` ਅਕੈਡਮਿਕ ਹਾਈਟਸ ਸਕੂਲ, ਵਿਖੇ ਮਨਾਇਆ ਗਿਆ ਮਾਂ ਦਿਵਸ..  – Azad Tv News
Breaking News
Home » Breaking News » ਅਕੈਡਮਿਕ ਹਾਈਟਸ ਸਕੂਲ, ਵਿਖੇ ਮਨਾਇਆ ਗਿਆ ਮਾਂ ਦਿਵਸ.. 

ਅਕੈਡਮਿਕ ਹਾਈਟਸ ਸਕੂਲ, ਵਿਖੇ ਮਨਾਇਆ ਗਿਆ ਮਾਂ ਦਿਵਸ.. 

ਅਕੈਡਮਿਕ ਹਾਈਟਸ ਸਕੂਲ, ਵਿਖੇ ਮਨਾਇਆ ਗਿਆ ਮਾਂ ਦਿਵਸ
ਲ਼ਹਿਰਾਗਾਗਾ ਸ਼ੰਭੂ ਗੋਇਲ, ਅਕੈਡਮਿਕ ਹਾਈਟਸ ਪਬਲਿਕ ਸਕੂਲ, ਖੋਖਰ ਵਿਖੇ ‘ਮਾਂ’ ਦਿਵਸ ਵਿਕੇਸ਼ ਰਾਣਾ ਦੀ ਅਗਵਾਈ ਵਿੱਚ ਮਨਾਇਆ ਗਿਆ।ਜਿਸ ਵਿੱਚ ਬੱਚਿਆਂ ਵੱਲੋਂ ਮਾਂ ਦੇ ਉੱਪਰ ਗੀਤ, ਕਵਿਤਾ ਉਚਾਰਣ ਦੇ ਮੁਕਾਬਲੇ ਕਰਵਾਏ ਗਏ ਅਤੇ ਰੰਗਾਂ-ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ ਅਤੇ ਕਾਰਡ ਬਣਾਉਣ ਦਾ ਮੁਕਾਬਲਾ ਵੀ ਕਰਵਾਇਆ ਗਿਆ। ਸਕੂਲ ਦੇ ਪ੍ਰਿੰਸੀਪਲ ਮੈਡਮ ਰੀਤੂ ਰਾਣਾ ,ਚੇਅਰਮੈਨ   ਸੰਜੇ ਸਿੰਗਲਾ  ਅਤੇ ਸੁਰੇਸ਼ ਸਿੰਗਲਾ ਨੇ ਬੱਚਿਆਂ ਦੁਆਰਾ ਬਣਾਏ ਕਾਰਡਾਂ ਦੀ ਪ੍ਰਸੰਸਾ ਕੀਤੀ। ਉਨ੍ਹਾਂ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਹਰ ਬੱਚੇ ਨੂੰ ਆਪਣੇ ਮਾਤਾ-ਪਿਤਾ ਦਾ ਆਦਰ ਕਰਨਾ ਚਾਹੀਦਾ ਹੈ।ਪ੍ਰਿੰਸੀਪਲ ਮੈਡਮ ਰੀਤੂ ਰਾਣਾ ਨੇ ਬੱਚਿਆਂ ਨੂੰ ਵਧੀਆ ਸੰਸਕਾਰ ਦਿੰਦੇ ਹੋਏ ਕਿਹਾ ਕਿ ਬੱਚਿਆਂ ਦੀ ਪਹਿਲੀ ਅਧਿਆਪਕ ਉਸਦੀ ਮਾਂ ਹੁੰਦੀ ਹੈ ਜੋ ਬੱਚੇ ਨੂੰ ਹਰ ਸਹੀ ਤੇ ਗਲਤ ਦੀ ਪਹਿਚਾਣ ਕਰਵਾਉਂਦੀ ਹੈ।ਇਸ ਮੌਕੇ ਸਕੂਲ ਦੇ ਸਾਰੇ ਸਟਾਫ ਮੈਂਬਰ ਸ਼ਾਮਿਲ ਸਨ।

Leave a Reply

Your email address will not be published. Required fields are marked *

*

x

Check Also

ਕਾਉਂਸਲੇਟ ਜਨਰਲ ਆਫ਼ ਇੰਡੀਆ ਨੇ ਫਰੈਂਕਫਰਟ ਵਿਖੇ ਧੂਮਧਾਮ ਨਾਲ ਮਨਾਈ ਵਿਸਾਖੀਭੰਗੜੇ, ਗਿੱਧੇ ਅਤੇ ਪੰਜਾਬੀ ਲੋਕ ਕਲਾਕਾਰਾਂ ਦੀਆਂ ਪੇਸ਼ਕਾਰੀਆਂ ਨੇ ਸਮਾਗਮ ਨੂੰ ਚਾਰ-ਚੰਨ ਲਾਏ

ਕਾਉਂਸਲੇਟ ਜਨਰਲ ਆਫ਼ ਇੰਡੀਆ ਨੇ ਫਰੈਂਕਫਰਟ ਵਿਖੇ ਧੂਮਧਾਮ ਨਾਲ ਮਨਾਈ ਵਿਸਾਖੀ ਭੰਗੜੇ, ਗਿੱਧੇ ਅਤੇ ਪੰਜਾਬੀ ...

Baisakhi celebrated with great pomp & show in Frankfurt courtesy Consulate General of India Bhangra, Giddha & performances by Punjabi folk artists add colour to celebrations..

Chandigarh, April 13: The Consulate General of India, Frankfurt, Germany, organized an event to commemorate ...