` ਅਕਾਲੀ ਭਾਜਪਾ ਸਰਕਾਰ ਨੇ ਪਿੰਡਾਂ ਵਿਚ ਵਿਕਾਸ ਦੇ ਨਾ ਤੇ ਕੱਖ ਨਹੀਂ ਕੀਤਾ…. – Azad Tv News
Home » Breaking News » ਅਕਾਲੀ ਭਾਜਪਾ ਸਰਕਾਰ ਨੇ ਪਿੰਡਾਂ ਵਿਚ ਵਿਕਾਸ ਦੇ ਨਾ ਤੇ ਕੱਖ ਨਹੀਂ ਕੀਤਾ….

ਅਕਾਲੀ ਭਾਜਪਾ ਸਰਕਾਰ ਨੇ ਪਿੰਡਾਂ ਵਿਚ ਵਿਕਾਸ ਦੇ ਨਾ ਤੇ ਕੱਖ ਨਹੀਂ ਕੀਤਾ….

ਅਕਾਲੀ ਭਾਜਪਾ ਸਰਕਾਰ ਨੇ ਪਿੰਡਾਂ ਵਿਚ ਵਿਕਾਸ ਦੇ ਨਾ ਤੇ ਕੱਖ ਨਹੀਂ ਕੀਤਾ
ਪਿੰਡ ਘੋੜੇਨਬ ਵਿਖੇ ਵਿਕਾਸ ਸੰਬੰਧੀ ਮਰਦ-ਔਰਤਾਂ ਨੇ ਮੌਕੇ ਤੇ ਕੀਤੀ ਸ਼ਿਕਾਇਤ

ਲ਼ਹਿਰਾਗਾਗਾ ਸ਼ੰਭੂ ਗੋਇਲ – ਪਿਛਲੀ ਅਕਾਲੀ ਭਾਜਪਾ ਸਰਕਾਰ ਵਿਕਾਸ ਦੇ ਵੱਡੇ-ਵੱਡੇ ਦਾਅਵੇ ਕਰਦੀ ਨਹੀਂ ਥੱਕਦੀ ਕਿ ਅਸੀਂ ਪਿੰਡਾਂ ਦੀ ਨੁਹਾਰ ਬਦਲ ਦਿੱਤੀ ਹੈ।ਪਰ ਅਮਲੀ ਤੌਰ ਤੇ ਪਿੰਡਾਂ ਵਿਚ ਵਿਕਾਸ ਪ੍ਰਤੀ ਕੱਖ ਵੀ ਨਹੀਂ ਕੀਤਾ ਹੈ।ਇਹ ਵਿਚਾਰ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਦੇ ਮੀਡੀਆ ਸਲਾਹਕਾਰ ਸਨਮੀਕ ਸਿੰਘ ਹੈਨਰੀ ਨੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰਨ ਉਪਰੰਤ ਨੇੜਲੇ ਪਿੰਡ ਘੋੜੇਨਬ ਵਿਖੇ ਬੁਢਾਪਾ ਪੈਨਸ਼ਨਾਂ ਵੰਡਾਉਣ ਤੋਂ ਬਾਅਦ ਲੋਕਾਂ ਦੀਆਂ ਸ਼ਿਕਾਇਤਾਂ ਸੁਣਨ ਉਪਰੰਤ ਪ੍ਰਗਟ ਕੀਤੇ।ਪਿੰਡ ਘੋੜੇਨਬ ਵਿਚ ਹਾਜ਼ਰ ਮਰਦ-ਔਰਤਾਂ ਦੀ ਸ਼ਿਕਾਇਤ ਤੇ ਪਿੰਡ ਦੀਆਂ ਗਲੀਆਂ ਨਾਲੀਆਂ ਵੇਖਣ ਉਪਰੰਤ ਉਨ੍ਹਾਂ ਕਿਹਾ ਕਿ ਇਸ ਪਿੰਡ ਵਿਚ ੮੫ ਲੱਖ ਰੁਪਏ ਦੀ ਗਰਾਂਟ ਸਾਬਕਾ ਅਕਾਲੀ ਭਾਜਪਾ ਸਰਕਾਰ ਨੇ ਭੇਜੀ ਵਿਖਾਈ ਹੈ, ਪਰ ਅਜੇ ਵੀ ਅੱਧੀਆਂ ਗਲੀਆਂ ਪੱਕੀਆਂ ਤੇ ਅੱਧੀਆਂ ਗਲੀਆਂ ਕੱਚੀਆਂ ਹਨ।ਇਸ ਤੋਂ ਇਲਾਵਾ ਹੋਰ ਵੀ ਵਿਕਾਸ ਦੇ ਕੰਮ ਨਾ-ਮਾਤਰ ਹੋਏ ਹਨ।ਜਦੋਂਕਿ ੮੫ ਲੱਖ ਰੁਪਏ ਦੀ ਗਰਾਂਟ ਨਾਲ ਇਕ ਪਿੰਡ ਦਾ ਪੂਰਨ ਵਿਕਾਸ ਹੋ ਜਾਂਦਾ ਹੈ।ਪਿੰਡ ਵਿਚਲਾ ਗੰਦਾ ਨਾਲਾ ਬਿਲਕੁਲ ਭਰਿਆ ਪਿਆ ਹੈ।ਜਿਸ ਨਾਲ ਬਿਮਾਰੀਆਂ ਫੈਲਣ ਦਾ ਖਤਰਾ ਬਣਿਆ ਹੋਇਆ ਹੈ।ਇਸ ਲਈ ਅੱਜ ਹੀ ਬੀ.ਡੀ.ਪੀ.ਓ ਦੇ ਧਿਆਨ ਵਿਚ ਲਿਆ ਦਿੱਤਾ ਹੈ ਜਿਸ ਦੀ ਜਲਦ ਹੀ ਸਫਾਈ ਕਰ ਦਿੱਤੀ ਜਾਵੇਗੀ।ਇਸ ਕੱਲਬ ਪ੍ਰਧਾਨ ਬੀਰਵਲ ਸਿੰਘ, ਗੁਰਪ੍ਰੀਤ ਸਿੰਘ ਖੀਪਲ, ਮੱਘਰ ਸਿੰਘ, ਜਗਸੀਰ ਸਿੰਘ, ਗੁਰਚਰਨ ਸਿੰਘ, ਜਗਤਾਰ ਸਿੰਘ, ਧਰਮਪਾਲ ਸਿੰਘ, ਡਾ. ਗੁਰਚਰਨ ਸਿੰਘ, ਬਲਜਿੰਦਰ ਸਿੰਘ, ਛੱਜੂ ਰਾਮ ਮੀਤ ਪ੍ਰਧਾਨ, ਗੁਰਸੇਵਕ ਸਿੰਘ ਫੌਜੀ, ਲਾਭ ਸਿੰਘ, ਲੱਖਾ ਸਿੰਘ, ਭੂਰੀ ਕੌਰ, ਅੰਗਰੇਜ਼ ਕੌਰ, ਬਲਵੀਰ ਕੌਰ, ਸੰਤਰੋ ਕੌਰ ਅਤੇ ਵਿੱਦਿਆ ਕੌਰ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *

*

x

Check Also

समर्थकों में भारी जोश है और उन्होंने महारानी परनीत कौर की जीत को अभी से मनाना शुरू कर दिया है…

पटियाला की सबसे ज्यादा हॉट सीट मानी जाने वाली पटियाला लोकसभा सीट का नतीजा बेशक ...

ਪੰਜਾਬ ਪੁਲਿਸ ਵੱਲੋਂ ਹਰ ਕਿਸਮ ਦੇ ਅੱਤਵਾਦ ਤੇ ਹਿੰਸਾ ਨੂੰ ਜੜੋਂ ਪੁੱਟਣ ਦਾ ਅਹਿਦਡੀ.ਜੀ.ਪੀ. ਦਿਨਕਰ ਗੁਪਤਾ ਨੇ ਪੁਲਿਸ ਅਧਿਕਾਰੀਆਂ ਤੇ ਮੁਲਾਜਮਾਂ ਨੂੰ ਚੁੱਕਾਈ ਸਹੁੰ..

ਚੰਡੀਗੜ• 21 ਮਈ: ਸੂਬੇ ਦੇ ਲੋਕਾਂ ਨੂੰ ਅੱਤਵਾਦ ਅਤੇ ਹਿੰਸਾ ਸਬੰਧੀ ਜਾਗਰੂਕ ਕਰਨ ਦੇ ਉਪਰਾਲੇ ...