` ਅਕੈਡਮਿਕ ਹਾਈਟਸ ਪਬਲਿਕ ਸਕੂਲ ਖੋਖਰ ਦੇ ਵਿਦਿਆਰਥੀਆਂ ਦਾ 4 ਰੋਜ਼ਾ ਵਿੱਦਿਅਕ ਟੂਰ ਲਿਜਾਇਆ ਗਿਆ। – Azad Tv News
Breaking News
Home » Breaking News » ਅਕੈਡਮਿਕ ਹਾਈਟਸ ਪਬਲਿਕ ਸਕੂਲ ਖੋਖਰ ਦੇ ਵਿਦਿਆਰਥੀਆਂ ਦਾ 4 ਰੋਜ਼ਾ ਵਿੱਦਿਅਕ ਟੂਰ ਲਿਜਾਇਆ ਗਿਆ।

ਅਕੈਡਮਿਕ ਹਾਈਟਸ ਪਬਲਿਕ ਸਕੂਲ ਖੋਖਰ ਦੇ ਵਿਦਿਆਰਥੀਆਂ ਦਾ 4 ਰੋਜ਼ਾ ਵਿੱਦਿਅਕ ਟੂਰ ਲਿਜਾਇਆ ਗਿਆ।

ਅਕੈਡਮਿਕ ਹਾਈਟਸ ਪਬਲਿਕ ਸਕੂਲ ਖੋਖਰ ਦੇ ਵਿਦਿਆਰਥੀਆਂ ਦਾ 4 ਰੋਜ਼ਾ ਵਿੱਦਿਅਕ ਟੂਰ ਲਿਜਾਇਆ ਗਿਆ।
ਲ਼ਹਿਰਾਗਾਗਾ ਸ਼ੰਭੂ ਗੋਇਲ, ਸਮਰ ਕੈਂਪ ਦੌਰਾਨ ਅਕੈਡਮਿਕ ਹਾਈਟਸ ਪਬਲਿਕ ਸਕੂਲ, ਖੋਖਰ ਦੇ ਵਿਦਿਆਰਥੀਆਂ ਦਾ ਚਾਰ ਦਿਨ ਦਾ ਵਿੱਦਿਅਕ ਟੂਰ ਸਕੂਲ ਦੇ ਚੇਅਰਮੈਨ ਸੰਜੇ ਸਿੰਗਲਾ ਅਤੇ ਐਡਮੀਨਿਸਟਰੇਟਰ ਵਿਕ੍ਰੇਸ਼ ਰਾਣਾ ਦੀ ਅਗਵਾਈ ਹੇਠ ਲਿਜਾਇਆ ਗਿਆ।ਟੂਰ ਦੌਰਾਨ ਬੱਚਿਆਂ ਨੂੰ ਗੁਰਦੁਆਰਾ ਸ਼੍ਰੀ ਪਾਉਂਟਾ ਸਾਹਿਬ, ਦੇਹਰਾਦੂਨ, ਹਿਲ ਸਟੇਸ਼ਨ ਮਨਸੂਰੀ ,ਕੈਂਪਟੀ ਫਾਲ, ਕੰਪਨੀ ਬਾਗ ਉਪਰੰਤ ਬੱਚਿਆਂ ਨੂੰ ਫੋਰੇਸਟ ਰਿਸਰਚ ਇੰਸਟੀਚਿਊਟ ਦੇ ਵੱਖ-ਵੱਖ ਮਿਊਜ਼ਿਅਮਾਂ ‘ਚ ਲਿਜਾਇਆ ਗਿਆ ਜਿੱਥੇ ਬੱਚਿਆਂ ਨੂੰ ਭਾਰਤ ਦੀ ਵਨਸਪਤੀਆਂ ਦੀ ਜਾਣਕਾਰੀ ਦਿੱਤੀ ਗਈ।ਇਸ ਉਪਰੰਤ ਬੱਚਿਆਂ ਨੇ ਬੁੱਧਾ ਟੈੰਪਲ , ਰਿਸ਼ੀਕੇਸ਼ ਵਿਖੇ  ਰਾਮ-ਲੱਛਮਣ ਝੁਲਾ ਦੇਖਿਆ।ਰਿਸ਼ੀਕੇਸ਼ ਤੋਂ ਬਾਅਦ ਹਰਿਦੁਆਰ ਵਿਖੇ ਧਾਰਮਿਕ ਸਥਾਨਾਂ ਦੇ ਦਰਸ਼ਨ ਕੀਤੇ।ਇਸ ਟੂਰ ਦਾ ਮੁੱਖ ਮਕਸਦ ਬੱਚਿਆਂ ਦੇ ਵਿੱਚ ਅਗਿਆਨਤਾ ਦੂਰ ਕਰਨਾ ਸੀ।ਇਸ ਉਪਰੰਤ ਸਕੂਲ ਪਰਤਣ ‘ਤੇ ਬੱਚਿਆਂ ਦਾ ਸਕੂਲ ਮੈਨੇਜਮੈਂਟ ਵੱਲੋਂ ਨਿੱਘਾ ਸੁਆਗਤ ਕੀਤਾ ਗਿਆ।ਪਿੰ੍ਰ.ਮੈਡਮ ਸ਼੍ਰੀਮਤੀ ਰੀਤੂ ਰਾਣਾ ਨੇ ਬੱਚਿਆਂ ਨੂੰ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਇਹੋ ਜਿਹੇ ਵਿੱਦਿਅਕ ਟੂਰ ਵੀ ਬਹੁਤ ਜ਼ਰੂਰੀ ਹਨ ਜਿਸ ਨਾਲ ਮਾਨਸਿਕ ਅਤੇ ਬੌਧਿਕ ਵਿਕਾਸ ਹੁੰਦਾ ਹੈ।ਇਸ ਮੌਕੇ ਸੋਨੂੰ ਜਾਂਗਰਾ, ਸੋਨੀਆ ਸ਼ਰਮਾ, ਪ੍ਰਭਜੋਤ ਕੌਰ ਅਤੇ ਹੋਰ ਅਧਿਆਪਿਕ ਸ਼ਾਮਿਲ ਸਨ।

Leave a Reply

Your email address will not be published. Required fields are marked *

*

x

Check Also

ਸੰਗਰੂਰ ਅਧੀਨ ਆਉਂਦੇ 7 ਵਿਧਾਨ ਸਭਾ ਹਲਕਿਆਂ ਵਿੱਚ ਸਥਾਪਤ 1325 ਪੋਲਿੰਗ ਬੂਥਾਂ ਵਿੱਚ ਵੋਟਰਾਂ ਦੀ ਸੁਵਿਧਾ ਲਈ ਪੀਣ ਵਾਲਾ ਸਾਫ਼ ਪਾਣੀ, ਬਿਜਲੀ, ਹਵਾ..,

ਸਮੂਹ ਸਹਾਇਕ ਰਿਟਰਨਿੰਗ ਅਧਿਕਾਰੀਆਂ ਅਤੇ ਨੋਡਲ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ * ਚੋਣ ਕਮਿਸ਼ਨ ਦੀਆਂ ਹਦਾਇਤਾਂ ...

ਕਾਉਂਸਲੇਟ ਜਨਰਲ ਆਫ਼ ਇੰਡੀਆ ਨੇ ਫਰੈਂਕਫਰਟ ਵਿਖੇ ਧੂਮਧਾਮ ਨਾਲ ਮਨਾਈ ਵਿਸਾਖੀਭੰਗੜੇ, ਗਿੱਧੇ ਅਤੇ ਪੰਜਾਬੀ ਲੋਕ ਕਲਾਕਾਰਾਂ ਦੀਆਂ ਪੇਸ਼ਕਾਰੀਆਂ ਨੇ ਸਮਾਗਮ ਨੂੰ ਚਾਰ-ਚੰਨ ਲਾਏ

ਕਾਉਂਸਲੇਟ ਜਨਰਲ ਆਫ਼ ਇੰਡੀਆ ਨੇ ਫਰੈਂਕਫਰਟ ਵਿਖੇ ਧੂਮਧਾਮ ਨਾਲ ਮਨਾਈ ਵਿਸਾਖੀ ਭੰਗੜੇ, ਗਿੱਧੇ ਅਤੇ ਪੰਜਾਬੀ ...