` ਅਕਾਲ ਸਹਾਇ ਅਕੈਡਮੀ ਵਿਖੇ ਬੱਚਿਆਂ ਨੇ ਮਨਾਇਆ ਯੈਲੋ ਦਿਵਸ। – Azad Tv News
Home » Breaking News » ਅਕਾਲ ਸਹਾਇ ਅਕੈਡਮੀ ਵਿਖੇ ਬੱਚਿਆਂ ਨੇ ਮਨਾਇਆ ਯੈਲੋ ਦਿਵਸ।

ਅਕਾਲ ਸਹਾਇ ਅਕੈਡਮੀ ਵਿਖੇ ਬੱਚਿਆਂ ਨੇ ਮਨਾਇਆ ਯੈਲੋ ਦਿਵਸ।

ਲ਼ਹਿਰਾਗਾਗਾ ਸੰਭੂ ਗੋਇਲ, ਅਕਾਲ ਸਹਾਇ ਅਕੈਡਮੀ ਗਰੀਨ ਪਾਰਕ ਭੁਟਾਲ ਕਲਾਂ ਵਿੱਚ ਅਕੈਡਮੀ ਦੇ ਪ੍ਰਿੰਸੀਪਲ ਸ਼੍ਰੀਮਤੀ ਰਜਨੀ ਸ਼ਰਮਾਂ ਦੀ ਅਗਵਾਈ ਹੇਠ ਯੈਲੋ ਦਿਵਸ ਮਨਾਇਆ ਗਿਆ। ਇਸ ਮੌਕੇ ਤੇ ਨਰਸਰੀ ਤੋਂ ਯੁ.ਕੇ.ਜੀ ਤੱਕ ਦੇ ਬੱਚੇ ਪੀਲੇ ਰੰਗ ਦੇ ਕੱਪੜੇ ਪਹਿਨ ਕੇ ਆਏ ਅਤੇ ਘਰ ਤੋਂ ਪੀਲੇ ਰੰਗ ਦਾ ਦੁਪਹਿਰ ਦਾ ਖਾਣਾ ਲੈ ਕੇ ਆਏ। ਇਸ ਦਿਨ ਨੂੰ ਲੈ ਕੇ ਬੱਚਿਆਂ ਵਿੱਚ ਕਾਫੀ ਉਤਸ਼ਾਹ ਵਿਖਾਈ ਦਿੱਤਾ। ਸਕੂਲ ਦੇ ਚੇਅਰਮੈਨ ਤਰਸੇਮ ਪੁਰੀ ਦੀ ਰਹਿਨੁਮਾਈ ਹੇਠ ਸ਼ਾਨਦਾਰ ਪ੍ਰੋਗਰਾਮ ਪੇਸ਼ ਕੀਤਾ ਗਿਆ। ਜਿਸ ਵਿੱਚ ਬੱਚਿਆਂ ਦੇ ਡਾਂਸ ਅਤੇ ਕਵਿਤਾ ਮੁਕਾਬਲੇ ਕਰਵਾਏ ਗਏ ।ਉਸ ਤੋਂ ਬਾਦ ਬੱਚਿਆਂ ਨੇ ਪੰਜਾਬੀ ਸੱਭਿਆਚਾਰ ਨਾਲ ਸੰਬੰਧਿਤ ਸਕਿੱਟਾਂ ਵੀ ਪੇਸ਼ ਕੀਤੀਆਂ । ਇਸ ਮੌਕੇ ਤੇ ਸਕੂਲ ਦੀ ਪ੍ਰਿੰਸੀਪਲ ਰਜਨੀ ਸ਼ਰਮਾਂ ਨੇ ਆਪਣੇ ਭਾਸ਼ਣ ਵਿੱਚ ਬੱਚਿਆਂ ਨੂੰ ਦੱਸਿਆ ਕਿ ਪੀਲੇ ਰੰਗ ਦਾ ਦਿਨ ਮਨਾਉਣ ਦਾ ਮੰਤਵ ਬੱਚਿਆਂ ਨੂੰ ਪੀਲੇ ਰੰਗ ਤੋਂ ਜਾਣੂ ਕਰਵਾਉਣਾ ਹੈ ਕਿ ਪੀਲਾ ਰੰਗ ਸਿਆਣਪ ਅਤੇ ਬੌਧਿਕ ਊਰਜਾ ਦਾ ਪ੍ਰਤੀਕ ਹੇ । ਉਨ੍ਹਾਂ ਨੇ ਆਪਣੇ ਸੱਭਿਆਚਾਰ ਅਤੇ ਵਿਰਸੇ ਨੂੰ ਸੰਭਾਲ ਕੇ ਰੱਖਣ ਦੀ ਅਪੀਲ ਵੀ ਕੀਤੀ।ਪ੍ਰੋਗਰਾਮ ਦੇ ਅੰਤ ਵਿੱਚ ਬੱਚਿਆਂ ਨੂੰ ਪੀਲੇ ਰੰਗ ਦੇ ਫਲ ਵੰਡੇ ਗਏ। ਇਸ ਮੌਕੇ ਤੇ ਸਕੂਲ ਦੇ ਮੈਨੇਜਰ ਬਲਦੇਵ ਸਿੰਘ ਗਹਿਲ ਅਤੇ ਸਮੂਹ ਸਟਾਫ ਸ਼ਾਮਿਲ ਸੀ।

Leave a Reply

Your email address will not be published. Required fields are marked *

*

x

Check Also

ਜ਼ਿਲ੍ਹਾ ਪੁਲਿਸ ਸੰਗਰੂਰ ਵੱਲੋਂ ਵੱਖ-ਵੱਖ ਥਾਵਾਂ ਤੋਂ 7 ਨਸ਼ਾ ਤਸਕਰ ਗ੍ਰਿਫਤਾਰ: ਐਸ.ਐਸ.ਪੀ..

ਜ਼ਿਲ੍ਹਾ ਪੁਲਿਸ ਸੰਗਰੂਰ ਵੱਲੋਂ ਵੱਖ-ਵੱਖ ਥਾਵਾਂ ਤੋਂ 7 ਨਸ਼ਾ ਤਸਕਰ ਗ੍ਰਿਫਤਾਰ: ਐਸ.ਐਸ.ਪੀ 8400 ਬੋਤਲਾਂ ਅੰਗਰੇਜ਼ੀ ...

शिव सेना हिंदुस्तान की धार्मिक शाखा श्री राम हनुमान सेवा दल…..

शिव सेना हिंदुस्तान की धार्मिक शाखा श्री राम हनुमान सेवा दल की ओर से प्रत्येक ...