` ਅਪਰਾਧੀ ਪਿਛੋਕੜ ਵਾਲੇ ਉਮੀਦਵਾਰ ਨੂੰ ਹੁਣ ਦੇਣੀ ਪਵੇਗੀ ਅਖਬਾਰਾਂ ਅਤੇ ਟੀ.ਵੀ.ਚੈਨਲਾਂ ਉਤੇ ਅਪਰਾਧੀ ਮਾਮਲਿਆਂ ਸਬੰਧੀ ਜਾਣਕਾਰੀ : ਸੀ.ਈ.ਉ ਪੰਜਾਬ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਅਨੁਸਾਰ ਭਾਰਤੀ ਚੋਣ ਕਮਿਸ਼ਨ ਵੱਲੋਂ ਫਾਰਮ 26 ਵਿੱਚ ਸੋਧ .. – Azad Tv News
Home » Punjab » ਅਪਰਾਧੀ ਪਿਛੋਕੜ ਵਾਲੇ ਉਮੀਦਵਾਰ ਨੂੰ ਹੁਣ ਦੇਣੀ ਪਵੇਗੀ ਅਖਬਾਰਾਂ ਅਤੇ ਟੀ.ਵੀ.ਚੈਨਲਾਂ ਉਤੇ ਅਪਰਾਧੀ ਮਾਮਲਿਆਂ ਸਬੰਧੀ ਜਾਣਕਾਰੀ : ਸੀ.ਈ.ਉ ਪੰਜਾਬ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਅਨੁਸਾਰ ਭਾਰਤੀ ਚੋਣ ਕਮਿਸ਼ਨ ਵੱਲੋਂ ਫਾਰਮ 26 ਵਿੱਚ ਸੋਧ ..

ਅਪਰਾਧੀ ਪਿਛੋਕੜ ਵਾਲੇ ਉਮੀਦਵਾਰ ਨੂੰ ਹੁਣ ਦੇਣੀ ਪਵੇਗੀ ਅਖਬਾਰਾਂ ਅਤੇ ਟੀ.ਵੀ.ਚੈਨਲਾਂ ਉਤੇ ਅਪਰਾਧੀ ਮਾਮਲਿਆਂ ਸਬੰਧੀ ਜਾਣਕਾਰੀ : ਸੀ.ਈ.ਉ ਪੰਜਾਬ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਅਨੁਸਾਰ ਭਾਰਤੀ ਚੋਣ ਕਮਿਸ਼ਨ ਵੱਲੋਂ ਫਾਰਮ 26 ਵਿੱਚ ਸੋਧ ..

ਚੰਡੀਗੜ•, 31 ਜਨਵਰੀ:
ਭਾਰਤੀ ਚੋਣ ਕਮਿਸਨ ਵੱਲੋਂ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਅਨੁਸਾਰ ਨਾਮਜਦਗੀ ਪੱਤਰ ਦੇ ਹਿੱਸੇ ਫਾਰਮ ਨੰਬਰ 26 ਵਿੱਚ ਸੋਧ ਕਰ ਦਿੱਤੀ ਹੈ।
ਇਸ ਸੋਧ ਅਨੁਸਾਰ ਹੁਣ ਲੋਕ ਸਭਾ, ਰਾਜ ਸਭਾ, ਵਿਧਾਨ ਸਭਾ ਚੋਣ ਲੜਨ ਦੇ ਇੱਛੁਕ ਅਪਰਾਧੀ ਪਿਛੋਕੜ ਵਾਲੇ ਉਮੀਦਵਾਰਾਂ ਨੂੰ ਨਾਮਜ਼ਦਗੀ ਪੱਤਰ ਵਿੱਚ ਆਪਣੇ ਪੂਰੇ ਅਪਰਾਧਿਕ ਮਾਮਲਿਆ/ ਜਿਨ•ਾਂ ਮਾਮਲਿਆਂ ਵਿੱਚ ਉਨ•ਾਂ ਨੂੰ ਅਦਾਲਤ ਵੱਲੋਂ ਸਜ਼ਾ ਸੁਣਾਈ ਜਾ ਚੁਕੀ ਹੈ, ਸਬੰਧੀ ਫਾਰਮ 26 ਵਿੱਚ ਪੂਰੀ ਜਾਣਕਾਰੀ ਦੇਣੀ ਪਾਵੇਗੀ ਅਤੇ ਨਾਲ ਹੀ ਇਹ ਜਾਣਕਾਰੀ ਅਖਬਾਰਾਂ ਅਤੇ ਟੀ.ਵੀ. ਚੈਨਲਾਂ ਰਾਹੀਂ ਜਨਤਾ ਨੂੰ ਵੀ ਦੇਣੀ ਪਵੇਗੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫ਼ਸਰ, ਪੰਜਾਬ ਡਾ. ਐਸ ਕਰੁਣਾ ਰਾਜੂ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਇਹ ਫੈਸਲਾ ਭਾਰਤੀ ਸੁਪਰੀਮ ਕੋਰਟ ਵੱਲੋਂ ਸਿਵਲ ਰਿੱਟ ਪਟੀਸਨ ਨੰ -784 ਆਫ 2015 ਲੋਕ ਪ੍ਰਹਰੀ ਬਨਾਮ ਯੂਨੀਅਨ ਆਫ਼ ਇੰਡੀਆ ਅਤੇ ਸਿਵਲ ਰਿੱਟ ਪਟੀਸਨ ਨੰ 536 ਆਫ 2011 ਪਬਲਿਕ ਇੰਟਰਸਟ ਫਾਊਂਡੇਸ਼ਨ ਬਨਾਮ ਕੇਂਦਰ ਸਰਕਾਰ ਅਤੇ ਅਦਰਜ਼ ਦਾ ਨਿਪਟਾਰਾ ਕਰਦਿਆਂ ਸੁਣਾਏ ਗਏ ਫੈਸਲੇ ਦੀ ਰੋਸ਼ਨੀ ਵਿੱਚ ਕੀਤਾ ਗਿਆ ਹੈ।
ਉਨ•ਾਂ ਦੱਸਿਆ ਕਿ ਜੇਕਰ ਕੋਈ ਅਪਰਾਧੀ ਪਿਛੋਕੜ ਵਾਲਾ ਵਿਅਕਤੀ ਚੋਣ ਲੜਨਾ ਚਾਹੁੰਦਾ ਹੈ ਤਾਂ ਉਸ ਨੂੰ ਇਸ ਸਬੰਧੀ ਨਾਮਜ਼ਦਗੀ ਪੱਤਰ ਫਾਰਮ ਵਿੱਚ ਉਪਲੰਬਧ ਕਾਰਵਾਏ ਗਏ ਫਾਰਮੇਟ ਸੀ-1 ਵਿੱਚ ਅਪਰਾਧੀ ਪਿਛੋਕੜ ਅਨੁਸਾਰ ਸੁਣਵਾਈ ਅਧੀਨ ਮਾਮਲੇ ਜਾਂ ਜਿਨ•ਾਂ ਵਿੱਚ ਸਜ਼ਾ ਸੁਣਾਈ ਜਾ ਚੁੱਕੀ ਹੈ ਬਾਰੇ ਪੂਰੀ ਜਾਣਕਾਰੀ ਬੋਲਡ ਅੱਖਰਾਂ ਵਿੱਚ ਦੇਵਗਾ ਅਤੇ ਨਾਲ ਹੀ ਇਸ ਬਾਬਤ ਪੁਰੀ ਜਾਣਕਾਰੀ ਜਿਸ ਪਾਰਟੀ ਦੇ ਚੋਣ ਨਿਸ਼ਾਨ ‘ਤੇ ਚੋਣ ਲੜ ਰਿਹਾ ਹੈ ਉਸ ਨੂੰ ਭੇਜੇਗਾ, ਜਿਸ ਨੂੰ ਰਾਜਨੀਤਕ ਪਾਰਟੀ ਆਪਣੀ ਵੈੱਬਸਾਈਟ ਉਤੇ ਪ੍ਰਕਾਸ਼ਤ ਕਰੇਗੀ ਕਿ ਸਾਡੇ ਇਸ ਉਮੀਦਵਾਰ ਖ਼ਿਲ਼ਾਫ਼ ਅਪਰਾਧਿਕ ਮਾਮਲੇ ਦਰਜ ਹਨ ਜਾਂ ਇਨ•ਾਂ ਅਪਰਾਧੀ ਮਾਮਲਿਆ ਵਿੱਚ ਇਸ ਨੂੰ ਸਾ ਸੁਣਾਈ ਜਾ ਚੁੱਕੀ ਹੈ।
ਸਬੰਧਤ ਰਾਜਨੀਤਕ ਪਾਰਟੀ ਅਤੇ ਉਮੀਦਵਾਰ ਵੱਲੋਂ ਵੱਖ ਵੱਖ ਤੌਰ ਤੇ ਉਸ ਖੇਤਰ ਦੇ ਵੱਡੇ ਅਖਬਾਰਾਂ ਵਿੱਚ ਤਿੰਨਤਿੰਨ ਵਾਰ 12 ਫੌਟ ਸਾਈਜ਼ ਵਿੱਚ ਅਤੇ ਸਹੀ ਸਥਾਨ ਉਤੇ ਜਾਣਕਾਰੀ ਲਾਈ ਜਾਵੇ ਅਤੇ ਇਲੈਕਟ੍ਰੋਨਿਕ ਮੀਡੀਆ ਵਿੱਚ ਵੀ ਤਿੰਨਤਿੰਨ ਵਾਰ ਚਲਾਈ ਜਾਵੇ ਤਾਂ ਜੋ ਜਿਸ ਭਾਵਨਾ ਨਾਲ ਇਹ ਫੈਸਲਾ ਲਿਆ ਗਿਆ ਹੈ ਉਸ ਨਾਲ ਹੀ ਇਸ ਨੂੰ ਲਾਗੂ ਕੀਤਾ ਜਾ ਸਕੇ।ਇਸ ਸਬੰਧੀ ਇਹ ਵੀ ਖਿਆਲ ਰੱਖਿਆ ਜਾਵੇਗਾ ਕਿ ਜੇ ਨਾਮਜਦਗੀ ਪੱਤਰ ਵਾਪਸ ਲੈਣ ਦਾ ਤੈਅ ਮਿਤੀ ਕਿਸੇ ਮਹੀਨੇ ਦੀ 10 ਤਰੀਕ ਹੈ ਅਤੇ ਵੋਟਾਂ ਪੈਣ ਦਾ ਕਾਰਜ 24 ਤਰੀਕ ਨੂੰ ਹੋਣਾ ਹੈ ਤਾਂ ਅਪਰਾਧੀ ਪਿਛੋਕੜ ਸਬੰਧੀ ਜਾਣਕਾਰੀ ਅਖਬਾਰਾਂ ਵਿੱਚ ਛਪਾਉਣ ਦੀ ਕਾਰਵਾਈ ਉਸੇ ਮਹੀਨੇ ਦੀ 11 ਤਰੀਕ ਤੋਂ 22 ਤਰੀਕ ਤੱਕ ਮੁਕੰਮਲ ਕੀਤੀ ਜਾਣੀ ਹੈ ਅਤੇ ਇਹ ਵੀ ਯਕੀਨੀ ਬਣਾਉਣਾ ਹੈ ਕਿ ਇਹ ਵੱਖ-ਵੱਖ ਮਿਤੀ ਨੂੰ ਕੀਤਾ ਜਾਵੇ।
ਸੀ.ਈ.ਓ. ਨੇ  ਦੱਸਿਆ ਕਿ ਜਿਹੜੇ ਉਮੀਦਵਾਰ ਨਾਮਜ਼ਦਗੀ ਪੱਤਰ ਦੇ ਫਾਰਮ 26 ਦੇ ਕਾਲਮ 5 ਅਤੇ 6 ਅਨੁਸਾਰ ਅਪਰਾਧੀ ਪਿਛੋਕੜ ਵਾਲੇ ਹੋਣਗੇ ਉਨ•ਾਂ ਨੂੰ  ਰਿਟਰਨਿੰਗ ਅਫਸਰ ਫਾਰਮੇਟ ਸੀ-3 ਅਨੁਸਾਰ ਯਾਦ ਪੱਤਰ ਵੀ ਜਾਰੀ ਕਰਨਗੇ ਕਿ ਉਹ ਇਹ ਯਕੀਨੀ ਬਨਾਉਣ ਕਿ ਉਨਾਂ ਦੇ ਅਪਰਾਧੀ ਪਿਛੋਕੜ ਸਬੰਧੀ ਵੱਡੇ ਪੱਧਰ ‘ਤੇ ਪ੍ਰਚਾਰ ਕੀਤਾ ਗਿਆ ਹੈ ਜਿਸ ਸਬੰਧੀ ਸਬੰਧਤ ਉਮੀਦਵਾਰ ਆਪਣੇ ਚੋਣ ਖਰਚਿਆਂ  ਦੇ ਨਾਲ ਹੀ ਜ਼ਿਲ•ਾ ਚੋਣ ਅਫਸਰ ਕੋਲ ਅਖਬਾਰਾਂ ਦੀਆਂ ਕਾਪੀਆ ਜਮ•ਾਂ ਕਰਵਾਏਗਾ ਜਿਨ•ਾਂ ਵਿੱਚ ਇਹ ਜਾਣਕਾਰੀ ਪ੍ਰਕਾਸ਼ਿਤ ਕਰਵਾਈ ਗਈ ਹੈ।
ਡਾ. ਰਾਜੂ ਨੇ ਦੱਸਿਆ ਕਿ ਅਪਰਾਧੀ ਪਿਛੋਕੜ ਵਾਲੇ ਉਮੀਦਵਾਰ ਨੁੰ ਸਬੰਧਤ ਰਿਟਰਨਿੰਗ ਅਫਸਰ ਅੱਗੇ ਇਹ ਘੋਸ਼ਿਤ ਕਰਨਾ ਪਵੇਗਾ ਕਿ ਉਸ ਨੇ ਆਪਣੀ ਪਾਰਟੀ ਜਿਸ ਦੇ ਚੋਣ ਨਿਸ਼ਾਨ ਤੇ ਉਹ ਚੋਣ ਲੜ ਰਿਹਾ ਹੈ, ਭਾਵਂੇ ਉਹ ਪਾਰਟੀ ਰਜਿਸਟਰਡ ਹੋਵੇ ਜਾਂ ਰਜਿਸਟਰਡ ਅਨਰੀਕੋਗਨਾਈਜ਼ਡ ਪਾਰਟੀ ਹੋਵੇ, ਨੂੰ ਫਾਰਮ -26 ਕਾਲਮ 6 ਏ ਅਨੁਸਾਰ ਸੂਚਿਤ ਕਰ ਦਿੱਤਾ ਹੈ।
ਰਜਿਸਟਰਡ ਪਾਰਟੀ ਜਾਂ ਰਜਿਸਟਰਡ ਅਨਰੀਕੋਗਨਾਈਜ਼ਡ ਪਾਰਟੀ ਜਿਸ ਨੇ ਵੀ ਅਪਰਾਧੀ ਪਿਛੋਕੜ ਵਾਲੇ ਉਮੀਦਵਾਰ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ, ਇਹ ਵੀ ਯਕੀਨੀ ਬਣਾਏਗੀ ਕਿ ਆਪਣੀ ਵੈਬਸਾਈਟ ਤੇ ਇਸ ਸਬੰਧੀ ਪੂਰੀ ਜਾਣਕਾਰੀ ਦੇਣ ਦੇ ਨਾਲ ਸਬੰਧਤ ਰਾਜ ਵਿੱਚ ਉਨ•ਾ ਦੇ ਅਪਰਾਧੀ ਪਿਛੋਕੜ ਸਬੰਧੀ ਵੱਡੇ ਪੱਧਰ ‘ਤੇ ਪ੍ਰਚਾਰ ਤਿੰਨ ਵਾਰ ਵੱਖ ਵੱਖ ਦਿਨਾਂ ਨੁੰ ਅਖਬਾਰਾਂ ਅਤੇ ਟੀ.ਵੀ.ਰਾਹੀਂ ਕਰੇਗੀ । ਇਹ ਪ੍ਰਚਾਰ ਸਬੰਧਤ ਪਾਰਟੀਆਂ ਵੱਲੋਂ ਫਾਰਮੈਟ ਸੀ-2 ਅਨੁਸਾਰ ਕੀਤਾ ਜਾਵੇਗਾ।ਇਹ ਵੀ ਯਕੀਨੀ ਬਣਾਏਗੀ ਇਹ ਕਾਰਵਾਈ ਵੋਟਾਂ ਪੈਣ ਤੋਂ 48 ਘੰਟੇ ਪਹਿਲਾਂ ਕੀਤਾ ਜਾਵੇ ਅਤੇ ਇਸ ਸਬੰਧੀ ਰਿਪੋਰਟ ਤਿਆਰ ਕਰਕੇ ਸਬੰਧਤ ਰਾਜ ਦੇ ਮੁੱਖ ਚੋਣ ਅਫਸਰ ਨੂੰ ਚੋਣ ਅਮਲ ਮੁਕੰਮਲ ਹੋਣ ਦੇ 30 ਦਿਨਾਂ ਅੰਦਰ ਪੇਸ਼ ਕੀਤੀ ਜਾਵੇ।
ਉਨ•ਾ ਦੱਸਿਆ ਕਿ ਹੁਣ ਚੋਣ ਲੜ ਰਹੇ ਹਰੇਕ ਉਮੀਦਵਾਰ ਨੂੰ ਸਰਕਾਰੀ ਰਿਹਾਇਸ਼ ਸਬੰਧੀ ਜੇਕਰ ਕੋਈ ਦੇਣਦਾਰੀ ਹੈ, ਉਸ ਸਬੰਧੀ ਜਾਣਕਾਰੀ ਦੇਣ ਲਈ ਫਾਰਮ -26 ਦੇ ਕਾਲਮ 8 ਵਿੱਚ ਪੂਰੀ ਜਾਣਕਾਰੀ ਦੇਣੀ ਹੋਵੇਗੀ ਅਤੇ ਉਸ ਨੂੰ ਕੋਈ ਵਾਧੂ ਹਲਫਨਾਮਾ ਨਹੀਂ ਦੇਣਾ ਪਾਵੇਗਾ।
ਇਸ ਸਬੰਧੀ ਅੱਜ ਪੰਜਾਬ ਰਾਜ ਦੀਆਂ ਰਾਜਨੀਤਕ ਪਾਰਟੀਆਂ ਨੂੰ ਵੀ ਮੀਟਿੰਗ ਕਰਕੇ ਸੂਚਿਤ ਕਰ ਦਿਤਾ ਗਿਆ ਅਤੇ ਸਬੰਧਤ ਦਸਤਾਵੇਜ਼ ਵੀ ਮੁਹੱਈਆ ਕਰਵਾ ਦਿੱਤੇ ਗਏ।

Leave a Reply

Your email address will not be published. Required fields are marked *

*

x

Check Also

पी.एस.आई.ई.सी. के औद्योगिक प्लाटों के डिफॉलटर अलाटियों को उत्पादन /निर्माण शुरू करने के लिए समय सीमा में ढील दी-सुंदर शाम अरोड़ा..

चंडीगढ़, 15 फरवरी: उद्योगपतियों को बड़ी राहत देते हुए पंजाब स्मॉल इंडस्ट्रीज़ और एक्सपोर्ट कोर्पोरेशन ...

पंजाब सरकार द्वारा पुलवामा के शहीदों को राजकीय सम्मान के साथ अंतिम विदाई देने का फैसला..

चंडीगढ़, 15 फरवरी: पंजाब सरकार के प्रवक्ता ने बताया कि राज्य सरकार द्वारा पुलवामा के ...