` ਅਗਰਵਾਲ ਸਭਾ ਅਤੇ ਯੂਥ ਵੱਲੋ ਰੱਖੇ ਪ੍ਰਗਰਾਮ ਦੋਰਾਨ ਅਲੀਜਾ ਬਾਂਸਲ ਦਾ ਵਿਸ਼ੇਸ ਸਨਮਾਨ.. – Azad Tv News
Home » Breaking News » ਅਗਰਵਾਲ ਸਭਾ ਅਤੇ ਯੂਥ ਵੱਲੋ ਰੱਖੇ ਪ੍ਰਗਰਾਮ ਦੋਰਾਨ ਅਲੀਜਾ ਬਾਂਸਲ ਦਾ ਵਿਸ਼ੇਸ ਸਨਮਾਨ..

ਅਗਰਵਾਲ ਸਭਾ ਅਤੇ ਯੂਥ ਵੱਲੋ ਰੱਖੇ ਪ੍ਰਗਰਾਮ ਦੋਰਾਨ ਅਲੀਜਾ ਬਾਂਸਲ ਦਾ ਵਿਸ਼ੇਸ ਸਨਮਾਨ..

ਅਲੀਜਾ ਬਾਂਸਲ ਨੇ ਸ਼ਹਿਰ ਦਾ ਨਾਮ ਕੀਤਾ ਰੋਸ਼ਨ -ਗੌਰਵ।

ਲ਼ਹਿਰਾਗਾਗਾ ਸ਼ੰਭੂ ਗੋਇਲ:- ਅੱਜ ਸ਼ਹਿਰ ਲਹਿਰਾਗਾਗਾ ਵਿਚ ਅਗਰਵਾਲ ਸਭਾ ਅਤੇ ਅਗਰਵਾਲ ਸਭਾ (ਯੂਥ) ਵੱਲੋ ਇਕ ਵਿਸ਼ੇਸ ਪ੍ਰੋਗਰਾਮ ਮੰਡੀ ਵਾਲੀ ਧਰਮਸ਼ਾਲਾ ਅਗਰਸੈਨ ਧਰਮਸ਼ਾਲਾ ਵਿਚ ਕਰਵਾਇਆ ਗਿਆ।ਜਿਸ ਵਿਚ ਵੱਖ-ਵੱਖ ਪ੍ਰਖਿਆਵਾਂ ਵਿਚਂੋ ਸ਼ਹਿਰ ਦਾ ਨਾਮ ਰੋਸ਼ਨ ਕਰਨ ਵਾਲੀਆਂ ਲੜਕੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਿਸ਼ੇਸ ਤੌਰ ਤੇ ਪਹੁੰਚੀ ਏਮਜ ਦੀ ਪ੍ਰਖਿਆ ਦੇਸ ਭਰ ‘ਚ ਪਹਿਲਾ ਸਥਾਨ ਪ੍ਰਾਪਤ ਵਾਲੀ ਅਲੀਜਾ ਬਾਂਸਲ ਦਾ ਅਗਰਵਾਲ ਸਭਾ ਅਤੇ ਅਗਰਵਾਲ ਸਭਾ ਯੂਥ ਵੱਲੋ ਹੁਨੂੰਮਤ ਧਾਮ ਲਹਿਰਾ, ਜੀ.ਪੀ.ਐਫ.ਕੰਪਲੈਕਸ ਲਹਿਰਾ, ਨੈਣਾ ਦੇਵੀ ਸੰਕੀਰਤਨ ਮੰਡਲ ਲਹਿਰਾ, ਗਦੜਿਆਣੀ ਸਭਾ ਲਹਿਰਾ,ਗਊਸਾਲਾ ਲਹਿਰਾ, ਚੈਰੀਟੇਬਲ ਹਸਪਤਾਲ ਗੋਲਬਲ, ਸੈਲਰ ਐਸੋ. ਗਊ ਗਰੀਬ ਸੇਵਾ ਕਮੇਟੀ, ਬਾਬਾ ਹੈਦਰ ਸੇਖ ਸੇਵਾ ਕਲੱਬ ਲਹਿਰਾ ਤੋ ਇਲਾਵਾ ਵੱਖ-ਵੱਖ ਪਾਰਟੀ ਦੇ ਆਹੁਦਾਰਾ ਤੇ ਮੈਂਬਰਾ ਤੇ ਸੰਸਥਾਵਾ ਵੱਲੋ ਅਲੀਜਾ ਬਾਂਸਲ ਤੇ ਹੋਰ ਬੱਚਿਆ ਦਾ ਵਿਸ਼ੇਸ ਸਨਮਾਨ ਕੀਤਾ ਗਿਆ, ਜਿਸ ਮੌਕੇ ਪੱਤਰਕਾਰਾਂ ਨਾਲ ਗੱਲ-ਬਾਤ ਕਰਦਿਆਂ ਅਗਰਵਾਲ ਸਭਾ ਦੇ ਜਿਲ੍ਹਾ ਪ੍ਰਧਾਨ ਮੋਹਨ ਲਾਲ ਚੀਮਾਂ, ਅਗਰਵਾਲ ਸਭਾ ਯੂਥ ਦੇ ਜਿਲ਼੍ਹਾ ਪ੍ਰਧਾਨ ਗੌਰਵ ਗੋਇਲ, ਨੇ ਕਿਹਾ ਕਿ ਸਾਨੂੰ ਇਸ ਬੱਚੀ ਅਲੀਜਾ ਬਾਂਸਲ ਤੇ ਪੂਰਾ ਮਾਨ ਹੈ ਇਸ ਨੇ ਪੂਰੇ ਦੇਸ਼ ਵਿਚ ਸਾਡੇ ਸ਼ਹਿਰ ਦਾ ਨਾਮ ਰੋਸ਼ਨ ਕੀਤਾ ਹੈ।ਇਸ ਮੌਕੇ ਤੇ ਅਲੀਜਾ ਬਾਂਸਲ ਤੇ ਵੱਖ-ਵੱਖ ਪ੍ਰਖਿਆਵਾਂ ਵਿਚੋ ਪਹਿਲੀਆਂ ਪੁਜੀਸ਼ਨਾਂ ਹਾਸਿਲ ਕਰਨ ਵਾਲੀਆਂ ਵਿਦਿਆਰਥਣਾਂ ਮਹਿਕ, ਰਿਪੀ ਚੋਟੀਆਂ, ਪਨੀਤਾ ਰਾਣੀ, ਚਾਰੂ ਲਤਾ ਨੇ ਸ਼ਹਿਰ ਵਾਸੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਵਰਿੰਦਰ ਗੋਇਲ ਐਡਵੋਕੇਟ, ਗੌਰਵ ਗੋਇਲ, ਭਰਤ ਲਾਲ ਸਿੰਗਲਾ, ਰਜੇਸ ਅਰਗਵਾਲ, ਸੱਤਪਾਲ ਸਿੰਗਲਾ, ਜਸੰਵਤ ਗੰਢੂਆ, ਤਰਸ਼ੇਮ ਖੱਦਰ ਭੰਡਾਰ, ਮੇਗਰਾਜ, ਸੀਸਪਾਲ, ਅਸ਼ੋਕ ਸਿੰਗਲਾ, ਪ੍ਰਵੀਨ ਖੋਖਰ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਪ੍ਰਮੁੱਖ ਸ਼ਕਸ਼ੀਅਤਾਂ ਹਾਜ਼ਰ ਸਨ।

Leave a Reply

Your email address will not be published. Required fields are marked *

*

x

Check Also

पी.एस.आई.ई.सी. के औद्योगिक प्लाटों के डिफॉलटर अलाटियों को उत्पादन /निर्माण शुरू करने के लिए समय सीमा में ढील दी-सुंदर शाम अरोड़ा..

चंडीगढ़, 15 फरवरी: उद्योगपतियों को बड़ी राहत देते हुए पंजाब स्मॉल इंडस्ट्रीज़ और एक्सपोर्ट कोर्पोरेशन ...

पंजाब सरकार द्वारा पुलवामा के शहीदों को राजकीय सम्मान के साथ अंतिम विदाई देने का फैसला..

चंडीगढ़, 15 फरवरी: पंजाब सरकार के प्रवक्ता ने बताया कि राज्य सरकार द्वारा पुलवामा के ...