਤੇ ਪੁਲਿਸ ਪ੍ਰਸ਼ਾਸਨ ਵਲੋਂ ਨਿਭਾਈ ਗਈ ਡਿਊਟੀ ਸ਼ਲਾਘਾਯੋਗ ਹੈ, ਜਿਸ ਦੇ ਚਲਦਿਆਂ ਸੂਬੇ ਵਿਚ ਕਿਤੇ ਵੀ ਕੋਈ ਹਿੰਸਕ ਘਟਨਾ ਨਹੀਂ ਵਾਪਰਨ ਦਿੱਤੀ ਗਈ ਤੇ ਅਮਨ ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਿਆ ਗਿਆ ਜੋ ਆਉਣ ਵਾਲੇ ਸਮੇਂ ਵਿਚ ਜਾਰੀ ਰਹੇਗਾ| ਵਿਧਾਇਕ ਮਦਨ ਲਾਲ ਜਲਾਲਪੁਰ ਪਿੰਡ ਸੀਲ ਵਿਖੇ ਕਾਂਗਰਸੀ ਆਗੂਆਂ ਤੇ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ|
ਇਸ ਮੌਕੇ ਜਲਾਲਪੁਰ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪੁਲਿਸ ਤੇ ਪ੍ਰਸ਼ਾਸਨ ਨੇ ਨਾਲ ਕਾਂਗਰਸੀ ਵਿਧਾਇਕਾਂ ਨੂੰ ਵੀ ਹੁਕਮ ਕੀਤੇ ਹੋਏ ਸਨ ਕਿ ਉਹ ਆਪੋ ਆਪਣੇ ਹਲਕਿਆਂ ਤੇ ਤਿੱਖੀ ਨਜਰ ਰੱਖਣ ਅਤੇ ਲੋਕਾਂ ਵਿਚ ਸਮਾਜਿਕ ਤੇ ਭਾਈਚਾਰਕ ਸਾਂਝ ਨੂੰ ਬਹਾਲ ਰੱਖਿਆ ਜਾਵੇ|ਜਿਸ ਦੇ ਚਲਦਿਆਂ ਸਥਿਤੀ ਨਾਲ ਨਿਪਟਣ ਲਈ ਉਨ੍ਹਾਂ ਵਲੋਂ ਖੁਦ ਹਲਕਾ ਵਾਸੀਆਂ ਨਾਲ ਮੀਟਿੰਗਾਂ ਕੀਤੀਆਂ ਗਈਆਂ ਅਤੇ ਹਲਕੇ ਅਧੀਨ ਪੈਂਦੇ ਸਮੁੱਚੇ ਬੀਡੀਪੀਓਜ., ਤਹਿਸੀਲਦਾਰ, ਐਸਡੀਓ ਅਤੇ ਪੁਲਿਸ ਅਧਿਕਾਰੀਆਂ ਨੂੰ ਪਿੰਡ-ਪਿੰਡ ਜਾ ਕੇ ਸਥਿਤੀ ਕੰਟਰੋਲ ਕਰਨ ਲਈ ਕਿਹਾ ਗਿਆ, ਜਿਸ ਦੇ ਨਤੀਜੇ ਵਜੋਂ ਹਲਕਾ ਘਨੌਰ ਸਮੇਤ ਸਮੁੱਚੇ ਪੰਜਾਬ ਵਿਚ ਕਿਤੇ ਵੀ ਕੋਈ ਹਿੰਸਕ ਘਟਨਾ ਨਹੀਂ ਵਾਪਰਨ ਦਿੱਤੀ ਗਈ|ਇਸ ਦੌਰਾਨ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਕਿਹਾ ਕਿ ਇਸ ਗੰਭੀਰ ਸਥਿਤੀ ਨਾਲ ਨਿਪਟ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਪੰਜਾਬ ਵਿਚ ਅਮਨ ਸ਼ ਾਤੀ ਬਹਾਲ ਰੱਖਦੇ ਹੋਏ ਸੂਬੇ ਨੂੰ ਤਰੱਕੀ ਦੀਆਂ ਲੀਹਾਂ ਤੇ ਤੋਰਨਗੇ|
ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਨਰਪਿੰਦਰ ਸਿੰਘ ਭਿੰਦਾ, ਗੁਰਦੀਪ ਸਿੰਘ ਉਂਟਸਰ, ਹਰਵਿੰਦਰ ਸਿੰਘ ਕਾਮੀਂ, ਚਤਿੰਦਰਬੀਰ ਸਿੰਘ ਛਾਛੀ, ਰਾਮ ਸਿੰਘ ਸੀਲ, ਗਗਨਦੀਪ ਸਿੰਘ ਜਲਾਲਪੁਰ ਪ੍ਰਧਾਨ ਯੂਥ ਕਾਂਗਰਸ (ਘਨੌਰ), ਦਰਬਾਰਾ ਸਿੰਘ ਹਰਪਾਲਪੁਰ, ਮਾਸਟਰ ਮੋਹਣ ਸਿੰਘ, ਗਗਨਦੀਪ ਸਿੰਘ ਹਸਨਪੁਰ, ਰਜਿੰਦਰ ਭੋਲਾ ਉਲਾਣਾ, ਮੋਹਣ ਸਿੰਘ ਸੰਭੂ, ਹੈਪੀ ਸੇਹਰਾ, ਡਿੰਪਲ ਚਪੜ੍ਹ, ਮਨਜੀਤ ਚਪੜ੍ਹ, ਅੱਛਰ ਸਿੰਘ ਭੇਡਵਾਲ, ਰਚਨਾ ਰਾਮ, ਰਾਹੁਲ ਘਨੌਰ, ਪੀਏ ਮੰਗਤ ਸਿੰਘ ਜੰਗਪੁਰਾ, ਸਮੇਤ ਵੱਡੀ ਗਿਣਤੀ ਕਾਂਗਰਸੀ ਆਗੂ ਤੇ ਵਰਕਰ ਹਾਜ.ਰ ਸਨ|

Leave a Reply

Your email address will not be published. Required fields are marked *

*

x

Check Also

समर्थकों में भारी जोश है और उन्होंने महारानी परनीत कौर की जीत को अभी से मनाना शुरू कर दिया है…

पटियाला की सबसे ज्यादा हॉट सीट मानी जाने वाली पटियाला लोकसभा सीट का नतीजा बेशक ...

ਪੰਜਾਬ ਪੁਲਿਸ ਵੱਲੋਂ ਹਰ ਕਿਸਮ ਦੇ ਅੱਤਵਾਦ ਤੇ ਹਿੰਸਾ ਨੂੰ ਜੜੋਂ ਪੁੱਟਣ ਦਾ ਅਹਿਦਡੀ.ਜੀ.ਪੀ. ਦਿਨਕਰ ਗੁਪਤਾ ਨੇ ਪੁਲਿਸ ਅਧਿਕਾਰੀਆਂ ਤੇ ਮੁਲਾਜਮਾਂ ਨੂੰ ਚੁੱਕਾਈ ਸਹੁੰ..

ਚੰਡੀਗੜ• 21 ਮਈ: ਸੂਬੇ ਦੇ ਲੋਕਾਂ ਨੂੰ ਅੱਤਵਾਦ ਅਤੇ ਹਿੰਸਾ ਸਬੰਧੀ ਜਾਗਰੂਕ ਕਰਨ ਦੇ ਉਪਰਾਲੇ ...