` ਅਕੈਡਮਿਕ ਸਕੂਲ ਵਿਖੇ ਬੱਚਿਆਂ ਨੂੰ ਖਸਰਾ, ਰੁਬੈਲਾ ਦੇ ਲਗਾਏ ਗਏ ਟੀਕੇ… – Azad Tv News
Home » Breaking News » ਅਕੈਡਮਿਕ ਸਕੂਲ ਵਿਖੇ ਬੱਚਿਆਂ ਨੂੰ ਖਸਰਾ, ਰੁਬੈਲਾ ਦੇ ਲਗਾਏ ਗਏ ਟੀਕੇ…

ਅਕੈਡਮਿਕ ਸਕੂਲ ਵਿਖੇ ਬੱਚਿਆਂ ਨੂੰ ਖਸਰਾ, ਰੁਬੈਲਾ ਦੇ ਲਗਾਏ ਗਏ ਟੀਕੇ…

ਇਹ ਵੈਕਸੀਨ ਬਿਲਕੁਲ ਸੁਰੱਖਿਅਤ ਹੈ – ਸੰਜੇ ਸਿੰਗਲਾ
ਲ਼ਹਿਰਾਗਾਗਾ (ਸ਼ੰਭੂ ਗੋਇਲ) – ਅਕੈਡਮਿਕ ਹਾਈਟਸ ਪਬਲਿਕ ਸਕੂਲ, ਖੋਖਰ ਵਿਖੇ ਰੁਬੈਲਾ ਮਿਸਲਜ਼ ਦੀ ਵੈਕਸੀਨ ਲਹਿਰਾਗਾਗਾ ਦੇ ਹੈਲਥ ਵਿਭਾਗ ਦੀ ਟੀਮ ਵੱਲੋਂ ਦਿੱਤੀ ਗਈ।ਟੀਮ ਵੱਲੋਂ ਵਿਦਿਆਰਥੀਆਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਇਹ ਵੈਕਸੀਨ ਡਬਲਿਯੂ. ਐਚ. ਓ ਤੇ ਯੂਨੀਸੇਫ ਵਲੋਂ ਪ੍ਰਮਾਣਿਤ ਅਤੇ ਸੁਰੱਖਿਅਤ ਹੈ।ਇਸ ਸਮੇਂ ਸਿਹਤ ਵਿਭਾਗ ਦੇ ਕਰਮਚਾਰੀ ਸੁਪਰਵਾਈਜ਼ਰ ਮਨੋਜ ਕੁਮਾਰ, ਐਮ.ਪੀ.ਐਚ.ਵਰਕਰ ਜਗਦੀਪ ਸਿੰਘ ਅਤੇ ਸਾਰੇ ਸਟਾਫ ਨੇ ਸਾਰੇ ਵਿਦਿਆਰਥੀਆਂ ਦਾ ਟੀਕਾਕਰਨ ਕੀਤਾ।ਵੈਕਸੀਨ ਕਰਵਾਉਣ ਤੋਂ ਪਹਿਲਾਂ ਸੁਪਰਵਾਈਜ਼ਰ ਮਨੋਜ ਕੁਮਾਰ ਵੱਲੋਂ ਵਿਦਿਆਰਥੀਆਂ ਨੂੰ ਦੱਸਿਆ ਗਿਆ ਕਿ ਰੁਬੈਲਾ ਮਿਸਲਜ਼ ਦੀ ਬਿਮਾਰੀ ਨੂੰ ਜੜ੍ਹ ਤੋਂ ਖਤਮ ਕਰਨ ਲਈ ਸਾਨੂੰ ਸਾਰਿਆਂ ਨੂੰ ਟੀਕਾਕਰਨ ਕਰਵਾਉਣਾ ਜ਼ਰੂਰੀ ਹੈ।ਸਭ ਤੋਂ ਪਹਿਲਾਂ ਪਿੰ੍ਰਸੀਪਲ ਮੈਡਮ ਰੀਤੂ ਰਾਣਾ ਨੇ ਆਪਣੇ ਦੋਨੋਂ ਬੱਚਿਆਂ ਨੂੰ ਵੈਕਸੀਨ ਕਰਵਾਈ ਅਤੇ ਸਕੂਲ ਦੇ ਸਟਾਫ ਮੈਂਬਰਾਂ ਵੱਲੋਂ ਵੀ ਆਪਣੇ ਬੱਚਿਆਂ ਨੂੰ ਵੈਕਸੀਨ ਕਰਵਾਈ ਗਈ।ਇਸ ਉਪਰੰਤ ਸਕੂਲ ਦੇ ੨੫੦ ਵਿਦਿਆਰਥੀਆਂ ਨੂੰ ਇਹ ਵੈਕਸੀਨ ਦਿੱਤੀ ਗਈ।ਵੈਕਸੀਨ ਕਰਨ ਤੋਂ ਬਾਅਦ ਵਿਦਿਆਰਥੀਆਂ ਨੂੰ ਹੈਲਥ ਵਿਭਾਗ ਵੱਲੋਂ ਸਰਟੀਫਿਕੇਟ ਦਿੱਤੇ ਗਏ।ਵਿਦਿਆਰਥੀਆਂ ਦੇ ਮਾਤਾ-ਪਿਤਾ ਨੇ ਆਪਣਾ ਪੂਰਾ ਸਹਿਯੋਗ ਦਿੱਤਾ। ਸਕੂਲ ਦੇ ਪ੍ਰਿੰਸੀਪਲ ਮੈਡਮ ਰੀਤੂ ਰਾਣਾ ਅਤੇ ਸਕੂਲ ਦੇ ਚੇਅਰਮੈਨ ਸੰਜੇ ਸਿੰਗਲਾ ਨੇ ਵੀ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਇਹ ਵੈਕਸੀਨ ਬਿਲਕੁਲ ਸੁਰੱਖਿਅਤ ਹੈ ਜੋ ਕਿ ਸਾਨੂੰ ਕਰਵਾਉਣੀ ਚਾਹੀਦੀ ਹੈ।ਇਸ ਮੌਕੇ ਸਕੂਲ ਦਾ ਸਾਰਾ ਸਟਾਫ ਹਾਜ਼ਰ ਸੀ।

Leave a Reply

Your email address will not be published. Required fields are marked *

*

x

Check Also

ਜ਼ਿਲ੍ਹਾ ਪੁਲਿਸ ਸੰਗਰੂਰ ਵੱਲੋਂ ਵੱਖ-ਵੱਖ ਥਾਵਾਂ ਤੋਂ 7 ਨਸ਼ਾ ਤਸਕਰ ਗ੍ਰਿਫਤਾਰ: ਐਸ.ਐਸ.ਪੀ..

ਜ਼ਿਲ੍ਹਾ ਪੁਲਿਸ ਸੰਗਰੂਰ ਵੱਲੋਂ ਵੱਖ-ਵੱਖ ਥਾਵਾਂ ਤੋਂ 7 ਨਸ਼ਾ ਤਸਕਰ ਗ੍ਰਿਫਤਾਰ: ਐਸ.ਐਸ.ਪੀ 8400 ਬੋਤਲਾਂ ਅੰਗਰੇਜ਼ੀ ...

शिव सेना हिंदुस्तान की धार्मिक शाखा श्री राम हनुमान सेवा दल…..

शिव सेना हिंदुस्तान की धार्मिक शाखा श्री राम हनुमान सेवा दल की ओर से प्रत्येक ...